ਪਰਮਜੀਤ ਕੌਰ, ਚਮਕੌਰ ਸਾਹਿਬ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਦਸਵੀਂ ਜਮਾਤ ਦੇ ਨਤੀਜੇ ਵਿੱਚੋਂ ਹਿਮਾਲਿਆ ਸਕੂਲ ਦੀ ਵਿਦਿਆਰਥਣ ਅਰਸ਼ਪ੍ਰਰੀਤ ਕੌਰ ਪੁੱਤਰੀ ਮੱਖਣ ਸਿੰਘ ਪਿੰਡ ਬਜੀਦਪੁਰ ਨੇ 639/650 ਅੰਕ ਪ੍ਰਰਾਪਤ ਕਰਕੇ ਮੈਰਿਟ ਲਿਸਟ ਵਿਚੋਂ ਪੰਜਾਬ ਭਰ 'ਚੋਂ ਪੰਜਵਾ ਸਥਾਨ ਹਾਸਿਲ ਕੀਤਾ। ਇਸ ਤੋਂ ਇਲਾਵਾ ਅਨਮੌਲ ਦੁੱਗਲ ਪੁੱਤਰੀ ਸੁਰਜੀਤ ਸਿੰਘ ਪਿੰਡ ਫਰੀਦ ਨੇ 629/650 ਅੰਕ ਪ੍ਰਰਾਪਤ ਕਰਕੇ ਮੈਰਿਟ ਸੂਚੀ ਪੰਜਾਬ ਭਰ 'ਚੋਂ 15 ਵਾਂ ਸਥਾਨ ਹਾਸਲ ਕੀਤਾ। ਇਸ ਮੌਕੇ ਬੱਚਿਆ ਦੇ ਮਾਤਾ ਪਿਤਾ ਅਤੇ ਸਕੂਲ ਦੇ ਸਟਾਫ ਨੇ ਸਕੂਲ ਵਿੱਚ ਮਠਿਆਈ ਵੰਡੀ। ਇਸ ਮੌਕੇ ਪਿੰ੍ਸੀਪਲ ਮਨਜਿੰਦਰ ਸਿੰਘ ਨੇ ਦੱਸਿਆ ਕਿ ਬੱਚਿਆਂ ਅਤੇ ਸਟਾਫ਼ ਦੀ ਸਖਤ ਮਿਹਨਤ ਸਦਕਾ ਸਕੂਲ ਦਾ ਨਤੀਜਾ ਹਰ ਸਾਲ ਦੀ ਤਰਾਂ੍ਹ ਇਸ ਸਾਲ ਵੀ ਬਹੁਤ ਸ਼ਾਨਦਾਰ ਰਿਹਾ ਹੈ। ਉਨ੍ਹਾਂ ਨੇ ਵਿਦਿਆਰਥੀਆਂ, ਸਟਾਫ ਤੇ ਮਾਤਾ ਪਿਤਾ ਨੂੰ ਸ਼ਾਨਦਾਰ ਨਤੀਜੇ ਲਈ ਵਧਾਈ ਦਿੱਤੀ।

ਫੋਟੋ- 05ਆਰਪੀਆਰ 10

ਕੈਪਸ਼ਨ-ਦਸਵੀ ਦੇ ਸ਼ਾਨਦਾਰ ਨਤੀਜੇ ਆਉਣ 'ਤੇ ਮਾਂ ਬਾਪ ਬੱਚਿਆਂ ਦਾ ਮੂੰਹ ਮਿਠਾ ਕਰਵਾਉਂਦੇ ਹੋਏ।