ਮੈਨੇਜਮੈਂਟ ਦੇ ਅੜੀਅਲ ਵਤੀਰੇ ਖਿਲਾਫ 11 ਨੂੰ ਰੋਸ ਪ੍ਰਦਰਸ਼ਨ : ਪਰਮਿੰਦਰ ਕੰਗ
ਮੈਨੇਜਮੈਂਟ ਦੇ ਅੜੀਅਲ ਵਤੀਰੇ ਖਿਲਾਫ 11 ਜੂਨ ਨੂੰ ਕੀਤਾ ਜਾਵੇਗਾ ਰੋਸ ਪ੍ਰਦਰਸ਼ਨ: ਪਰਮਿੰਦਰ ਕੰਗ
Publish Date: Tue, 09 Jun 2026 03:10 PM (IST)
Updated Date: Tue, 09 Jun 2026 03:11 PM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ : ਸਵਰਾਜ ਮਾਜਦਾ ਡਰਾਇਵਰ ਯੂਨੀਅਨਾਂ ਦੀ ਸਾਂਝੀ ਮੀਟਿੰਗ ਪ੍ਰਧਾਨ ਸਰਬਜੀਤ ਸਿੰਘ ਤੇ ਜਰਨੈਲ ਸਿੰਘ ਦੀ ਪ੍ਰਧਾਨਗੀ ਹੇਠ ਮੰਗਲਵਾਰ ਨੂੰ ਹੋਈ। ਮੀਟਿੰਗ ਵਿਚ ਫੈਸਲਾ ਕੀਤਾ ਕਿ 11 ਜੂਨ ਨੂੰ ਮੈਨੇਜਮੈਂਟ ਦੇ ਖਿਲਾਫ ਰੋਸ ਮੁਜਾਹਰਾ ਕੀਤਾ ਜਾਵੇਗਾ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾਈ ਸੀਟੂ ਦੇ ਜਨਰਲ ਸਕੱਤਰ ਮਹਾਂ ਸਿੰਘ ਰੋੜੀ ਨੇ ਕਿਹਾ ਕਿ 2011 ਨੂੰ ਮੈਨੇਜਮੈਂਟ ਵੱਲੋਂ ਐਗਰੀਮੈਂਟ ਕਰਕੇ ਪ੍ਰਤੀ ਕਿੱਲੋ ਮੀਟਰ ਇੱਕ ਰੁਪਏ 35 ਪੈਸਾ ਦਿੱਤਾ ਸੀ, ਉਸ ਤੋਂ ਬਾਅਦ ਮੈਨੇਜਮੈਂਟ ਵੱਲੋਂ ਜੱਥੇਬੰਦੀ ਨਾਲ ਕੋਈ ਵੀ ਐਗਰੀਮੈਂਟ ਨਹੀਂ ਕੀਤਾ, ਸਾਲ 2011 ਅਤੇ 2023 ਵਿਚ ਮੈਨੇਜਮੈਂਟ ਵੱਲੋਂ ਇਹ ਕਹਿ ਕੇ ਆਰਜੀ ਲਾਭ ਦਿੱਤਾ ਸੀ, ਕਿ ਜੋ ਵੀ ਚੱਲ ਰਹੇ ਕੇਸ ਵਿਚ ਸਮਝੋਤਾ ਹੋਵੇਗਾ, ਉਸ ਨੂੰ ਲਾਗੂ ਕੀਤਾ ਜਾਵੇਗੀ। ਉਨ੍ਹਾਂ ਕਿਹਾਕਿ ਅਸੂਲੀ ਤੋਰ ਤੇ 2011 ਤੋਂ ਲੈ ਕੇ 2026 ਤੱਕ ਕੋਈ ਐਗਰੀਮੈਂਟ ਨਹੀਂ ਕੀਤਾ ਗਿਆ। ਮਹਾਂ ਸਿੰਘ ਰੋੜੀ ਨੇ ਮੰਗ ਕੀਤੀ ਕਿ ਸਾਲ 2011 ਤੋਂ ਮਹਿੰਗਾਈ ਵਿਚ ਹੋਏ ਵਾਧੇ ਨੂੰ ਦੇਖਦੇ ਹੋਏ ਰੇਟਾਂ ਵਿਚ ਵਾਧਾ ਕੀਤਾ ਜਾਵੇ, ਵਾਪਿਸ ਆਉਣ ਦੇ ਕਿਰਾਏ ਵਿਚ ਵੀ ਵਾਧਾ ਕਰਕੇ ਦਿਹਾੜੀ ਵਿਚ ਵੀ ਵਾਧਾ ਕੀਤਾ ਜਾਵੇ। ਡਿਊਟੀ ਸਮੇਂ ਹੋਈ ਕਿਸੇ ਵੀ ਦੁਰਘਟਨਾ ਦਾ ਮੁਆਵਜਾ ਅੰਦਰ ਫੈਕਟਰੀ ਵਿਚ ਕੰਮ ਕਰਦੇ ਵਰਕਰਾਂ ਤੇ ਡਰਾਇਵਰਾਂ ਦੇ ਬਰਾਬਰ ਦਿੱਤਾ ਜਾਵੇ। ਹਰ ਡਰਾਇਵਰ ਤੇ ਈਐਸਆਈਸੀ ਤੇ ਈਪੀਐਫ ਲਾਗੂ ਕੀਤਾ ਜਾਵੇ। ਗੱਡੀ ਜਮ੍ਹਾਂ ਕਰਾਉਣ ਸਮੇਂ ਹੋਈ ਦੇਰੀ ਤੋਂ ਡਰਾਇਵਰ ਨੂੰ ਵਾਧਾ ਦਿਹਾੜੀ ਦਿੱਤੀ ਜਾਵੇ, ਕੀਤੇ ਫੈਸਲੇ ਨੂੰ ਮਹਿੰਗਾਈ ਭੱਤੇ ਨਾਲ ਜੋੜਿਆ ਜਾਵੇ। ਸੀਟੂ ਦੇ ਉੱਪ ਪ੍ਰਧਾਨ ਗੁਰਦੇਵ ਸਿੰਘ ਬਾਗੀ ਨੇ ਕਿਹਾ ਕਿ ਸਵਰਾਜ ਮਾਜਦਾ ਦੀ ਮੈਂਨੇਜਮੈਂਟ ਟਾਲ ਮਟੋਲ ਕਰਕੇ ਸਮਾਂ ਵਤੀਤ ਕਰ ਰਹੀ ਹੈ, ਜੇਕਰ ਜਲਦੀ ਤੋਂ ਜਲਦੀ ਮਸਲੇ ਦਾ ਹੱਲ ਨਾ ਕੀਤਾ ਤਾਂ ਜੱਥੇਬੰਦੀਆਂ 11 ਜੂਨ 2026 ਨੂੰ ਮੈਨੇਜਮੈਂਟ ਦੇ ਖਿਲਾਫ ਰੋਸ ਮੁਜਾਹਰਾ ਕਰਨਗੀਆ, ਫਿਰ ਵੀ ਮਸਲੇ ਦਾ ਹੱਲ ਨਾ ਕੀਤਾ ਤਾਂ ਮੰਗਾਂ ਦੀ ਪ੍ਰਾਪਤੀ ਤੱਕ ਸੰਘਰਸ ਕਰੇਗੀ, ਜੇਕਰ ਲੋੜ ਪਈ ਤਾਂ ਕੰਮ ਬੰਦ ਕੀਤਾ ਜਾਵੇਗਾ। ਜਿਸ ਦੀ ਜਿੰਮੇਵਾਰੀ ਮੈਨੇਜ਼ਮੈਂਟ ਦੇ ਸਿਰ ਹੋਵੇਗੀ। ਮੀਟਿੰਗ ਵਿਚ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਬੇਰੁਜਗਾਰ ਲਾਈਨਮੈਨ ਜੱਥੇਬੰਦੀ ਵੱਲੋਂ ਸਾਂਤਮਈ ਤਰੀਕੇ ਨਾਲ ਮੰਗਾਂ ਦੇ ਹੱਕ ਵਿਚ ਸੰਘਰਸ ਕਰਦਿਆਂ ਤੇ ਸਰਕਾਰ ਦੇ ਇਸਾਰੇ ਤੇ ਕੀਤੀ ਲਾਠੀਚਾਰਜ ਦੀ ਨਿਖੇਧੀ ਕੀਤੀ ਅਤੇ ਦੋਸੀ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਸਖਤ ਤੋਂ ਸਖਤ ਸਜਾ ਦੇਣ ਦੀ ਮੰਗ ਕੀਤੀ।ਮੀਟਿੰਗ ਵਿਚ ਸਰਬਜੀਤ ਸਿੰਘ ਕੈਸੀਅਰ, ਗੁਰਜੀਤ ਸਿੰਘ, ਬਿਕਰਮਜੀਤ ਸਿੰਘ ਤੋਂ ਇਲਾਵਾ ਹਰਪ੍ਰੀਤ ਸਿੰਘ, ਮਨਪ੍ਰੀਤ ਸਿੰਘ ਸਕੱਤਰ, ਬਿਕਰਮਜੀਤ ਸਿੰਘ, ਮਲਕੀਤ ਸਿੰਘ ਵੱਲੋਂ ਵੀ ਸਮੂਲੀਅਤ ਕੀਤੀ।