ਜੋਲੀ ਸੂਦ, ਮੋਰਿੰਡਾ:ਭਾਰਤੀ ਜਨਤਾ ਪਾਰਟੀ ਮੰਡਲ ਮੋਰਿੰਡਾ ਵੱਲੋਂ ਇਲਾਕਾ ਨਿਵਾਸੀ ਅਤੇ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਮੋਰਿੰਡਾ ਸ਼ਹਿਰ 'ਚ ਤਿਰੰਗਾ ਯਾਤਰਾ ਕੱਢੀ ਗਈ। ਇਸ ਮੌਕੇ ਭਾਰਤੀ ਜਨਤਾ ਪਾਰਟੀ ਜਿਲ੍ਹਾ ਰੋਪੜ ਦੇ ਪ੍ਰਧਾਨ ਜਤਿੰਦਰ ਸਿੰਘ ਅਟਵਾਲ. ਮਹਿਲਾ ਜਿਲ੍ਹਾ ਰੋਪੜ ਦੇ ਪ੍ਰਧਾਨ ਅਲਕਾ ਐਰੀ ਅਤੇ ਸ਼੍ਰੀ ਚਮਕੌਰ ਸਾਹਿਬ ਦੇ ਪ੍ਰਭਾਰੀ ਅਮਨਜੋਤ ਕੌਰ ਪਹੁੰਚੇ। ਇਸ ਮੌਕੇ ਭਾਰੀ ਬਾਰਸ਼ ਹੋਣ ਦੇ ਬਾਵਜੂਦ ਸਾਰੇ ਲੋਕ ਇਸ ਯਾਤਰਾ 'ਚ ਸ਼ਾਮਲ ਹੋਏ। ਮੰਡਲ ਮੋਰਿੰਡਾ ਦੇ ਪ੍ਰਧਾਨ ਜਤਿੰਦਰ ਗੁੰਬਰ. ਮਹਿਲਾ ਮੋਰਚੇ ਦੇ ਪ੍ਰਧਾਨ ਮੋਨਿਕਾ ਕੱਕੜ. ਯੁਵਾ ਮੋਰਚਾ ਦੇ ਪ੍ਰਧਾਨ ਉਮੇਸ਼ ਸ਼ਰਮਾ ਨੇ ਪਹੁੰਚੇ ਲੋਕਾਂ ਦਾ ਧੰਨਵਾਦ ਕੀਤਾ । ਪ੍ਰਧਾਨ ਜਤਿੰਦਰ ਗੁੰਬਰ ਨੇ ਜਿਨਾਂ੍ਹ ਸੰਸਥਾਵਾਂ ਨੇ ਇਸ ਤਿਰੰਗਾ ਯਾਤਰਾ ਦੇ ਵਿਚ ਹਿੱਸਾ ਲਿਆ੍ਰ ਉਨਾਂ੍ਹ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ। ਜਿੰਨਾਂ 'ਚ ਭਾਰਤ ਵਿਕਾਸ ਪਰਿਸ਼ਦ ਸਾਈਂ ਸੇਵਾ ਦਲ ਰਾਜਪੂਤ ਸਭਾ ਰੋਟਰੀ ਕਲੱਬ ਇਨਾਂ੍ਹ ਸਾਰੀਆਂ ਸੰਸਥਾਵਾਂ ਦੇ ਸਹਿਯੋਗ ਦੇ ਨਾਲ ਇਹ ਤਿਰੰਗਾ ਯਾਤਰਾ ਸੰਪੰਨ ਹੋਈ। ਇਸ ਦੀ ਜਾਣਕਾਰੀ ਦਿੰਦਿਆਂ ਹੋਇਆ ਪ੍ਰਰੈਸ ਸੈਕਟਰੀ ਅਰੁਣ ਸੈਣੀ ਨੇ ਦੱਸਿਆ ਕਿ ਪਿਛਲੇ 70 ਸਾਲ ਤੋਂ ਇਹਨਾਂ ਸ਼ਹੀਦਾਂ ਨੂੰ ਕਿਸੇ ਵੀ ਸਰਕਾਰ ਨੇ ਯਾਦ ਨਹੀਂ ਕੀਤਾ। ਇਸ ਮੌਕੇ ਕ੍ਰਿਸ਼ਨ ਲਾਲ ਮਹਿਤਾ, ਹਰਸ਼ ਕੋਹਲੀ, ਸੰਜੀਵ ਸੂਦ, ਦਰਸ਼ਨ ਸਿੰਘ ਸ਼ਿਵਜੋਤ. ਚੰਦਨ ਸੂਦ. ਰੁਪਿੰਦਰ ਅਰੋੜਾ, ਰਕੇਸ਼ ਮੜ੍ਰਕਣ, ਸੁਖਪ੍ਰਰੀਤ ਚੱਢਾ, ਸਹਿਦੇਵ ਕੁਮਾਰ, ਚਿਰੰਜੀਵ ਗੁਪਤਾ, ਹਰਮਿੰਦਰ ਅੱਲੂਵਾਲੀਆ, ਸ਼ਾਰਦਾ ਪ੍ਰਸਾਦ ਮੌਰਿਆ, ਦਵਿੰਦਰ ਸੂਦ, ਸੁਧੀਰ ਸ਼ਰਮਾ, ਰਾਧੇ ਸ਼ਾਮ ਸ਼ਰਮਾ, ਪੁਨੀਤ ਮਿੱਤਲ, ਪਰਵੇਸ਼ ਗੋਇਲ, ਗੁਰਦਰਸ਼ਨ ਸਿੰਘ ਗੁਰਪ੍ਰਰੀਤ ਸਿੰਘ ਸ਼ਾਮਿਲ ਹੋਏ।

ਫੋਟੋ:16ਆਰਪੀਆਰ12

ਕੈਪਸ਼ਨ:ਭਾਜਪਾ ਮੰਡਲ ਮੋਰਿੰਡਾ ਵੱਲੋਂ ਆਜ਼ਾਦੀ ਦਿਵਸ 'ਤੇ ਤਿਰੰਗਾ ਯਾਤਰਾ ਕੱਢਣ ਸਮੇ ਹਾਜਰ ਆਗੂ