ਜੋਗਿੰਦਰ ਰਾਣਾ, ਕੀਰਤਪੁਰ ਸਾਹਿਬ : ਸ਼ਨਿਚਰਵਾਰ ਨੂੰ ਕੀਰਤਪੁਰ ਸਾਹਿਬ ਨੇੜੇ ਪਿੰਡ ਨੱਕੀਆਂ ਵਿਖੇ ਇਕ ਤੇਜ਼ ਰਫਤਾਰ ਕਾਰ ਨੇ ਕਬਾੜ ਵੇਚਣ ਆਏ ਦੋ ਵਿਅਕਤੀਆਂ ਦੀ ਜਾਨ ਲੈ ਲਈ ਤੇ ਇਕ ਨੂੰ ਗੰਭੀਰ ਰੂਪ 'ਚ ਜ਼ਖ਼ਮੀ ਕਰ ਦਿੱਤਾ, ਜਿਸ ਨੂੰ ਪੀਜੀਆਈ ਰੈਫਰ ਕਰ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਇਕ ਤੇਜ਼ ਰਫ਼ਤਾਰ ਕਾਰ ਸ੍ਰੀ ਅਨੰਦਪੁਰ ਸਾਹਿਬ ਵੱਲੋਂ ਕੀਰਤਪੁਰ ਸਾਹਿਬ ਵੱਲ ਜਾ ਰਹੀ ਸੀ। ਜਦੋਂ ਇਹ ਕਾਰ ਨੱਕੀਆਂ ਵਿਖੇ ਪੈਟਰੋਲ ਪੰਪ ਦੇ ਸਾਹਮਣੇ ਪੁੱਜੀ ਤਾਂ ਕਾਰ ਦਾ ਸੰਤੁਲਨ ਵਿਗੜ ਗਿਆ ਅਤੇ ਇਹ ਡਿਵਾਈਡਰ ਨਾਲ ਵੱਜਣ ਤੋਂ ਬਾਅਦ ਸਿੱਧੀ ਕਬਾੜ ਦੀ ਦੁਕਾਨ ਵਿਚ ਜਾ ਵੜੀ, ਜਿਸ ਨਾਲ ਦੁਕਾਨ 'ਤੇ ਸਾਮਾਨ ਵੇਚਣ ਆਏ ਦੋ ਵਿਅਕਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਦੁਕਾਨ 'ਤੇ ਕੰਮ ਕਰਨ ਵਾਲਾ ਇਕ ਵਿਅਕਤੀ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ।

-------------------------