ਅਭੀ ਰਾਣਾ, ਨੰਗਲ

ਮੰਗਲਵਾਰ ਰਾਤ ਨੂੰ ਸੜਕ ਹਾਦਸੇ ਵਿਚ ਇਕ 30 ਸਾਲ ਦੇ ਨੌਜਵਾਨ ਦੀ ਮੌਤ ਹੋਣ ਦਾ ਸਮਾਚਾਰ ਪ੍ਰਰਾਪਤ ਹੋਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਗੱਡੀ ਚਾਲਕ ਮੌਕੇ ਤੇ ਫਰਾਰ ਹੋ ਗਿਆ ਹੈ। ਜਾਣਕਾਰੀ ਦਿੰਦੇ ਹੋਏ ਡੀਐੱਸਪੀ ਸਤੀਸ਼ ਸ਼ਰਮਾ ਨੇ ਕਿਹਾ ਕਿ ਮੰਗਲਵਾਰ ਰਾਤ ਸਾਡੇ ਅੱਠ ਵਜੇ ਦੇ ਕਰੀਬ ਮਹਿਤਪੁਰ ਅਤੇ ਨਵਾਂ ਨੰਗਲ ਮੁੱਖ ਰਸਤੇ ਤੇ ਇੱਕ ਐਕਟਿਵਾ ਅਤੇ ਰਿਟਜ ਕਾਰ ਦੇ ਵਿੱਚ ਸਿੱਧੀ ਟੱਕਰ ਹੋਈ। ਜਿਸ ਵਿੱਚ 30 ਸਾਲ ਦਾ ਨੌਜਵਾਨ ਸਿੱਧਾਰਥ ਡੋਗਰਾ ਦੀ ਮੌਤ ਹੋ ਗਈ। ਉਨ੍ਹਾਂ ਨੇ ਦੱਸਿਆ ਕਿ ਮੰਗਲਵਾਰ ਰਾਤ ਨੂੰ ਜਦੋਂ ਸਿੱਧਾਰਥ ਆਪਣੀ ਐਕਟਿਵਾ ਪੀਬੀ 12 ਐਕਸ 0114 ਉੱਤੇ ਸਵਾਰ ਹੋ ਕੇ ਮਹਿਤਪੁਰ ਤੋਂ ਨਵਾਂ ਨੰਗਲ ਸੈਕਟਰ 2, ਆਪਣੇ ਘਰ ਆ ਰਿਹਾ ਸੀ ਤਾਂ ਘਰ ਆਉਂਦੇ ਸਮੇਂ ਉਸਦੀ ਐਕਟਿਵਾ ਸਾਹਮਣੇ ਤੋਂ ਆ ਰਹੀ ਕਾਰ ਐੱਚ ਆਰ 03 ਐਮ 5121 ਨਾਲ ਟਕਰਾਗਈ। ਇਸ ਦੌਰਾਨ ਮੌਜੂਦ ਲੋਕਾਂ ਨੇ ਸਿਧਾਰਥ ਨੂੰ ਐੱਨਐੱਫੈਐੱਲ ਹਸਪਤਾਲ ਦਾਖ਼ਲ ਕਰਵਾਇਆ। ਜਿੱਥੇ ਡਾਕਟਰਾਂ ਨੇ ਨੌਜਵਾਨ ਨੂੰ ਮਿ੍ਤਕ ਕਰਾਰ ਦੇ ਦਿੱਤਾ। ਡੀ ਐੱਸ ਪੀ ਨੇ ਕਿਹਾ ਕਿ ਮਿ੍ਤਕ ਦੀ ਮਾਤਾ ਦੇ ਬਿਆਨਾਂ ਦੇ ਆਧਾਰ 'ਤੇ ਕਾਰ ਚਾਲਕ ਖ਼ਿਲਾਫ਼ 304-ਏ ਦਾ ਮਾਮਲਾ ਦਰਜ ਕਰ ਲਿਆ ਹੈ। ਦੱਸਣਯੋਗ ਹੈ ਕਿ ਸਿੱਧਾਰਥ ਡੋਗਰਾ ਮਹਿਤਪੁਰ ਵਿੱਚ ਕਿਸੇ ਪ੍ਰਰਾਈਵੇਟ ਜਗ੍ਹਾ ਉੱਤੇ ਕੰਮ ਕਰਦਾ ਸੀ। ਸਿੱਧਾਰਥ ਆਪਣੀ ਵਿਧਵਾ ਮਾਂ ਦਾ ਇਕੱਲਾ ਸਹਾਰਾ ਸੀ।