ਅਭੀ ਰਾਣਾ, ਨੰਗਲ : ਬੀਤੀ ਰਾਤ ਨੰਗਲ-ਊਨਾ ਮੁੱਖ ਮਾਰਗ 'ਤੇ ਸਥਿਤ ਕੈਪਟਨ ਅਮੋਲ ਕਾਲੀਆ ਪਾਰਕ ਦੇ ਨਜ਼ਦੀਕ ਉਸ ਸਮੇਂ ਇਕ ਵੱਡਾ ਹਾਦਸਾ ਹੁੰਦੇ-ਹੁੰਦੇ ਟਲ ਗਿਆ, ਜਦੋਂ ਦੋ ਤੇਜ਼ ਰਫਤਾਰ ਕਾਰਾਂ ਆਪਸ 'ਚ ਜਾ ਟਕਰਾਈਆਂ। ਹਾਦਸੇ 'ਚ ਕਾਰ ਸਵਾਰ ਵਅਕਤੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਪਰ ਦੋਵਾਂ ਕਾਰਾਂ ਦਾ ਕਾਫ਼ੀ ਨੁਕਸਾਨ ਹੋਣ ਦੀ ਜਾਣਕਾਰੀ ਮਿਲੀ ਹੈ।

ਮੌਕੇ 'ਤੇ ਮੌਜੂਦ ਲੋਕਾਂ ਦੀ ਮੰਨੀਏ ਤਾਂ ਦੇਰ ਰਾਤ ਮਹਿਤਪੁਰ ਵੱਲੋਂ ਆ ਰਹੀਆਂ ਦੋ ਕਾਰਾਂ ਆਪਸ 'ਚ ਜਾ ਵੱਜੀਆਂ। ਹਾਦਸਾ ਇੰਨਾ ਭਿਆਨਕ ਸੀ ਕਿ ਇਕ ਕਾਰ ਟਕਰਾਉਣ ਮਗਰੋਂ ਸੜਕ ਦੇ ਕੰਡੇ ਉੱਗੀਆਂ ਝਾੜੀਆਂ 'ਚ ਜਾ ਵੜੀ ਅਤੇ ਲੋਕਾਂ ਦੀ ਮਦਦ ਨਾਲ ਕਾਰ 'ਚ ਸਵਾਰ ਲੋਕਾਂ ਨੂੰ ਬਾਹਰ ਕੱਿਢਆ ਗਿਆ। ਗਨਿਮਤ ਇਹ ਰਹੀ ਕਿ ਸਾਰੇ ਕਾਰ ਸਵਾਰ ਸੁਰੱਖਿਅਤ ਸਨ ਪਰ ਦੋਵੇਂ ਕਾਰਾਂ ਬੁਰੀ ਤਰ੍ਹਾਂ ਹਾਦਸਾਗ੍ਸਤ ਹੋ ਗਈਆਂ ਮਿਲੀ ਜਾਣਕਾਰੀ ਮੁਤਾਬਿਕ ਇੱਕ ਕਾਰ ਮਾਲਿਕ ਸਰਕਾਰੀ ਸਕੂਲ ਅਤੇ ਦੂਜੀ ਕਾਰ ਦਾ ਮਾਲਕ ਐਲਆਈਸੀ ਵਿੱਚ ਮੁਲਾਜ਼ਮ ਹਨ। ਦੋਵਾਂਂ ਪੱਖਾਂ 'ਚ ਆਪਸੀ ਸਹਿਮਤੀ ਹੋ ਜਾਣ ਕਾਰਨ ਪੁਲਿਸ ਕੋਲ ਸ਼ਿਕਾਇਤ ਦਰਜ ਨਹੀਂ ਕਰਵਾਈ ਗਈ।