ਗੁਰਦੀਪ ਭੱਲੜੀ, ਨੰਗਲ : ਪੰਜਾਬ ਰੋਡਵੇਜ਼ ਰਿਟਾਇਰਡ ਇੰਪਲਾਈਜ਼ ਵੈੱਲਫੇਅਰ ਐਸੋਸੀਏਸ਼ਨ ਨੰਗਲ ਦੀ ਮੀਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਮਹਿੰਦਰ ਪਾਲ ਦੀ ਪ੍ਰਧਾਨਗੀ ਹੇਠ ਬੱਸ ਸਟੈਂਡ ਨੰਗਲ ਵਿਖੇ ਹੋਈ। ਅੱਜ ਦੀ ਮੀਟਿੰਗ ਸ਼ੁਰੂ ਕਰਨ ਤੋ ਪਹਿਲਾਂ ਸੁਖਵਿੰਦਰ ਕੌਰ, ਸੀਨੀਅਰ ਸਹਾਇਕ, ਪੰਜਾਬ ਰੋਡਵੇਜ, ਨੰਗਲ ਦੇ ਜਵਾਨ ਬੇੇਟੇ ਦੀ ਸੜਕ ਹਾਦਸੇ ਵਿਚ ਅਚਾਨਕ ਹੋਈ ਮੌਤ ਅਤੇ ਗਿਰਧਾਰੀ ਲਾਲ, ਵਰਕਸ ਮੈਨੇਜਰ ਤੇ ਸ੍ਰੀ ਨਰੇਸ ਕੁਮਾਰ ਧੀਮਾਨ, ਪੰਜਾਬ ਰੋਡਵੇਜ ਨੰਗਲ ਦੀ ਮਾਤਾ ਜੀ ਦੇ ਸਵਰਗ ਸੁਧਾਰ ਜਾਣ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਕੀਤਾ ਗਿਆ। ਜਥੇਬੰਦੀ ਦੇ ਸਮੂਹ ਮੈਂਬਰਾ ਵਲਂੋ ਐਸੋਸੀਏਸ਼ਨ ਦੇ ਨਵੇ ਜੁਆਇੰਨ ਕੀਤੇ ਗਏ ਮੈਂਬਰਾ ਦੇਸ ਰਾਜ ਇੰਸਪੈਕਟਰ ਤੇ ਰਮੇਸ ਚੰਦ ਸਨਮਾਨਤ ਕੀਤਾ ਗਿਆ ਅਤੇ ਚੰਨਣ ਸਿੰਘ ਖੇੜਾ ਸਾਬਕਾ ਪ੍ਰਧਾਨ ਕੰਡਕਟਰ ਜੂਨੀਅਨ ਨੰਗਲ ਨੂੰ ਬਤੌਰ ਚੀਫ ਗੈਸਟ ਵਜੋ ਸਨਮਾਨਿਤ ਕੀਤਾ ਗਿਆ। ਐਸੋਸੀਏਸ਼ਨ ਦੇ ਆਗੂਆਂ ਨੇ ਪੰਜਾਬ ਸਰਕਾਰ ਤੋ ਮੰਗ ਕੀਤੀ ਗਈ ਕਿ ਮੁਲਾਜ਼ਮਾਂ ਨੂੰ ਡੀਏ ਦੀਆਂ ਬਕਾਇਆ 4 ਕਿਸ਼ਤਾਂ ਯਕਮੁਸਤ ਜਾਰੀ ਕੀਤੀਆਂ ਜਾਣ, ਪੇਅ-ਕਮਿਸ਼ਨ ਦੀ ਰਿਪੋਰਟ ਬਿਨਾਂ ਕਿਸੀ ਦੇਰੀ ਤੋ ਲੈ ਕੇ 1 ਜਨਵਰੀ 2016 ਤੋ ਸਕੇਲ ਲਾਗੂ ਕੀਤੀ ਜਾਵੇ, ਨਸਨਰਾਂ ਦਾ 22 ਮਹੀਨੇ ਦਾ ਡੀਏ ਦਾ ਬਕਾਇਆ ਤੁਰੰਤ ਦਿੱਤਾ ਜਾਵੇ। ਮੈਡੀਕਲ ਭੱਤਾ 3000 ਰੁ. ਕੀਤਾ ਜਾਵੇ, ਕੈਸਲੈੱਸ ਮੈਡੀਕਲ ਸਕੀਮ ਲਾਗੂ ਕੀਤੀ ਜਾਵੇ। ਇਸ ਮੌਕੇ ਗੁਰਬਖਸ਼ ਸਿੰਘ ਮਨਕੋਟੀਆ, ਗੁਰਮੇਲ ਚੰਦ ਭਨਾਮ, ਵਿਨੋਦ ਕੁਮਾਰ ਬਾਲੀ,ਚੇਅਰਮੈਨ ਲਾਭ ਸਿੰਘ, ਚੰਨਣ ਸਿੰਘ,ਹਰਦਿਆਲ ਸਿੰਘ ਪ੍ਰੈਸ ਸਕੱਤਰ, ਦੇਸ ਰਾਜ ਇੰਸਪੈਕਟਰ, ਗੁਰਮੀਤ ਸਿੰਘ ਦਫਤਰੀ ਸਕੱਤਰ, ਵਿਨੋਦ ਕੁਮਾਰ ਕੈਸੀਆਰ, ਕਮਲ ਕਿਸੋਰ, ਅਵਤਾਰ ਸਿੰਘ ਗਿੱਲ ਵਾਈਸ ਪ੍ਰਧਾਨ, ਗਰੀਬ ਦਾਸ ਇੰਸਪੈਕਟਰ, ਹਰਨਾਮ ਸਿੰਘ ਐਸਆਈ, ਹਰਮੇਸ ਚੰਦ, ਖੁਸ਼ੀ ਰਾਮ ਸ਼ਰਮਾ, ਹਰਬੰਸ ਸਿੰਘ ਕੁਰਾਲੀ, ਬਲਰਾਜ ਸਰਮਾ, ਸੁਖਦੇਵ ਸਿੰਘ ਐਸਐਸ, ਸੰਤੌਖ ਸਿੰਘ ਬੀਰਾ, ਰਾਮ ਮੂਰਤੀ ਐੱਸਐੱਸ, ਗੁਰਮੇਲ ਚੰਦ ਭਲਾਣ, ਪਰਮਜੀਤ ਸਿੰਘ ਐੱਸਆਈ, ਬਲਦੇਵ ਸਿੰਘ, ਬਲਵੀਰ ਸਿੰਘ ਲਾਅ ਕਲਰਕ, ਜਸਪਾਲ ਕੰਡਕਟਰ, ਵਿਨੋਦ ਕੁਮਾਰ ਬਾਲੀ, ਰਾਮ ਕਿਸਨ ਲਲੜੀ, ਜੈ-ਰਾਮ ਭਾਟੀਆਂ, ਬਲਰਾਜ ਸਿੰਘ ਆਦਿ ਮੌਜੂਦ ਸਨ।