ਅਭੀ ਰਾਣਾ, ਨੰਗਲ : ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਨੰੂ ਲੈ ਕੇ ਇਲਾਕੇ 'ਚ ਪ੍ਰਭਾਤ ਫੇਰੀਆਂ ਸ਼ੁਰੂ ਹੋ ਗਈਆਂ ਹਨ। ਬੀਤੇ ਦਿਨ ਭਾਰਤੀ ਵਾਲਮੀਕਿ ਧਰਮ ਸਮਾਜ (ਭਾਵਾਦਾਸ) ਵੱਲੋਂ ਸਵੇਰੇ ਤੜਕਸਾਰ ਇਲਾਕੇ ਦੀ ਸੰਗਤ ਨੰੂ ਨਾਲ ਲੈ ਕੇ ਤੀਜੀ ਪ੍ਰਭਾਤ ਫੇਰੀ ਸਜਾਈ ਗਈ, ਜਿਸਦਾ ਸਵਾਗਤ ਵਿਜੇ ਵੀਰ ਸਹੋਤਾ ਦੇ ਘਰ ਪੂਰੀ ਸ਼ਰਧਾ ਨਾਲ ਕੀਤਾ ਗਿਆ ਤੇ ਭਗਵਾਨ ਵਾਲਮੀਕਿ ਜੀ ਦੇ ਭਜਨਾਂ ਦਾ ਗੁਣਗਾਨ ਵੀ ਕੀਤਾ ਗਿਆ। ਭਾਵਾਦਾਸ ਪ੍ਰਧਾਨ ਸੰਜੇ ਕੁਮਾਰ ਕਾਲੂ, ਜ਼ਿਲ੍ਹਾ ਪ੍ਰਧਾਨ ਰਾਕੇਸ਼ ਸਹੋਤਾ ਨੇ ਕਿਹਾ ਕਿ ਇਹ ਪ੍ਰਭਾਤ ਫੇਰੀਆਂ 12 ਅਕਤੂਬਰ ਤਕ ਲਗਾਤਾਰ ਜਾਰੀ ਰਹਿਣਗੀਆਂ। ਇਸ ਮੌਕੇ ਬੰਟੀ ਗੌਹਰ, ਰਾਕੇਸ਼ ਰਿੰਕਾ, ਸ਼ਾਹ ਸਿੰਘ, ਅਮਿਤ ਕੁਮਾਰ, ਰਾਜਪਾਲ ਬਲਬੀਰ, ਬੰਟੀ ਕੁਮਾਰ, ਲੱਕੀ, ਦੀਪੂ, ਹਿੰਮਤ, ਸ਼ਿੰਦੂ, ਹਿੰਮਤ, ਰਾਜ ਕੁਮਾਰ, ਵਿਜੇ, ਵੰਦਨਾ ਤੇ ਸੰਜੇ ਚੌਧਰੀ ਆਦਿ ਮੌਜੂਦ ਸਨ।

ਫੋਟੋ -09ਆਰਪੀਆਰ 218ਪੀ