ਅਭੀ ਰਾਣਾ, ਨੰਗਲ

ਸਮਾਧੀ ਆਸ਼ਰਮ ਮੇਘਪੁਰ ਵਿਖੇ ਸਵਾਮੀ ਰਾਜੇਸ਼ ਪੁਰੀ ਦੀ ਨਿਗਰਾਨੀ ਹੇਂਠ ਸੁੰਦਰਕਾਂਡ ਦਾ ਪਾਠ ਪ੍ਰਭੂ ਸ੍ਰੀ ਰਾਮ ਸੁੰਦਰਕਾਂਢ ਮੰਡਲੀ ਦੁਬੇਟਾ ਵੱਲੋਂ ਪ੍ਰਧਾਨ ਸ਼ੀਸ਼ਪਾਲ ਚੰਦੇਲ ਦੀ ਅਗਵਾਈ 'ਚ ਸਾਉਣ ਮਹੀਨੇ ਦੀ ਸ਼ੁੱਭ ਘੜੀ ਤਹਿਤ ਕਰਵਾਇਆ ਗਿਆ। ਇਸ ਧਾਰਮਿਕ ਸਮਾਗਮ 'ਚ ਭਗਵਾਨ ਸ੍ਰੀ ਰਾਮ ਤੇ ਸੰਕਟ ਮੋਚਨ ਹਨੂਮਾਨ ਜੀ ਦਾ ਪਾਠ ਪੂਰੇ ਵਿਧੀ ਵਿਦਾਨ ਨਾਲ ਕੀਤਾ ਗਿਆ। ਸਮਾਗਮ 'ਚ ਗੁਰਬਖ਼ਸ਼ ਸਿੰਘ, ਜਗਮੋਹਨ ਸਿੰਘ, ਨਿਰਮਲਾ ਦੇਵੀ (ਮੌਜੂਦਾ ਮੰਡਲੀ ਪ੍ਰਧਾਨ), ਕਸ਼ਮਿਰੀ ਦੇਵੀ (ਸਾਬਕਾ ਮੰਡਲੀ ਪ੍ਰਧਾਨ), ਰਾਣਾ ਰਛਪਾਲ ਸਿੰਘ, ਸੌਰਵ ਕੁਮਾਰ, ਅਵਤਾਰ ਸਿੰਘ, ਰਣਵੀਰ ਸਿੰਘ, ਵਾਸੂਦੇਵ, ਅਸ਼ਵਨੀ ਕੁਮਾਰਆਦਿ ਨੇ ਵੱਧਚੜ੍ਹ ਕੇ ਹਿੱਸਾ ਲਿਆ। ਮੰਡਲੀ ਵੱਲੋਂ ਸਵਾਮੀ ਰਾਜੇਸ਼ ਪੁਰੀ ਅਤੇ ਸਵਾਮੀ ਹੇਮੰਤਾ ਦਾਸ ਡੁਕਲੀ ਵਾਲਿਆਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ। ਸਵਾਮੀ ਦੀ ਮਾਤਾ ਤੇ ਭਰਾ ਨੂੰ ਵੀ ਮੰਡਲੀ ਨੇ ਸਨਮਾਨਿਤ ਕੀਤਾ। ਸਵਾਮੀ ਜੀ ਨੇ ਕਿਹਾ ਕਿ ਅਜਿਹੇ ਧਾਰਮਿਕ ਸਮਾਗਮਾਂ ਨਾਲ ਲੋਕਾਂ 'ਚ ਆਪਸੀ ਪਿਆਰ ਤਾਂ ਬਣਿਆ ਰਹਿੰਦਾ ਹੈ ਨਾਲ ਹੀ ਉਨ੍ਹਾਂ ਨੂੰ ਗੁਰੂਆਂ ਵੱਲੋਂ ਗਿਆਨ ਵੀ ਮਿਲਦਾ ਹੈ। ਸਾਨੂੰ ਹਰ ਧਾਰਮਿਕ ਸਮਾਗਮ 'ਚ ਆਪਣੇ ਪਰਿਵਾਰ ਸਣੇ ਜਾ ਕੇ ਯੋਗਦਾਨ ਜ਼ਰੂਰ ਪਾਉਣਾ ਚਾਹੀਦਾ ਹੈ।