ਸੁਰਿੰਦਰ ਸੋਨੀ, ਸ੍ਰੀ ਅਨੰਦਪੁਰ ਸਾਹਿਬ : ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ ਪੀ ਸਿੰਘ ਨੇ ਅੱਜ ਖਾਲਸੇ ਦੀ ਜਨਮ ਸਥਲੀ ਸ੍ਰੀ ਅਨੰਦਪੁਰ ਸਾਹਿਬ ਵਿੱਚ 1.50 ਕਰੋੜ ਰੁਪਏ ਦੇ ਹੋਰ ਵਿਕਾਸ ਕਾਰਜਾਂ ਦੀ ਸ਼ੁਰੂਆਤ ਕੀਤੀ। ਉਹਨਾਂ ਨੇ 10 ਹਾਈ ਮਾਸਟ ਲਾਈਟਾਂ ਦਾ ਉਦਘਾਟਨ ਕੀਤਾ ਅਤੇ 1200 ਨਵੀਆਂ ਐੱਲਈਡੀ ਲਾਈਟਾਂ ਲਗਾਉਣ ਦੇ ਕੰਮ ਦੀ ਸ਼ੁਰੂਆਤ ਕਰਵਾਈ, ਇਸ ਨਾਲ ਇਤਿਹਾਸਕ ਅਤੇ ਪਵਿੱਤਰ ਨਗਰੀ ਸ੍ਰੀ ਅਨੰਪਦਪੁਰ ਸਾਹਿਬ ਨੂੰ ਹੋਰ ਰੁਸ਼ਨਾਇਆ ਜਾਵੇਗਾ। ਉਹਨਾਂ ਵਾਡਰ 6 'ਚ 50 ਲੱਖ ਰੁਪਏ ਦੀ ਲਾਗਤ ਨਾਲ ਉਸਾਰੀ ਜਾਣ ਵਾਲੀ ਧਰਮਸ਼ਾਲਾ ਦਾ ਨੀਂਹ ਵੀ ਰੱਖਿਆ।

ਰਾਣਾ ਕੇ ਪੀ ਸਿੰਘ ਨੇ ਇਸ ਮੌਕੇ ਕਿਹਾ ਕਿ ਅਸੀਂ ਇਸ ਹਲਕੇ ਦੇ ਲੋਕਾਂ ਨਾਲ ਵਿਕਾਸ ਦੇ ਜੋ ਵਾਅਦੇ ਕੀਤੇ ਉਹ ਪੂਰੇ ਕੀਤੇ ਹਨ। ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਦੇ ਵਿਕਾਸ ਲਈ ਮੈਂ ਹਮੇਸ਼ਾ ਵਚਨਬੱਧ ਹਾਂ। ਉਨ੍ਹਾਂ ਕਿਹਾ ਕਿ ਚੱਲ ਰਹੇ ਵਿਕਾਸ ਕਾਰਜਾਂ ਦੀ ਰਫਤਾਰ ਨੂੰ ਹੋਰ ਗਤੀ ਦੇਣ ਲਈ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਹਲਕੇ 'ਚ ਸੈਂਕੜੇ ਕਰੋੜ ਰੁਪਏ ਦੇ ਵਿਕਾਸ ਕਾਰਜ ਕਰਵਾਏ ਗਏ ਹਨ। ਤੱਤਕਾਲੀ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਅੰਬਿਕਾ ਸੋਨੀ ਨੇ ਸ੍ਰੀ ਅਨੰਦਪੁਰ ਸਾਹਿਬ ਦੇ ਵਿਕਾਸ ਲਈ ਸਾਨੂੰ 105 ਕਰੋੜ ਰੁਪਏ ਦਿੱਤੇ ਸਨ, ਜਿਸ ਨਾਲ ਇਸ ਇਲਾਕੇ ਦਾ ਚਹੁਮੁਖੀ ਵਿਕਾਸ ਕਰਵਾਇਆ, ਮਰਹੂਮ ਰਾਸ਼ਟਰਪਤੀ ਗਿਆਨੀ ਜੈੈਲ ਸਿੰਘ ਨੇ ਵੀ ਸ੍ਰੀ ਅਨੰਦਪੁਰ ਸਾਹਿਬ ਦੇ ਵਿਕਾਸ ਲਈ ਕੋਈ ਕਸਰ ਨਹੀਂ ਰਹਿਣ ਦਿੱਤੀ ਸੀ। ਸ਼ਹਿਰਾਂ ਤੇ ਪਿੰਡਾਂ 'ਚ ਲੋਕਾਂ ਨੂੰ ਮਿਲਣ ਵਾਲੀਆਂ ਬੁਨਿਆਦੀ ਸਹੂਲਤਾਂ ਦੇ ਨਾਲ-ਨਾਲ ਅਸੀਂ ਸਮੇਂ ਦੀ ਮੰਗ ਅਨੁਸਾਰ ਵੱਡੇ ਪ੍ਰਰਾਜੈਕਟ ਵੀ ਮੁਕੰਮਲ ਕਰਵਾਏ ਹਨ। ਜਿਸ ਨਾਲ ਇਸ ਇਲਾਕੇ 'ਚ ਰਹਿ ਰਹੇ ਲੋਕਾਂ ਨੂੰ ਸਮੇਂ ਦੇ ਹਾਣੀ ਬਣਾਇਆ ਜਾ ਸਕੇ। ਉਹਨਾਂ ਕਿਹਾ ਕਿ ਨਵੇਂ ਕਾਲਜ, ਤਕੀਨੀਕੀ ਸਿੱਖਿਆ ਸੰਸਥਾ ਤੋਂ ਇਲਾਵਾ ਸਿੱਖਿਆ ਸੰਸਥਾ, ਸਿਹਤ ਕੇਂਦਰਾਂ ਦੀ ਅਪਗੇ੍ਡੇਸ਼ਨ ਵੀ ਤਰਜੀਹੀ ਦੇ ਅਧਾਰ 'ਤੇ ਕਰਵਾਈ ਹੈ। ਇਤਿਹਾਸਕ ਤੇ ਧਾਰਮੀਕ ਨਗਰੀ ਦੇ ਮਹੱਤਵ ਨੂੰ ਧਿਆਨ 'ਚ ਰੱਖ ਕੇ ਇਸਦਾ ਸਰਬਪੱਖੀ ਵਿਕਾਸ ਕਰਵਾਇਆਂ ਹੈ। ਆਲੇ-ਦੁਆਲੇ ਦੇ ਪੇਡੂ ਖੇਤਰਾਂ ਨੂੰ ਵੀ ਬਿਨਾਂ ਭੇਦਭਾਵ ਗਰਾਂਟਾਂ ਦਿੱਤੀਆਂ ਹਨ। ਉਹਨਾਂ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਨਗਰ ਦੀ ਨੁਹਾਰ ਬਦਲਣ ਲਈ ਸੁੰਦਰੀਕਰਨ ਤੋਂ ਇਲਾਵਾ ਬਹੁਤ ਹੀ ਪੁਰਾਣੀ ਸੀਵਰੇਜ ਦੀ ਸਮੱਸਿਆ ਨੂੰ ਜੜ੍ਹ ਤੋਂ ਖਤਮ ਕਰਨ ਲਈ ਅਪਗੇ੍ਡੇਸ਼ਨ ਦਾ ਕਰੋੜਾਂ ਰੁਪਏ ਦਾ ਪ੍ਰਰਾਜੈਕਟ ਸ਼ੁਰੂ ਕਰਵਾਇਆ ਹੈ। ਉਹਨਾਂ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਤੋਂ ਮਾਤਾ ਸ੍ਰੀ ਨੈਣਾਂ ਦੇਵੀ ਤੇ ਗੜ੍ਹਸ਼ੰਕਰ ਮਾਰਗ ਦੇ ਨਵੀਨੀਕਰਨ 'ਤੇ ਕਰੋੜਾਂ ਰੁਪਏ ਖਰਚ ਕੀਤੇ ਹਨ, ਭਾਈ ਜੈਤਾ ਜੀ ਦੀ ਯਾਦਗਾਰ ਦੀ ਉਸਾਰੀ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ।ਉਹਨਾਂ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ 'ਚ ਰੋਜ਼ਾਨਾਂ ਵੱਡੀ ਗਿਣਤੀ 'ਚ ਦੇਸ਼ ਵਿਦੇਸ਼ ਤੋਂ ਸ਼ਰਧਾਲੂ ਪੁੱਜਦੇ ਹਨ ਉਹਨਾਂ ਨੂੰ ਬੇਹਤਰੀਨ ਸਹੂਲਤਾਂ ਦੇਣ ਲਈ ਇਸ ਨਗਰ ਦਾ ਸਮੁੱਚਾ ਵਿਕਾਸ ਕਰਵਾਇਆ ਹੈ। ਉਹਨਾਂ ਦੱਸਿਆ ਕਿ ਵਾਡਰ ਨੰ: 6 ਵਿਚ ਧਰਮਸ਼ਾਲਾ ਦੇ ਨਿਰਮਾਣ ਉਤੇ 50 ਲੱਖ ਰੁਪਏ ਖਰਚ ਆਉਣਗੇ। ਸ਼ਹਿਰ 'ਚ 10 ਹਾਈ ਮਾਸ਼ਟ ਲਾਈਟਾਂ ਲੋਕ ਅਰਪਣ ਕਰ ਦਿੱਤੀਆਂ ਹਨ ਜਦੋਂ ਕਿ 1200 ਨਵੀਆਂ ਐੱਲਈਡੀ ਲਾਈਟਾਂ ਲਗਾ ਕੇ ਨਗਰ ਦੀ ਖੂਬਸੂਰਤੀ ਨੂੰ ਹੋਰ ਵਧਾਇਆ ਜਾਵੇਗਾ। ਇਹ ਐੱਲਈਡੀ ਲਾਈਟਾਂ ਬਿਜਲੀ ਊੁਰਜਾ ਦੀ ਬਚਤ ਲਈ ਵੀ ਸਹਾਈ ਹੋਣਗੀਆਂ, ਉਹਨਾਂ ਕਿਹਾ ਕਿ ਅਸੀਂ ਸ੍ਰੀ ਅਨੰਦਪੁਰ ਸਾਹਿਬ ਲਈ ਕਈ ਹੋਰ ਵਿਕਾਸ ਪ੍ਰਰਾਜੈਕਟ ਸ਼ੁਰੂ ਕਰਨ ਜਾ ਰਹੇ ਹਾਂ।

ਇਸ ਮੌਕੇ ਨਗਰ ਕੋਸ਼ਲ ਪ੍ਰਧਾਨ ਹਰਜੀਤ ਜੀਤਾ ਨੇ ਕਿਹਾ ਕਿ ਸਪੀਕਰ ਰਾਣਾ ਕੇ ਪੀ ਸਿੰਘ ਨੇ ਸ੍ਰੀ ਅਨੰਦਪੁਰ ਸਾਹਿਬ ਦੇ ਵਿਕਾਸ ਲਈ ਕਰੋੜਾਂ ਰੁਪਏ ਦੀਆਂ ਗ੍ਾਂਟਾਂ ਦਿੱਤੀਆਂ, ਨਗਰ ਕੌਂਸਲ ਦਫਤਰ ਦੀ ਇਮਾਰਤ, ਸ਼ਹਿਰ 'ਚ ਸੀਵਰੇਜ ਸਿਸਟਮ ਦੀ ਅਪਗੇ੍ਡੇਸ਼ਨ, ਸਟਰੀਟ ਲਾਈਟ ਨਵੀਨੀਕਰਨ, ਸੜਕਾਂ ਗਲੀਆਂ ਨਾਲੀਆਂ, ਸ਼ਹਿਰ ਦੀ ਸੁੰਦਰਤਾ ਉਤੇ ਕਰੋੜਾ ਰੁਪਏ ਖਰਚੇ ਗਏ ਹਨ। ਇਸ ਮੌਕੇ ਜ਼ਿਲ੍ਹਾ ਯੋਜਨਾ ਕਮੇਟੀ ਦੇ ਚਅਰਮੈਨ ਰਮੇਸ਼ ਚੰਦਰ ਦਸਗੁਰਾਈ, ਮਾਰਕੀਟ ਕਮੇਟੀ ਚੇਅਰਮੈਨ ਹਰਬੰਸ ਲਾਲ ਮਹਿਦਲੀ, ਪੀਆਰਟੀਸੀ ਦੇ ਡਾਇਰੈਕਟਰ ਕਮਲਦੇਵ ਜ਼ੋਸ਼ੀ, ਵਪਾਰ ਮੰਡਲ ਦੇ ਪ੍ਰਧਾਨ ਇੰਦਰਜੀਤ ਸਿੰਘ ਅਰੋੜਾ, ਬਲਾਕ ਕਾਂਗਰਸ ਪ੍ਰਧਾਨ ਪੇ੍ਮ ਸਿੰਘ ਬਾਸੋਵਾਲ, ਪਿੰ੍ਸੀਪਲ ਸੁਰਿੰਦਰ ਸਿੰਘ, ਕੋਸ਼ਲਰ ਬਲਵੀਰ ਕੌਰ, ਵਰਿੰਦਰ ਸਿੰਘ ਵਾਲਿਆ, ਜ਼ਸਵਿੰਦਰ ਸਿੰਘ ਰਤਨ, ਰਵਿੰਦਰ ਸਿੰਘ ਰਤਨ,ਕੋਸ਼ਲਰ ਦਲਜੀਤ ਸਿੰਘ ਕੈਥ, ਜਗਦੀਪ ਸਿੰਘ ਬਰਾੜ, ਅਤਾ ਸਿੰਘ ਲੋਧੀਪੁਰ, ਇੰਦਰਜੀਤ ਕੋਸ਼ਲ, ਹਰਮੇਰ ਸਿੰਘ,ਬਗੇਲ ਬਾਵਾ, ਦਿਆ ਸਿੰਘ ਸੰਧੂ,ਚਰਨਦਾਸ, ਮੋਹਨ ਸਿੰਘ ਭਸੀਨ,ਕਰਮ ਸਿੰਘ, ਕਮਲਜੀਤ ਸਿੰਘ, ਰਾਮ ਪਿਆਰੀ ਗੰਗਾ,ਮਾਤਾ ਗੁਰਚਰਨ ਕੌਰ,ਮਹਿੰਦਰ ਸਿੰਘ ਭਸੀਨ, ਪ੍ਰਵੇਸ਼ ਮਹਿਤਾ, ਮਹੇਸ਼ ਕਾਂਤ ਸ਼ਰਮਾਂ,ਪ੍ਰਧਾਨ ਦਲਜੀਤ ਸਿੰਘ ਕੈਥ, ੳਮਕਾਰ ਸਿੰਘ, ਸੁਖਜੀਤ ਸਿੰਘ, ਬਲਜੀਤ ਸਿੰਘ, ਬਿਪਨਜੀਤ ਸਿੰਘ,ਹਮਿੰਦਰ ਸਿੰਘ, ਗੁਰਕੰਵਲਪ੍ਰਰੀਤ ਸਿੰਘ, ਅਤੇ ਪੰਤਵੱਤੇ ਹਾਜ਼ਰ ਸਨ।