ਸਰਬਜੀਤ ਸਿੰਘ,ਰੂਪਨਗਰ : ਪੰਜਾਬ ਵਿਧਾਨ ਸਭਾ ਰਾਣਾ ਕੇਪੀ ਸਿੰਘ ਨੇ ਐਤਵਾਰ ਨੂੰ ਹਾਈਡਲ ਵਰਕਸ 'ਤੇ ਬਣਾਈ ਜਾ ਰਹੀ ਪਾਰਕ ਦੀ ਰੈਨੋਵੇਸ਼ਨ ਦੇ ਕੰਮ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਉਨ੍ਹਾਂ ਨਾਲ ਡਿਪਟੀ ਕਮਿਸ਼ਨਰ ਡਾ. ਸੁਮੀਤ ਜਾਰੰਗਲ ਅਤੇ ਐੱਸਐੱਸਪੀ ਸਵਪਨ ਸ਼ਰਮਾ ਵਿਸ਼ੇਸ਼ ਤੌਰ 'ਤੇ ਮੌਜੂਦ ਸਨ।

ਇਸ ਦੌਰਾਨ ਸਪੀਕਰ ਪੰਜਾਬ ਵਿਧਾਨ ਰਾਣਾ ਕੇਪੀ ਸਿੰਘ ਨੇ ਕਿਹਾ ਕਿ ਹਾਈਡਲ ਵਰਕਸ 'ਤੇ ਰੋਜ਼ਨਾ ਭਾਰੀ ਸੰਖਿਆ ਵਿਚ ਲੋਕ ਸੈਰ ਕਰਨ ਆਉਂਦੇ ਹਨ। ਇਸ ਲਈ ਇਸ ਥਾਂ 'ਤੇ ਪਾਰਕ ਦੇ ਨਵੀਨੀਕਰਣ ਦਾ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ, ਜੋ ਕਰੀਬ ਦੋ ਮਹੀਨੇ ਦੇ ਅੰਦਰ ਅੰਦਰ ਬਣ ਕੇ ਤਿਆਰ ਹੋ ਜਾਵੇਗੀ । ਉਨ੍ਹਾਂ ਨੇ ਕਿਹਾ ਕਿ ਇਹ ਪਾਰਕ ਵਿਲੱਖਣ ਹੋਵੇਗੀ ਅਤੇ ਸੈਲਾਨੀਆਂ ਦੇ ਲਈ ਖਿੱਚ ਦਾ ਕੇਂਦਰ ਬਣੇਗੀ। ਉਨਾਂ ਨੇ ਕਿਹਾ ਕਿ ਇਸ ਪਾਰਕ ਵਿਚ ਕਾਫੀ ਹਾਊਸ, ਬੈਠਣ ਲਈ ਬੈਂਚ, ਘੁਮਣ ਲਈ ਪੱਕੇ ਰੈਂਪ ਅਤੇ ਕਈਂ ਤਰ੍ਹਾਂ ਦੇ ਫੁੱਲ ਅਤੇ ਬੂਟੇ ਲਗਾਏ ਜਾਣਗੇ ਜੋ ਇਥੇ ਘੁੱਮਣ ਵਾਲਿਆਂ ਨੂੰ ਆਕਰਸ਼ਿਤ ਕਰਨਗੇ। ਉਨ੍ਹਾਂ ਕਿਹਾ ਕਿ ਰਾਤ ਦੇ ਸਮੇਂ ਵੀ ਇਸ ਪਾਰਕ ਨੂੰ ਖਿੱਚ ਦਾ ਕੇਂਦਰ ਬਨਾਉਣ ਦੇ ਲਈ ਦਰੱਖਤਾਂ 'ਤੇ ਵਿਤਰ੍ਹਾਂ ਦੀ ਲਾਈਟਨਿੰਗ ਕੀਤੀ ਜਾਵੇਗੀ ਜੋ ਕਿ ਆਪਣੇ ਆਪ ਵਿਚ ਵਿਲੱਖਣ ਨਜਾਰਾ ਪੇਸ਼ ਕਰੇਗੀ। ਇਸ ਤੋਂਂ ਇਲਾਵਾ ਇਸ ਪਾਰਕ ਨੂੰ ਰੂਪਨਗਰ ਟੂਰਿਜ਼ਮ ਅਤੇ ਕਲਚਰਲ ਸੁਸਾਇਟੀ ਵਲੋਂ ਮੇਨਟੇਨ ਕੀਤਾ ਜਾਵੇਗਾ ਜੋ ਇਸ ਪਾਰਕ ਦੀ ਸਾਫ ਸਫਾਈ ਤੋਂ ਲੈ ਕੇ ਹਰ ਤਰ੍ਹਾਂ ਨਾਲ ਪਾਰਕ ਦੀ ਮੈਨਟੇੀਨੈਂਸ ਕਰੇਗੀ।

------------

ਲੋਕਾਂ ਦੇ ਲਈ ਖਿੱਚ ਦਾ ਕੇਂਦਰ ਬਣੇਗੀ ਹਾਈਡਲ ਵਰਕਸ 'ਤੇ ਪਾਰਕ

ਸਪੀਕਰ ਰਾਣਾ ਕੇਪੀ ਸਿੰਘ ਨੇ ਕਿਹਾ ਕਿ ਹਾਈਡਲ ਵਰਕਸ ਦੀ ਆਬੋ ਹਵਾ ਪੁਰਾਤਨ ਸਮੇਂ ਤੋਂ ਲੋਕਾਂ ਦੀ ਖਿੱਚ ਦਾ ਕੇਂਦਰ ਬਣੀ ਆ ਰਹੀ ਹੈ, ਜਿਥੇ ਲੋਕ ਦੂਰੋਂ ਦੂਰੋਂ ਦਰਿਆ ਦੇ ਕੰਢੇ ਸ਼ੁੱਧ ਵਾਤਾਵਰਨ ਦਾ ਅਨੰਦ ਮਾਣਦੇ ਹਨ, ਉੱਥੇ ਸਰੀਰਕ ਤੌਰ 'ਤੇ ਵੀ ਇਸ ਤਰ੍ਹਾਂ ਦਾ ਵਾਤਾਵਰਨ ਸਾਨੂੰ ਤੰਦਰੁਸਤ ਬਣਾਉਣ ਲਈ ਵਿਸ਼ੇਸ਼ ਮਹੱਤਵ ਰੱਖਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਵੀ ਇਸ ਪਾਰਕ ਲਈ ਵਿਸ਼ੇਸ਼ ਤੌਰ 'ਤੇ ਬਹੁਤ ਜਲਦ ਫੰਡ ਮੁਹੱਈਆ ਕਰਵਾਏ ਜਾਣਗੇ। ਇਸ ਮੌਕੇ ਚੇਅਰਮੈਨ.ਨਗਰ ਸੁਧਾਰ ਟਰੱਸਟ ਸੁਖਵਿੰਦਰ ਸਿੰਘ ਵਿਸਕੀ, ਕੌਂਸਲਰ ਪੋਮੀ ਸੋਨੀ, ਜਗਦੀਸ਼ ਕਾਂਝਲਾ, ਕਰਨੈਲ ਸਿਘ ਜੈਲੀ, ਸਤਿੰਦਰ ਨਾਗੀ, ਮਿੰਟੂ ਸਰਾਫ ਤੋਂ ਇਲਾਵਾ ਐਕਸੀਅਨ ਗੁਰਪ੍ਰਰੀਤ ਪਾਲ ਸਿੰਘ ਸੰਧੂ , ਐਸ.ਡੀ.ਓੁ. ਕੁਲਵਿੰਦਰ ਸਿੰਘ ਅਤੇ ਡਾ: ਰਾਜ ਵਰਮਾਂ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ।