ਅਭੀ ਰਾਣਾ, ਨੰਗਲ

ਸਾਲ 1953 ਤੋਂ ਲਗਾਤਾਰ ਪਿੰਡ ਭਲਾਣ ਵਿੱਖੇ ਚੱਲਦੀ ਆ ਰਹੀ ਭਗਵਾਨ ਸ੍ਰੀ ਰਾਮ ਜੀ ਦੇ ਜੀਵਨ ਤੇ ਅਧਾਰਿਤ ਸ੍ਰੀ ਰਾਮਲੀਲ੍ਹਾ ਜੀ ਦਾ ਮੰਚਨ ਇਸ ਸਾਲ ਵੀ ਸ਼ਰਧਾ ਅਤੇ ਸਤਿਕਾਰ ਸਹਿਤ ਕੀਤਾ ਗਿਆ। ਇਸ ਦੌਰਾਨ ਰਾਮਲੀਲਾ ਦੇ ਸਮਾਪਨ ਸਮਾਰੋਹ ਤੇ ਕਲੱਬ ਦੇ ਕਲਾਕਾਰਾਂ ਤੇ ਮੈਂਬਰਾਂ ਨੂੰ ਬ੍ਰਾਹਮਣ ਸਭਾ ਦੇ ਕੌਮੀ ਕਾਰਜਕਾਰਨੀ ਮੈਂਬਰ ਤੇ ਨੌਜਵਾਨ ਭਾਜਪਾ ਆਗੂ ਬਲਰਾਮ ਪਰਾਸ਼ਰ ਵੱਲੋ ਸਨਮਾਨ ਚਿੰਨ੍ਹ ਦੇ ਕੇ ਸਨਮਾਨਤ ਕੀਤਾ ਗਿਆ। ਸੰਗਤਾਂ ਨਾਲ ਵਿਚਾਰ ਸਾਂਝੇ ਕਰਦੇ ਹੋਏ ਸਮਾਜ ਸੇਵੀ ਤੇ ਨੌਜਵਾਨ ਭਾਜਪਾ ਆਗੂ ਬਲਰਾਮ ਪਰਾਸ਼ਰ ਨੇ ਕਿਹਾ ਕਿ ਭਗਵਾਨ ਸ੍ਰੀ ਰਾਮ ਚੰਦਰ ਜੀ ਹਰ ਭਾਰਤ ਵੰਸ਼ ਦੇ ਦਿਲ ਵਿੱਚ ਵੱਸਦੇ ਹਨ। ਅੱਜ ਅਸੀਂ ਉਨਾਂ ਦੀਆਂ ਸਿੱਖਿਆਵਾਂ ਤੋਂ ਸੱਖਣੇ ਹਾਂ। ਜਿਸ ਕਾਰਨ ਸਮਾਜ ਵਿੱਚ ਤੇ ਸਾਡੇ ਚਰਿੱਤਰ ਵਿੱਚ ਗਿਰਾਵਟ ਆ ਰਹੀ ਹੈ। ਸਾਨੂੰ ਸਭ ਨੂੰ ਭਗਵਾਨ ਸ੍ਰੀ ਰਾਮ ਜੀ ਦੇ ਜੀਵਨ 'ਚੋਂ ਤਿਆਗ, ਤਪੱਸਿਆ, ਰਿਸ਼ਤਿਆਂ ਪ੍ਰਤੀ ਇਮਾਨਦਾਰੀ ਤੇ ਆਪਣੇ ਸਮਾਜ ਪ੍ਰਤੀ ਸਮਰਪਿਤ ਭਾਵਨਾ ਦਾ ਸੰਚਾਰ ਆਪਣੇ ਅੰਦਰ ਕਰਨਾ ਚਾਹੀਦਾ ਹੈ। ਜਿਸ ਨਾਲ ਕਿ ਅਸੀਂ ਆਪਣੇ ਆਪ ਨੂੰ ਤੇ ਆਪਣੇ ਸਮਾਜ ਨੂੰ ਮਜ਼ਬੂਤ ਤੇ ਨਰੋਆ ਬਣਾ ਸਕਦੇ ਹਾਂ। ਇਸ ਮੌਕੇ ਤੇ ਸ੍ਰੀ ਰਾਮ ਲੀਲਾ ਕਲੱਬ ਭਲਾਣ ਦੇ ਪ੍ਰਧਾਨ ਅਮਨਦੀਪ ਸ਼ਰਮਾ ਸੰਜੂ ਸਰਪੰਚ, ਪ੍ਰਧਾਨ ਰਾਮ, ਯੂਵਾ ਮੋਰਚਾ ਨੰਗਲ ਦੇ ਪ੍ਰਧਾਨ ਨਿਤਿਨ ਬਾਲੀ, ਸੁਧੀਰ ਸ਼ਰਮਾ ਪਿੰ੍ਸ, ਜਸਵੀਰ ਸਿੰਘ ਜੱਸੀ, ਡਾਇਰੈਕਟਰ ਦੇਵ ਰਾਜ, ਅਸ਼ਵਨੀ ਕੁਮਾਰ, ਸੁਰੇਸ਼ ਕੁਮਾਰ, ਪਵਨ ਕੁਮਾਰ, ਦੇਸ ਰਾਜ, ਕਮਲ ਵਰਮਾ, ਰਾਜੇਸ਼ ਕੁਮਾਰ, ਸੋਮਨਾਥ, ਪੰਕਜ ਸ਼ਰਮਾ, ਅਨਿਲ ਪੁਰੀ, ਰਾਜੇਸ਼ ਪੁਰੀ, ਮਹੇਸ਼ ਪੁਰੀ, ਪ੍ਰਦੀਪ ਕੁਮਾਰ ਸ਼ਾਰਧਾ, ਪਿਆਰੇ ਲਾਲ, ਗੁਰਦੇਵ ਸੈਣੀ, ਦਿਨੇਸ਼ ਕੁਮਾਰ, ਡਾਕਟਰ ਚਮਨ ਲਾਲ, ਸੰਗ੍ਰਾਮ ਸਿੰਘ ਰਾਣਾ ਤੇ ਹੋਰ ਹਾਜ਼ਰ ਸਨ।