ਸ੍ਰੀ ਕ੍ਰਿਸ਼ਨਾ ਡਰਾਮਾਟਿਕ ਕਲੱਬ ਨੇ ਕਲਾਕਾਰਾਂ ਨੂੰ ਦਿੱਤੇ ਤੋਹਫ਼ੇ

ਅਭੀ ਰਾਣਾ, ਨੰਗਲ

ਸ੍ਰੀ ਕਿ੍ਰਸ਼ਨਾ ਡ੍ਰਾਮਾਟਿਕ ਕਲੱਬ ਨੰਗਲ ਵੱਲੋਂ ਬੀਤੀ ਰਾਤ ਰੋਟਰੀ ਕਲੱਬ ਭਾਖੜਾ ਨੰਗਲ ਦੀ ਅਗਵਾਈ ਵਿੱਚ ਕਾਂਗੜਾ ਗਰਾਊਂਡ ਦੀ ਸਟੇਜ਼ ਤੇ ਰਾਮਲੀਲਾ 'ਚ ਰੋਲ ਅਦਾ ਕਰ ਚੁੱਕੇ ਕਲਾਕਾਰਾਂ ਨੂੰ ਤੋਹਫੇ ਦੇ ਕੇ ਸਨਮਾਨਿਤ ਕੀਤਾ ਗਿਆ। ਸਮਾਜ ਸੇਵੀ ਕਲੱਬ ਦੇ ਜਨਰਲ ਸਕੱਤਰ ਅਮਿ੍ਤ ਿਲੰਗਮ (ਸੈਂਟ ਮੈਰੀ ਸਕੂਲ ਮੁਖੀ) ਦੀ ਮੌਜੂਦਗੀ 'ਚ ਧਾਰਮਿਕ ਸਟੇਜ਼ ਨੂੰ 3100 ਰੁਪਏ ਦੀ ਨਕਦ ਰਾਸ਼ੀ ਵੀ ਭੇਂਟ ਕੀਤੀ ਗਈ। ਇਹ ਸਾਰਾ ਪੋ੍ਗਰਾਮ ਪ੍ਰਧਾਨ ਤੇ ਮੌਜੂਦਾ ਕੌਂਸਲਰ ਸੁਰਿੰਦਰ ਪੰਮਾ ਦੀ ਦੇਖਰੇਖ 'ਚ ਕਰਵਾਇਆ ਗਿਆ। ਰੋਲ ਅਦਾ ਕਰਨ ਵਾਲੇ ਕਲਾਕਾਰਾਂ ਨੇ ਇਨਾਮ ਲੈਣ ਸਮੇਂ ਆਪਣੇ ਨਿਵੇਕਲੇ ਅੰਦਾਜ 'ਚ ਰੋਲ ਦਾ ਇੱਕ ਇੱਕ ਡਾਇਲਾਗ ਸੁਣਾ ਕੇ ਸੋਸਾਇਟੀ ਅਤੇ ਲੋਕਾਂ ਤੋਂ ਖ਼ੂਬ ਵਾਹੋਵਾਹੀ ਖੱਟੀ। ਰੋਟਰੀ ਕਲੱਬ ਦੇ ਸਰਗਰਮ ਮੈਂਬਰ ਪੀਏਜੀ ਇੰਜ. ਪਰਮਿੰਦਰ ਸੰਧੂ, ਪਰਦੀਪ ਸੋਨੀ, ਜੀਤ ਰਾਮ ਸ਼ਰਮਾ ਨੇ ਕਲੱਬ ਦੀ ਖ਼ੂਬ ਸ਼ਲਾਘਾ ਕੀਤੀ, ਜਿਨਾਂ੍ਹ ਨੇ ਨੌ ਦਿਨ ਕੜੀ ਮਿਹਨਤ ਨਾਲ ਸਾਲ 1948 ਤੋਂ ਚੱਲੀ ਆ ਰਹੀ ਰਾਮਲੀਲਾ ਨੂੰ ਇਸ ਬਰਕਰਾਰ ਰੱਖਿਆ ਤੇ ਰਾਮਲੀਲਾ ਕਲੱਬ ਨੂੰ ਭਰੋਸਾ ਦਿਵਾਇਆ ਕਿ ਉਨਾਂ੍ਹ ਦੀ ਸੰਸਥਾ ਹਮੇਸ਼ਾ ਇਸ ਧਾਰਮਿਕ ਕਲੱਬ ਦੇ ਮੋਢੇ ਨਾਲ ਮੋਢਾ ਲਗਾ ਕੇ ਖੜ੍ਹੀ ਹੈ। ਜ਼ਿਕਰਯੋਗ ਹੈ ਕਿ ਰੋਟਰੀ ਕਲੱਬ ਭਾਖੜਾ ਨੰਗਲ ਸੋਸਾਇਟੀ ਇਲਾਕੇ ਵਿੱਚ ਸਮਾਜ ਸੇਵੀ ਕਾਰਜਾਂ ਨੂੰ ਲੈ ਕੇ ਹਮੇਸ਼ਾ ਮੋਹਰੀ ਭੂਮਿਕਾ ਨਿਭਾਉਂਦੀ ਵੇਖੀ ਜਾ ਸਕਦੀ ਹੈ। ਸਟੇਜ਼ ਸਕੱਤਰ ਦੀ ਭੂਮਿਕਾ ਅਦਾ ਕਰਨਾ ਵਾਲੇ ਵਿਜੇ ਕੌਸ਼ਲ ਤੇ ਦਵਿੰਦਰ ਗਾਂਧੀ ਵੱਲੋਂ ਵੀ ਲੋਕਾਂ ਨੂੰ ਸੋਸਾਇਟੀ ਦੇ ਕਾਰਜਾਂ ਤੋਂ ਜਾਣੂ ਕਰਵਾਇਆ ਗਿਆ। ਡਾਇਰੈਕਟਰ ਸ਼ਾਮ ਲਾਲ ਰਾਣਾ ਤੇ ਸਰਵਜੀਤ ਸੈਣੀ ਦੀ ਵਿਸ਼ੇਸ਼ ਤੌਰ ਤੇ ਤਾਰੀਫ ਕੀਤੀ ਗਈ ਕਿਉਂਕਿ ਉਨਾਂ੍ਹ ਵੱਲੋਂ ਨਵਰਾਤਿਆਂ ਮੌਕੇ ਸਟੇਜ਼ ਦੇ ਆਏ ਦਿਨ ਮਨਮੋਹਕ ਝਾਂਕੀਆਂ ਪੇਸ਼ ਕਰਕੇ ਲੋਕਾਂ ਦਾ ਦਿੱਲ ਜਿੱਤਿਆ ਗਿਆ। ਦੱਸਣਯੋਗ ਹੈ ਕਿ ਉਕਤ ਧਾਰਮਿਕ ਸਟੇਜ਼ ਇਲਾਕੇ ਵਿੱਚ ਇਸ ਕਰਕੇ ਵੀ ਬਹੁਚਰਚਿਤ ਹੈ ਕਿਉਂਕਿ ਇਸ ਸਟੇਜ਼ ਤੇ ਲੰਬੇ ਸਮੇਂ ਤੋਂ ਰਾਮਲੀਲਾ ਸ਼ੁਰੂ ਹੋਣ ਤੋਂ ਪਹਿਲਾਂ ਬਾਲੜੀਆਂ ਨੂੰ ਤਿਆਰ ਕਰਕੇ ਆਰਤੀ ਉਤਾਰਨ ਦੀ ਰਸਮ ਅਦਾ ਕੀਤੀ ਜਾਂਦੀ ਹੈ। ਇਸ ਮੌਕੇ ਕਲਾਕਾਰ ਰਵੀ ਰਾਣਾ, ਕਰਨ ਸ਼ਰਮਾ, ਹਨੀ ਕੁਮਾਰ, ਬੋਬੀ, ਰਾਜ ਕੁਮਾਰ ਰਾਜਾ, ਪਪਲੀ ਤੇ ਹੋਰ ਕਲੱਬ ਮੈਂਬਰ ਮੌਜੂਦ ਸਨ।