ਸੁਰਿੰਦਰ ਸੋਨੀ, ਸ੍ਰੀ ਅਨੰਦਪੁਰ ਸਾਹਿਬ

ਪੁੱਡਾ ਮਾਰਕੀਟ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਰਾਮਲੀਲਾ ਦਾ ਆਯੋਜਨ ਚੱਲ ਰਿਹਾ ਹੈ ਉਥੇ ਹੀ ਅੱਜ ਉੱਘੇ ਵਪਾਰੀ ਤੇ ਬਾਬਾ ਦੀਪ ਸਿੰਘ ਸੇਵਾ ਸੁਸਾਇਟੀ ਦੇ ਪ੍ਰਧਾਨ ਕੇ.ਪੀ ਸਿੰਘ ਬੈਂਸ ਵੱਲੋ ਸ੍ਰੀ ਰਾਮਲੀਲ੍ਹਾ ਦਾ ਫੀਤਾ ਕੱਟ ਕੇ ਉਦਘਾਟਨ ਕੀਤਾ ਗਿਆ ਤੇ ਇਸ ਮੌਕੇ ਤੇ ਕੇ.ਪੀ ਸਿੰਘ ਨੇ ਕਿਹਾ ਕਿ ਸਾਰੇ ਧਰਮ ਸਾਡੇ ਸਭ ਦੇ ਸਾਂਝੇ ਤੇ ਸਨਮਾਨਯੋਗ ਹਨ ਤੇ ਭਗਵਾਨ ਸ੍ਰੀ ਰਾਮ ਚੰਦਰ ਜੀ ਦੇ ਜੀਵਨ ਤੇ ਅਧਾਰਿਤ ਸ੍ਰੀ ਰਾਮਲੀਲ੍ਹਾ ਜੀ ਦੇ ਇਨਾਂ੍ਹ ਨਾਟਕ ਮੰਚਨਾ ਤੋਂ ਸਾਨੂੰ ਕੁਝ ਨਾ ਕੁਝ ਸਿੱਖਣਾ ਚਾਹੀਦਾ ਹੈ ਤੇ ਆਪਣੇ ਜੀਵਨ ਵਿੱਚ ਧਾਰਨ ਕਰਨ ਦੀ ਕੋਸ਼ਸ਼ਿ ਕਰਨੀ ਚਾਹੀਦੀ। ਇਸ ਮੌਕੇ ਤੇ ਕਲੱਬ ਦੇ ਪ੍ਰਧਾਨ ਰਾਮ ਤੇ ਮੈਂਬਰਾਂ ਵੱਲੋਂ ਸਿਰੋਪਾ ਭੇਟ ਕਰਕੇ ਕੇ. ਪੀ. ਸਿੰਘ ਬੈਂਸ , ਜਸਵੀਰ ਸਿੰਘ ਜੱਸੀ ਤੇ ਰੌਣਕੀ ਸਿੰਘ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਕਮੇਟੀ ਮੈਂਬਰਾਂ ਨੇ ਦੱਸਿਆ ਕਿ ਰਾਮਲੀਲਾ ਕਲੱਬ ਪੁੱਡਾ ਮਾਰਕੀਟ ਵੱਲੋਂ ਹਿੰਦੂ ਰੀਤੀ ਰਿਵਾਜ਼ਾਂ ਮੁਤਾਬਕ (ਲੰਕਾ ਦਹਿਨ ਦੀ ਰਸਮ) ਦੁਸ਼ਹਿਰਾ ਮੇਲਾ ਆਦਰਸ਼ ਸਕੂਲ ਦੇ ਨੇੜੇ ਦੁਸ਼ਹਿਰਾ ਗਰਾਊਂਡ (ਪਸ਼ੂ ਮੰਡੀ) ਵਿਖੇ ਅੱਜ ਬੜੀ ਧੂਮ ਧਾਮ ਨਾਲ ਮਨਾਇਆ ਜਾਵੇਗਾ ਜਿਸ ਵਿਚ ਡਾ.ਸੰਜੀਵ ਗੌਤਮ (ਆਗੂ ਆਮ ਆਦਮੀ ਪਾਰਟੀ) ਮੁਖ ਮਹਿਮਾਨ ਵਜੋਂ ਸ਼ਮੂਲੀਅਤ ਕਰਨਗੇ। ਇਸ ਮੌਕੇ ਤੇ ਓਮ ਪ੍ਰਕਾਸ਼ ਚਾਂਦ, ਕ੍ਰਿਸ਼ਨ ਜਗੋਤਾ, ਗੋਪਾਲ ਗੌਰੀ, ਮਾਸਟਰ ਸੋਨੂੰ,ਸਾਹਿਬ ਪਾਬਲਾ, ਬੌਬੀ, ਹਰਜੀਤ ਸਿੰਘ, ਅਭਿਸ਼ੇਕ ਸਿੰਗਾ, ਗੋਲਡੀ,ਰੋਹਿਤ ਕੁਮਾਰ,ਪਿਯੂਸ਼ ਪੁਰੀ, ਧਰੂਪਲ ਪਰਾਸ਼ਰ,ਜਤਿੰਦਰ ਸਿੰਘ,ਸੰਜੂ, ਹਰਸਿਮਰਨ ਸਿੰਘ ਭਸੀਨ ਤੇ ਹੋਰ ਕਲੱਬ ਮੈਬਰ ਹਾਜ਼ਰ ਸਨ।