ਮਨਪ੍ਰਰੀਤ ਸਿੰਘ, ਘਨੌਲੀ : ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਟ ਰੋਪੜ ਦੇ ਮੇਨ ਗੇਟ 'ਤੇ ਸਾਂਝਾ ਮੰਚ ਥਰਮਲ ਕੰਟਰੈਕਟ ਵਰਕਰ ਯੂਨੀਅਨ ਵੱਲੋਂ ਮਿਤੀ 21ਸਤੰਬਰ ਨੂੰ ਸਵੇਰੇ 8 ਤੋਂ 10 ਵਜੇ ਤੱਕ ਥਰਮਲ ਪਲਾਂਟ ਦੇ ਮੇਨ ਗੇਟ ਉੱਤੇ ਵੱਡੀ ਰੋਸ ਰੈਲੀ ਰੱਖੀ ਗਈ ਸੀ । ਇਸ ਸਬੰਧੀ ਜਥੇਬੰਦੀ ਦੇ ਪ੍ਰਧਾਨ ਮਹਿੰਦਰ ਸਿੰਘ ਤੇ ਪ੍ਰਗਟ ਸਿੰਘ ਨੇ ਦੱਸਿਆ ਕਿ ਇਸ ਰੈਲੀ ਵਿਚ ਕੰਪਨੀ ਵਰਕਰਾਂ ਨੂੰ, ਕਾਰਪੋਰੇਸ਼ਨ ਵਿੱਚ ਲੈਣ ਬਾਰੇ, ਨੂਹੋਂ ਕਾਲੋਨੀ ਵਿਚ ਉਨਾਂ੍ਹ ਨੂੰ ਮਕਾਨ ਦੇਣ ਬਾਰੇ, ਪੰਜਾਬ ਵਿੱਚੋਂ ਠੇਕੇਦਾਰੀ ਸਿਸਟਮ ਬੰਦ ਕਰਨ ਬਾਰੇ, ਬਰਾਬਰ ਕੰਮ ਬਰਾਬਰ ਤਨਖਾਹ ਦੇਣ ਆਦਿ ਮਸਲਿਆਂ ਬਾਰੇ ਮੰਗ ਕੀਤੀ ਜਾਣੀ ਸੀ । ਅੱਜ ਦੀ ਇਹ ਥਰਮਲ ਪਲਾਂਟ ਗੇਟ ਰੈਲੀ ਭਾਰੀ ਮੀਂਹ ਪੈਣ ਕਾਰਨ ਰੱਦ ਕਰ ਦਿੱਤੀ ਗਈ। ਇਸ ਮੌਕੇ ਪ੍ਰਧਾਨ ਮਹਿੰਦਰ ਸਿੰਘ ਤੇ ਪ੍ਰਗਟ ਸਿੰਘ ਨੇ ਦੱਸਿਆ ਕਿ ਜਲਦ ਹੀ ਇਸ ਰੈਲੀ ਦੇ ਸਬੰਧੀ ਵਿਚਾਰ ਵਟਾਂਦਰੇ ਕਰ ਨਵੀਂ ਤਰੀਕ ਤੈਅ ਕਰਨ ਉਪਰੰਤ ਸਾਰੇ ਹੀ ਮੁਲਾਜ਼ਮਾਂ ਨੂੰ ਦੱਸਿਆ ਜਾਵੇਗਾ। ਉਸ ਦਿਨ ਹੀ ਰੈਲੀ ਹੋਵੇਗੀ। ਇਸ ਮੌਕੇ ਪ੍ਰਧਾਨ ਮਹਿੰਦਰ ਸਿੰਘ, ਪ੍ਰਗਟ ਸਿੰਘ ਤੋਂ ਇਲਾਵਾ ਹੋਰ ਮੁਲਾਜ਼ਮ ਸਾਥੀ ਤੇ ਜਥੇਬੰਦੀ ਦੇ ਆਗੂ ਮੌਜੂਦ ਸਨ। ।