ਲਖਵੀਰ ਖਾਬੜਾ, ਰੂਪਨਗਰ

ਦਾਣਾ ਮੰਡੀ ਰੂਪਨਗਰ 'ਚ ਕਣਕ ਦੀ ਲਿਫਟਿੰਗ ਦੀ ਸੁਸਤ ਚਾਲ ਦੇ ਕਾਰਨ ਬੋਰੀਆਂ ਢੇਰ ਲੱਗਣੇ ਸ਼ੁਰੂ ਹੋ ਗਏ ਹਨ ਅਤੇ ਬਾਰਦਾਨਾ ਨਾ ਹੋਣ ਕਾਰਨ ਕਿਸਾਨਾਂ ਨੂੰ ਮੰਡੀ ਵਿੱਚ ਰਾਤ ਕੱਟਣ ਲਈ ਮਜਬੂਰ ਹੋਣ ਪੈ ਰਿਹਾ ਹੈ। ਮੰਡੀ ਵਿੱਚ ਕਣਕ ਦੀਆਂ ਬੋਰੀਆਂ ਭਰੀਆਂ ਪਈਆਂ ਹਨ, ਉੱਧਰ ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ ਵਿੱਚ ਹਲਕੀ ਵਰਖਾ ਹੋਣ ਦੀ ਸੂਚਨਾ ਦਿੱਤੀ ਹੋਈ ਹੈ। ਬਾਰਦਾਨੇ ਦੀ ਘਾਟ 'ਤੇ ਖਰੀਦ ਪ੍ਰਬੰਧਾਂ ਨੂੰ ਲੈ ਕੇ ਪਨਸਪ ਦੇ ਐਮਡੀ ਦਿਲਰਾਜ ਸਿੰਘ ਸੰਧੇਵਾਲੀਆ ਵਿਸ਼ੇਸ਼ ਤੌਰ 'ਤੇ ਰੂਪਨਗਰ ਦੀ ਮੰਡੀ ਵਿੱਚ ਪਹੁੰਚੇ, ਜਿੱਥੇ ਉਨ੍ਹਾਂ ਨੇ ਅਧਿਕਾਰੀਆਂ ਨਾਲ ਖਰੀਦ ਪ੍ਰਬੰਧਾ ਦੀ ਜਾਣਕਾਰੀ ਲਈ ਅਤੇ ਆੜ੍ਹਤੀਆਂ ਨੂੰ ਬਾਰਦਾਨਾ ਆਪਣੇ ਕੋਲੋ ਵਰਤਨ ਦੀ ਸਲਾਹ ਦਿੱਤੀ। ਆੜ੍ਹ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਅਵਤਾਰ ਸਿੰਘ ਨੇ ਕਿਹਾ ਕਿ ਸਰਕਾਰ ਵੱਲੋਂ ਬਾਰਦਾਨੇ ਦੇ ਪੈਸੇ 42 ਰੁਪਏ ਦੇ ਕਰੀਬ ਹਨ ਜਦਕਿ ਬਰਦਾਨਾ 50 ਰੁਪਏ ਤੋਂ ਉੱਪਰ ਮਿਲ ਰਿਹਾ ਹੈ । ਐਮਡੀ ਦਿਲਰਾਜ ਸਿੰਘ ਨੇ ਕਿਹਾ ਕਿ ਬਾਰਦਾਨੇ ਦੀ ਮੁਸ਼ਕਲ ਹੱਲ ਕੀਤੀ ਜਾ ਰਹੀ ਹੈ, ਕਿਉਂਕਿ ਬਾਰਦਾਨਾ ਕਲਕੱਤੇ ਵਿੱਚ ਹੀ ਬਣਦਾ ਹੈ, ਉੱਥੇ ਕੋਰੋਨਾ ਮਹਾਮਾਰੀ ਕਾਰਨ ਮੁਸ਼ਕਲ ਆ ਰਹੀ ਹੈ ਪਰ ਸਰਕਾਰ ਵੱਲੋਂ ਜਲਦ ਹੀ ਬਾਰਦਾਨਾ ਮੰਡੀਆਂ ਵਿੱਚ ਲਿਆਉਣ ਦੇ ਪ੍ਰਬੰਧ ਕੀਤੇ ਜਾ ਰਹੇ ਹਨ। ਕਿਸਾਨ ਬਲਰਾਜ ਸਿੰਘ,ਜਸਪਾਲ ਸਿੰਘ ਨੇ ਐਮਡੀ ਨੂੰ ਆਪਣੀਆਂ ਮੁਸ਼ਕਲਾ ਦੱਸਦਿਆਂਾ ਕਿਹਾ ਕਿ ਕਿਸਾਨ ਤਾਂ ਹਰੇਕ ਪਾਸੇ ਨੂੰ ਮਰ ਰਿਹਾ ਹੈ ਜਦੋਂ ਸਰਕਾਰ ਨੂੰ ਪਤਾ ਹੈ ਕਿ ਫਸਲ ਖਰੀਦਣੀ ਹੈ ਤਾਂ ਪ੍ਰਬੰਧ ਪਹਿਲਾ ਹੀ ਪ੍ਰਬੰਧ ਕਰਨੇ ਚਾਹੀਦੇ ਹਨ, ਜੇ ਹੁਣ ਬਾਰਦਾਨਾ ਨਹੀਂ ਹੈ ਤਾਂ ਫਿਰ ਕੀ ਦੀਵਾਲੀ ਤੱਕ ਆਵੇਗਾ। ਜ਼ਿਲ੍ਹਾ ਫੂਡ ਸਪਲਾਈ ਅਫਸਰ ਸਤਵੀਰ ਸਿੰਘ ਮਾਵੀ ਨੇ ਕਿਹਾ ਕਿ ਲਿਫਟਿੰਗ ਵਿੱਚ ਅੱਜ ਤੋਂ ਤੇਜੀ ਲਿਆਉਣ ਲਈ ਖਰੀਦ ਏਜੰਸੀਆਂ ਨੂੰ ਆਦੇਸ਼ ਦਿੱਤੇ ਹਨ ਤਾਂ ਕਿ ਮੰਡੀਆਂ ਵਿੱਚ ਖਰੀਦ ਦਾ ਪ੍ਰਬੰਧ ਸਹੀ ਚੱਲਦਾ ਰਹੇ। ਉਨ੍ਹਾਂ ਕਿਹਾ ਕਿ ਅੱਜ ਜ਼ਿਲ੍ਹੇ ਅੰਦਰ 10602 ਮੀਟਿ੍ਕ ਟਨ ਕਣਕ ਦੀ ਖਰੀਦ ਹੋਈ ਜਦਕਿ 19 ਅਪੈ੍ਲ ਤੱਕ ਜ਼ਿਲੇ੍ਹ ਦੀਆ ਮੰਡੀਆਂ ਵਿੱਚ 82392 ਮੀਟਿ੍ਕ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ। ਉਨਾਂ ਕਿਹਾ ਕਿ ਜ਼ਿਲ੍ਹੇ ਅੰਦਰ ਪਨਗਰੇਨ ਨੇ 11943 ਮੀਟਿ੍ਕ ਟਨ, ਮਾਰਕਫੈਡ ਨੇ 5232, ਪਨਸਪ ਨੇ 7776, ਵੇੇਅਰਹਾਊਸ ਨੇ 3500 ਤੇ ਅੱੈਫਸੀਆਈ ਨੇ 1411 ਮੀਟਿ੍ਕ ਟਨ ਕਣਕ ਦੀ ਲਿਫਟਿੰਗ ਕੀਤੀ ਜਾ ਚੁੱਕੀ ਹੈ। ਮਾਵੀ ਨੇ ਆੜ੍ਹਤੀਆਂ ਨੂੰ ਕਿਹਾ ਕਿ ਕਿਸਾਨਾਂ ਦੇ ਖਾਤੇ ਜਲਦ ਤੋਂ ਜਲਦ ਅਪਡੇਟ ਕੀਤੇ ਜਾਣ ਤਾਂ ਕਿ ਨਾਲ ਦੀ ਨਾਲ ਪੈਮੈਂਟ ਪਾਈ ਜਾ ਸਕੇ।