ਸੁਰਿੰਦਰ ਸਿੰਘ ਸੋਨੀ, ਸ੍ਰੀ ਅਨੰਦਪੁਰ ਸਾਹਿਬ : ਪੰਜਾਬੀ ਕਾਮੇਡੀ ਿਫ਼ਲਮ 'ਜੱਟ ਜੁਗਾੜੀ ਹੁੰਦੇ ਨੇ' ਜੋ ਕਿ ਆਉਣ ਵਾਲੀ 12 ਜੁਲਾਈ ਨੂੰ ਸਿਨੇਮਾ ਘਰਾਂ 'ਚ ਦਿਖਾਈ ਜਾਵੇਗੀ, ਦੀ ਸਟਾਰ ਕਾਸਟ ਅੱਜ ਅਕਾਲ ਪੁਰਖ ਦਾ ਸ਼ੁਕਰਾਨਾ ਕਰਨ ਦੇ ਲਈ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਪਹੁੰਚੀ। ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਉਪਰੰਤ ਫਿਲਮ ਦੀ ਟੀਮ ਪੱਤਰਕਾਰਾਂ ਦੇ ਰੂਬਰੂ ਹੋਈ, ਇਸ ਮੌਕੇ ਫਿਲਮ ਦੇ ਡਾਇਰੈਕਟਰ ਅਨੁਰਾਗ ਸ਼ਰਮਾ ਨੇ ਫਿਲਮ ਬਾਰੇ ਦੱਸਿਆ ਕਿ ਇਹ ਇੱਕ ਬਹੁਤ ਹੀ ਵਧੀਆ ਅਤੇ ਸਾਫ਼ ਸੁਥਰੀ ਕਾਮੇਡੀ ਫਿਲਮ ਹੈ, ਜੋ ਕਿ ਅੱਜ ਕੱਲ੍ਹ ਦੀ ਸਟਰੈੱਸ ਭਰੀ ਜ਼ਿੰਦਗੀ 'ਚ ਬਹੁਤ ਹੀ ਜ਼ਰੂਰੀ ਹੈ। ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਫਿਲਮ ਦੇ ਪ੍ਰਰੋਡਿਊਸਰ ਮਨਜੀਤ ਸਿੰਘ ਨੇ ਦੱਸਿਆ ਕਿ ਪੀਜੀ ਲਾਈਫ 'ਤੇ ਆਧਾਰਿਤ ਇਸ ਕਾਮੇਡੀ ਫਿਲਮ 'ਚ ਦੱਸਿਆ ਗਿਆ ਹੈ ਕਿ ਲੜਕੇ ਤੇ ਲੜਕੀਆਂ ਆਪਣੀ ਰੁਝੇਵੇ ਵਾਲੀ ਜ਼ਿੰਦਗੀ ਨੂੰ ਕਿਸ ਤਰ੍ਹਾਂ ਗੁਜ਼ਾਰਦੇ ਹਨ, ਜਿਸ ਨੂੰ ਬਹੁਤ ਸੁੰਦਰ ਤੇ ਵਧੀਆ ਢੰਗ ਨਾਲ ਪਰਦੇ 'ਤੇ ਉਤਾਰਿਆ ਗਿਆ ਹੈ। ਡਾਇਰੈਕਟਰ ਅਨੁਰਾਗ ਸ਼ਰਮਾ ਨੇ ਦੱਸਿਆ ਕਿ 'ਜੱਟ ਜੁਗਾੜੀ ਹੁੰਦੇ ਨੇ' ਇਕ ਪਰਿਵਾਰਕ ਫਿਲਮ ਤੇ ਕਾਮੇਡੀ ਨਾਲ ਭਰਪੂਰ ਹੈ, ਜੋ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰੇਗੀ, ਹਾਲਾਂਕਿ ਉਨ੍ਹਾਂ ਦੱਸਿਆ ਕਿ ਇਸ ਪੰਜਾਬੀ ਿਫ਼ਲਮ 'ਚ ਉਨ੍ਹਾਂ ਵੱਲੋਂ ਸੰਦੇਸ਼ ਵੀ ਦਿੱਤਾ ਗਿਆ ਹੈ, ਜਿਸ ਨਾਲ ਉਨ੍ਹਾਂ ਨੇ ਪੂਰੀ ਤਰ੍ਹਾਂ ਕਾਮੇਡੀ 'ਚ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬੀ ਫਿਲਮ ਇੰਡਸਟਰੀ ਜੋ ਲਗਾਤਾਰ ਵੱਧ ਰਹੀ ਹੈ, ਜਿਸ 'ਚ ਵਧੀਆ ਸਾਫ ਸੁਥਰੀਆਂ ਫਿਲਮਾਂ ਜੋ ਦਰਸ਼ਕਾਂ ਦਾ ਮਨੋਰੰਜਨ ਕਰ ਰਹੀਆਂ ਹਨ, ਉਨ੍ਹਾਂ 'ਚ ਹੀ ਇਹ ਫਿਲਮ ਇਕ ਹੈ। 'ਜੱਟ ਜੁਗਾੜੀ ਹੁੰਦੇ ਨੇ' ਫਿਲਮ ਬਾਰੇ ਉਨ੍ਹਾਂ ਦੱਸਿਆ ਕਿ ਇਸ ਫਿਲਮ 'ਚ ਪੂਰੀ ਤਰ੍ਹਾਂ ਜੋ ਲੜਕੇ ਲੜਕੀਆਂ ਪੀਜੀ ਲਾਈਫ 'ਚ ਰਹਿ ਕੇ ਪੜ੍ਹਾਈ ਕਰਦੇ ਹਨ, ਉਨ੍ਹਾਂ ਬਾਰੇ 'ਚ ਦੱਸਿਆ ਗਿਆ ਹੈ ਤੇ ਸਮਾਜਿਕ ਕੁਰੀਤੀਆਂ ਦੇ ਬਾਰੇ ਵੀ ਲੋਕਾਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਫਿਲਮ ਨੂੰ ਪੂਰੇ ਪਰਿਵਾਰ 'ਚ ਬੈਠ ਕੇ ਦੇਖਿਆ ਜਾ ਸਕਦਾ ਹੈ। ਫਿਲਮ ਦਾ ਮਿਊਜ਼ਿਕ ਦੇਸੀ ਹੇਕ ਵੱਲੋਂ ਦਿੱਤਾ ਗਿਆ ਹੈ। ਇਸ ਮੌਕੇ ਫਿਲਮ ਦੀ ਸਟਾਰ ਕਾਸਟ 'ਚ ਕਾਮੇਡੀ ਕਲਾਕਾਰ ਜਸਵੰਤ ਸਿੰਘ ਰਾਠੌਰ, ਰਵੀ ਮਿੱਤਲ, ਸੁਸ਼ਾਂਤ ਸਿੰਘ, ਸੁਰਮੀਤ, ਤਾਨੀਆ ਦਾਂਗ, ਰਾਬੀ ਅਟਵਾਲ, ਸਿਮਰ ਜੌਹਲ, ਅਰਸ਼ਦੀਪ ਸੋਹਲ, ਬਾਲੀਵੁੱਡ ਐਕਟਰ ਅਰੁਣ ਬਖਸ਼ੀ, ਰਾਜ ਕੁਮਾਰ, ਮੈਨਰੋ ਪ੍ਰਰੋਡਕਸ਼ਨ ਮੈਨੇਜਰ ਦੀਪਕ ਸ਼ਰਮਾ, ਫਿਲਮ ਦਾ ਟਾਈਟਲ ਗੀਤ ਸੰਦੀਪ ਦਾਖਾਂ ਨੇ ਲਿਖਿਆ ਹੈ ਤੇ ਫਿਲਮ ਨਿਊ ਆਈਐੱਮਸੀ ਤੇ ਓਮ ਪ੍ਰਰੋਡਕਸ਼ਨ ਕੰਪਨੀ ਦੇ ਬੈਨਰ ਹੇਠ ਬਣ ਕੇ ਤਿਆਰ ਹੋਈ ਹੈ ਅਤੇ ਇਸ ਦਾ ਮਿਊਜ਼ਿਕ ਨਿਊ ਆਈਐਮਸੀ ਉੱਤੇ ਵੀ ਸੁਣਿਆ ਜਾ ਸਕਦਾ ਹੈ।