v> ਸਟਾਫ ਰਿਪੋਰਟਰ, ਰੋਪੜ : ਪੰਜਾਬੀ ਸਹਿਤਕਾਰਾਂ ਦੇ ਪਿੜ ਵਿੱਚ ਪਹਿਲੀ ਕਤਾਰ ਦੇ ਲਿਖਾਰੀ ਪਿ੍ੰਸੀ ਪਲ ਕਰਤਾਰ ਸਿੰਘ ਕਾਲੜਾ ਨਹੀਂ ਰਹੇ। ਉਨ੍ਹਾਂ ਨੇ ਦਰਜਨਾਂ ਪੁਸਤਕਾਂ ਲਿਖੀਆਂ ਤੇ ਸੰਪਾਦਤ ਵੀ ਕੀਤੀਆਂ। ਉਹ ਕਮਾਲ ਦੇ ਕਵੀ, ਅਲੋਚਕ ਤੇ ਗਜ਼ਲਗੋ ਸਨ। ਜ਼ਿਲ੍ਹਾ ਲਿਖਾਰੀ ਸਭਾ ਰੂਪਨਗਰ ਦੇ ਮੈਂਬਰ ਰਹੇ ਅਤੇ ਆਪਣੀਆਂ ਲਾਜਵਾਬ ਗਜ਼ਲਾਂ ਨਾਲ ਵਾਹ-ਵਾਹ ਕੱਟਦੇ ਸਨ। ਜ਼ਿਲ੍ਹਾ ਲਿਖਾਰੀ ਸਭਾ ਨੇ ਉਨ੍ਹਾਂ ਦੇ ਅਕਾਲ ਚਲਾਣੇ ’ਤੇ ਡੂੰਘੇ ਦੁਖ ਦਾ ਪ੍ਰਗਟਾਵਾ ਕੀਤਾ ਹੈ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਹਾਰਦਿਕ ਸੰਵੇਦਨਾ ਸਾਂਝੀ ਕੀਤੀ ਹੈ।

Posted By: Jagjit Singh