ਸਟਾਫ਼ ਰਿਪੋਟਰ, ਰੂਪਨਗਰ : ਭਾਰਤ ਨਿਰਮਾਣ ਮਿਸਤਰੀ ਮਜ਼ਦੂਰ ਯੂਨੀਅਨ ਰੋਪੜ ਬਲਾਕ ਦੇ ਪ੍ਰਧਾਨ ਸਾਥੀ ਹਰੀ ਸਿੰਘ ਦੀ ਪ੍ਰਧਾਨਗੀ ਹੇਠ ਦੇਸ ਦੀ ਆਜ਼ਾਦੀ ਤੋਂ ਬਾਅਦ ਕਿਸਾਨਾਂ ਮਜ਼ਦੂਰਾਂ ਦੀ 1982 ਵਿਚ ਹੋਈ ਪਹਿਲੀ ਦੇਸ਼ ਵਿਆਪੀ ਹੜਤਾਲ ਦੌਰਾਨ ਸ਼ਹੀਦ ਹੋਏ 10 ਮਜ਼ਦੂਰਾਂ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਮਜ਼ਦੂਰਾਂ ਨੂੰ ਸੰਬੋਧਨ ਕਰਦੇ ਹੋਏ ਸੀਟੂ ਦੇ ਜ਼ਿਲ੍ਹਾ ਪ੍ਰਧਾਨ ਕਾਮਰੇਡ ਗੁਰਦੇਵ ਸਿੰਘ ਬਾਗੀ ਨੇ ਕਿਹਾ ਕਿ 19 ਜਨਵਰੀ 1982 ਨੂੰ ਦੇਸ਼ ਦੀ ਆਜ਼ਾਦੀ ਤੋਂ ਬਾਅਦ ਮਜ਼ਦੂਰਾਂ ਕਿਸਾਨਾਂ ਨੇ ਆਪਣੀਆਂ ਹੱਕੀ ਮੰਗਾਂ ਦੀ ਪ੍ਰਰਾਪਤੀ ਲਈ ਦੇਸ਼ ਵਿਆਪੀ ਹੜਤਾਲ ਕੀਤੀ ਸੀ। ਉਨ੍ਹਾਂ ਕਿਹਾ ਕਿ ਹੜਤਾਲ ਦੌਰਾਨ ਪੁਲਿਸ ਦਮਨ ਕਾਰਨ 10 ਸਾਥੀ ਸਹੀਦ ਹੋਏ ਸਨ ਤੇ ਜਿਹੜੀਆਂ ਮੰਗਾਂ ਮੁਸ਼ਕਿਲਾਂ ਦੇ ਹੱਲ ਲਈ 10 ਸਾਥੀ ਸ਼ਹੀਦ ਹੋਏ ਸਨ, ਉਨ੍ਹਾਂ ਮੁਸ਼ਕਿਲਾਂ 'ਚ ਅਥਾਂਹ ਵਾਧਾ ਹੋਇਆ ਹੈ, ਜਿਸ ਦਾ ਮੁੱਖ ਕਾਰਨ ਹੈ ਨਵੀਆਂ ਆਰਥਿਕ ਨੀਤੀਆਂ ਜਿਨ੍ਹਾਂ ਕਾਰਨ ਮਜ਼ਦੂਰਾਂ ਕਿਸਾਨਾਂ ਸਮੇਤ ਸਮੁੱਚਾ ਕਿਰਤੀ ਵਰਗ ਆਰਥਿਕ ਤੌਰ 'ਤੇ ਬਹੁਤ ਕਮਜ਼ੌਰ ਹੋਇਆ ਤੇ ਸਰਮਾਏਦਾਰਾਂ ਕਾਰਪੋਰੇਟਰਾਂ ਘਰਾਣਿਆਂ ਦੀਆਂ ਤਿਜੋਰੀਆਂ 'ਚ ਅਥਾਹ ਵਾਧਾ ਹੋਇਆ। ਜਿਸ ਵਿਰੁੱਧ ਕਿਰਤੀਆਂ 'ਚ ਭਾਰੀ ਗੁੱਸਾ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਮੁੱਚੇ ਕਿਰਤੀ ਵਰਗ ਲਈ ਆਸ ਦੀ ਕਿਰਨ ਬਣਿਆ ਕਿਸਾਨੀ ਸੰਘਰਸ਼ ਸਾਡੇ ਲਈ ਖੁਸ਼ੀ ਤੇ ਮਾਣ ਵਾਲੀ ਗੱਲ ਹੈ ਕਿ ਕਿਸਾਨੀ ਸੰਘਰਸ਼ ਨੇ ਜਿੱਥੇ ਕਿਸਾਨਾ ਮਜ਼ਦੂਰਾਂ ਵਿਚ ਭਾਈਚਾਰਕ ਸਾਂਝ ਮਜ਼ਬੂਤ ਕੀਤੀ ਹੈ ਉੱਥੇ ਦੇਸ ਦੇ ਆਵਾਮ 'ਚ ਨਫਰਤ ਫੈਲਾਉਣ ਵਾਲੀਆਂ ਤਾਕਤਾਂ ਖਿਲਾਫ ਵੀ ਲੋਕਾਂ ਵਿਚ ਜਾਗਰੂਕਤਾ ਲਈ ਲਗਾਤਾਰ ਕੰਮ ਕਰਨਾ ਪਵੇਗਾ। ਕਾਮਰੇਡ ਬਾਗੀ ਨੇ ਅੱਗੇ ਕਿਹਾ ਕਿ 1982 ਦੇ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਇਹ ਹੋਵੇਗੀ ਕਿ ਉਨ੍ਹਾਂ ਦੇ ਦਿਖਾਏ ਰਾਹ ਤੇ ਚੱਲਦੇ ਹੋਏ 23 ਅਤੇ 24 ਫਰਵਰੀ ਨੂੰ ਮਜ਼ਦੂਰਾਂ ਕਿਸਾਨਾਂ ਦੀਆਂ ਭੱਖਵੀਆਂ ਮੰਗਾਂ ਦੇ ਹੱਲ ਲਈ ਸੀਟੂ ਸਮੇਤ ਕੇਂਦਰੀ ਟਰੇਡ ਯੂਨੀਅਨਾਂ ਅਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਦੇਸ ਵਿਆਪੀ ਹੜਤਾਲ ਦਾ ਸੱਦਾ ਦਿੱਤਾ ਹੈ। ਸਾਡੇ ਸਾਰਿਆਂ ਦੀ ਜਿੰਮੇਵਾਰੀ ਬਣਦੀ ਹੈ ਕਿ ਜਿਨ੍ਹਾਂ ਮਜ਼ਦੂਰਾਂ ਕਿਸਾਨਾਂ ਸਮੇਤ ਸਾਰੇ ਮਿਹਨਤਕਸ਼ ਵਰਗਾਂ ਤਕ ਹਾਲੇ ਤਕ ਪਹੁੰਚ ਨਹੀਂ ਹੋਈ, ਉਨ੍ਹਾਂ ਤਕ 23 ਅਤੇ 24 ਫਰਵਰੀ ਦੀ ਦੋ ਦਿਨਾਂ ਹੜਤਾਲ ਦਾ ਸੱਦਾ ਪੁੱਜਦਾ ਕਰੀਏ ਤਾਂ ਜੋ ਇਹ ਦੋ ਰੋਜ਼ਾ ਹੜਤਾਲ ਨੂੰ ਭਾਰਤ ਬੰਦ 'ਚ ਬਦਲ ਸਕੀਏ। ਇਸ ਮੌਕੇ ਸਾਥੀ ਜਸਵੀਰ ਸਿੰਘ ਸਾਥੀ ਕੁਲਵਿੰਦਰ ਸਿੰਘ, ਸਾਥੀ ਜਰਨੈਲ ਸਿੰਘ, ਸਾਥੀ ਹਰਜਿੰਦਰ ਸਿੰਘ, ਸਾਥੀ ਨਰਿੰਦਰ ਸਿੰਘ, ਸਾਥੀ ਅਸੋਕ ਕੁਮਾਰ, ਸਾਥੀ ਸੋਹਣ ਲਾਲ, ਸਾਥੀ ਅਮਰਜੀਤ ਸਿੰਘ, ਸਾਥੀ ਕਮਲ ਕੁਮਾਰ, ਸਾਥੀ ਸੋਹਣ ਸਿੰਘ, ਸਾਥੀ ਦਿਲਵਰ ਸਿੰਘ, ਸਾਥੀ ਮਨਦੀਪ ਸਿੰਘ ਅਤੇ ਸਾਥੀ ਲਖਵਿੰਦਰ ਸਿੰਘ ਹਾਜ਼ਰ ਸਨ।