ਸਰਬਜੀਤ ਸਿੰਘ, ਰੂਪਨਗਰ : ਰਣਜੀਤ ਬਾਗ 'ਚ ਨਰਸਿੰਗ ਕਾਲਜ ਦੇ ਵਿਦਿਅਰਥਣਾਂ ਦੀ ਹੋਈ ਹੰਗਾਮੀ ਮੀਟਿੰਗ ਦੌਰਾਨ ਫੈਸਲਾ ਲਿਆ ਹੈ ਕਿ ਸਰਕਾਰੀ ਨਰਸਿੰਗ ਕਾਲਜ ਦੀਆਂ ਦਲਿਤ ਵਿਦਿਆਰਥਣਾਂ ਕੋਲਂੋ ਜਬਰੀ ਫੀਸਾਂ ਵਸੂਲਣ ਖ਼ਿਲਾਫ਼ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਸੋਮਵਾਰ ਨੂੰ ਡੀਸੀ ਦਫਤਰ ਦੇ ਮੂਹਰੇ ਧਰਨਾ ਲਾਇਆ ਜਾਵੇਗਾ। ਪੀਅੱੈਸਯੂ ਦੇ ਸੂਬਾ ਆਗੂ ਰਣਵੀਰ ਸਿੰਘ ਰੰਧਾਵਾ ਨੇ ਦਸਿਆ ਕਿ ਪੋਸਟ ਮੈਟਿ੫ਕ ਸਕਾਲਰਸ਼ਿਪ ਅਧੀਨ ਦਲਿਤ ਵਿਦਿਆਰਥੀਆਂ ਦੀ ਪੂਰੀ ਫੀਸ ਮੁਆਫ ਹੈ, ਪਰ ਸਰਕਾਰੀ ਨਰਸਿੰਗ ਕਾਲਜ ਦੀ ਪਿ੫ੰਸੀਪਲ ਦਲਿਤ ਵਿਦਿਆਰਥਣਾਂ ਕੋਲੋ ਜਬਰੀ ਫੀਸਾਂ ਵਸੂਲ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਡਿਪਟੀ ਕਮਿਸ਼ਨਰ ਰੂਪਨਗਰ ਨੂੰ ਯੂਨੀਅਨ ਦਾ ਵਫਦ ਮਿਲਿਆ ਸੀ। ਡੀਸੀ ਨੇ ਬੁੱਧਵਾਰ ਤਕ ਮਸਲੇ ਯੋਗ ਹੱਲ ਕਰਨ ਦਾ ਭਰੋਸਾ ਦਿੱਤਾ ਸੀ, ਪਰ ਕਈ ਦਿਨ ਬੀਤਣ ਤੋਂ ਬਾਅਦ ਵੀ ਮਸਲੇ ਦਾ ਕੋਈ ਹੱਲ ਨਹੀ ਨਿਕਲਿਆ। ਕਾਲਜ ਪਿ੫ੰਸੀਪਲ ਜਬਰਦਸਤੀ ਵਿਦਿਆਰਥੀਆਂ ਕੋਲੋਂ ਫੀਸਾਂ ਵਸੂਲ ਰਹੀ ਹੈ। ਉਨ੍ਹਾ ਕੇਂਦਰ ਤੇ ਪੰਜਾਬ ਸਰਕਾਰ 'ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਦਲਿਤ ਵਿੱਦਿਆਰਥੀਆਂ ਦੀ ਸਕਾਲਰਸ਼ਿਪ ਦੇ ਕਰੋੜਾਂ ਰੁਪਏ ਕਈ ਸਾਲਾਂ ਤੋਂ ਰੋਕੇ ਹੋਏ ਹਨ, ਜਿਸ ਕਾਰਨ ਵਿਦਿਆਰਥੀਆਂ ਨੂੰ ਖੱਜਲ ਖੁਆਰ ਹੋਣਾ ਪੈ ਰਿਹਾ ਹੈ। ਇਸ ਨਾਲ ਸਰਕਾਰ ਦਾ ਦਲਿਤ ਵਿਰੋਧੀ ਚਿਹਰਾ ਲੋਕਾਂ ਸਾਹਮਣੇ ਨੰਗਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਭਲਾਈ ਵਿਭਾਗ ਕੁੰਭਕਰਨੀ ਨੀਂਦ ਸੁੱਤਾ ਹੋਇਆ ਹੈ। ਇਸ ਮੌਕੇ ਰਣਜੀਤ ਕੌਰ, ਸਤਵੰਤ ਕੌਰ, ਸਤਿੰਦਰ ਕੌਰ, ਸਿਮਰਨਜੀਤ ਕੌਰ ਤੇ ਮਮਤਾ ਆਦਿ ਨੇ ਕਿਹਾ ਕਿ ਜੇਕਰ ਵਿਦਿਆਰਥੀਆਂ ਕੋਲੋਂ ਫੀਸਾਂ ਲੈਣੀਆਂ ਬੰਦ ਨਾ ਕੀਤੀਆਂ ਤਾਂ ਸੋਮਵਾਰ ਨੂੰ ਡੀਸੀ ਦਫਤਰ ਦੇ ਮੂਹਰੇ ਰੋਹ ਭਰਪੂਰ ਪ੫ਦਰਸ਼ਨ ਕੀਤਾ ਜਾਵੇਗਾ।