ਸਰਬਜੀਤ ਸਿੰਘ, ਰੂਪਨਗਰ

ਪੰਜਾਬ ਯੂਟੀ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਵਲੋਂ ਮੰਗਾਂ ਨੂੰ ਲੈ ਕੇ ਡਿਪਟੀ ਕਮਿਸ਼ਨਰ ਦਫਤਰ ਦੇ ਸਾਹਮਣੇ ਪੰਜਾਬ ਸਰਕਾਰ ਖਿਲਾਫ ਤੀਜੇ ਦਿਨ ਵੀ ਭੁੱਖ ਹੜਤਾਲ ਜਾਰੀ ਰਹੀ। ਭੁੱਖ ਹੜਤਾਲ ਦੌਰਾਨ ਪੰਜਾਬ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਇਸ ਦੌਰਾਨ ਬੁਲਾਰਿਆਂ ਵਿਚ ਰਾਧੇ ਸ਼ਿਆਮ, ਸੁਖਦੇਵ ਸੁਰਤਾਪੁਰੀ, ਰਾਜ ਕੁਮਾਰ ਤਿਵਾੜੀ, ਦਵਿੰਦਰ ਸਿੰਘ ਜਟਾਣਾ, ਬਨਬਾਰੀ ਲਾਲ, ਕੁਲਦੀਪ ਸਿੰਘ ਘਨੌਲੀ, ਮੁਰਲੀ ਮਨੋਹਰ, ਰਜਿੰਦਰ ਸਿੰਘ ਨੇ ਇਸ ਸਮੇਂ ਪੰਜਾਬ ਸਰਕਾਰ ਦੇ ਚੱਲ ਰਹੇ ਬਜਟ ਸੈਸ਼ਨ ਦੌਰਾਨ ਸਰਕਾਰ ਨੇ ਮੁਲਾਜ਼ਮਾਂ, ਪੈਨਸ਼ਨਰਾਂ, ਮਜ਼ਦੂਰਾਂ ਦੇ ਮਸਲੇ ਹੱਲ ਨਾ ਕੀਤੇ ਤਾਂ ਪੰਜਾਬ ਦੇ ਮੰਤਰੀਆਂ ਦਾ ਘਰ ਤੋਂ ਬਾਹਰ ਨਿਕਲਣਾ ਬੰਦ ਕਰ ਦੇਵਾਂਗੇ ਅਤੇ ਆਉਣ ਵਾਲੇ ਵਿਧਾਨ ਸਭਾ ਚੋਣਾਂ ਵਿਚ ਮੂੰਹ ਤੋੜ ਜਵਾਬ ਦੇਵਾਂਗੇ। ਇਸ ਦੌਰਾਨ ਭੁੱਖ ਹੜਤਾਲ ਵਿਚ ਦਰਸ਼ਨ ਸਿੰਘ ਪ੍ਰਧਾਨ ਪੈਨਸ਼ਨਰ ਰੋਪੜ ਥਰਮਲ, ਜਗਦੀਸ਼ ਕੁਮਾਰ ਉਪ ਮੰਡਲ ਅਫਸਰ, ਵਲੈਤੀ ਰਾਮ, ਬਰਿਆਮ ਸਿੰਘ , ਅਵਤਾਰ ਸਿੰਘ ਲੋਧੀ ਮਾਜਰਾ ਨੇ ਸੰਬੋਧਨ ਕੀਤਾ। ਇਸ ਦੌਰਾਨ ਬੁਲਾਰਿਆਂ ਨੇ ਤਨਖਾਹ ਵਿਚਾ ਵਾਧਾ ਕਰਨ, ਪੈਨਸ਼ਨ 01-01 -2016 ਤੋਂ ਰੀਵਾਈਜ਼ ਕਰਨ, ਡੀਏ ਦੀਆਂ ਕਿਸ਼ਤਾਂ ਅਤੇ ਬਕਾਇਆ, ਕੰਟਰੈਕਟ ਠੇਕੇਦਾਰੀ ਸਿਸਟਮ ਖ਼ਤਮ ਕਰਨ, ਨਵੀਂ ਭਰਤੀ ਸ਼ੁਰੂ ਕਰਨ, ਸਰਕਾਰੀ ਅਦਾਰੇ ਬੰਦ ਕਰਨ ਵਿਰੱੁਧ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਅਤੇ ਹੋਰ ਮੰਗਾਂ ਪੂਰੀਆਂ ਕਰਨ ਦੀ ਮੰਗ ਕੀਤੀ। ਇਸ ਮੌਕੇ ਜਨਰਲ ਸਕੱਤਰ ਅਮਰੀਕ ਸਿੰਘ, ਅਵਤਾਰ ਸਿੰਘ ਲੋਦੀਮਾਜਰਾ, ਨਸੀਬ ਸਿੰਘ, ਗੁਰਨਾਮ ਸਿੰਘ, ਵਿਜੇ ਲਕਸ਼ਮੀ, ਜਗਤਾਰ ਸਿੰਘ, ਮੋਹਣ ਸਿੰਘ, ਬਲਵਿੰਦਰ ਸਿੰਘ, ਰਜਿੰਦਰ ਗੋਨੀ, ਜਸਵੀਰ ਸਿੰਘ, ਜਗਤਾਰ ਸਿੰਘ ਰੋਡਵੇਜ਼, ਕਰਨੈਲ ਸਿੰਘ, ਗੁਰਦੇਵ ਸਿੰਘ, ਜਗਤਾਰ ਸਿੰਘ ਲੋਦੀਮਾਜਰਾ, ਗੁਰਦੇਵ ਸਿੰਘ ਝੱਲੀਆਂ, ਜੇਪੀ ਸਿੰਘ, ਮਦਨ ਸਿੰਘ, ਪਿਆਰੇ ਲਾਲ, ਸੁਦਾਗਰ ਸਿੰਘ ਉਪਲ, ਬਲਵੀਰ ਸਿੰਘ ਆਦਿ ਮੌਜੂਦ ਸਨ।