ਸਰਬਜੀਤ ਸਿੰਘ, ਰੂਪਨਗਰ : ਦੇਸ਼ ਦੀ ਪ੍ਰਮੁੱਖ ਸੰਸਥਾਨ ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ (ਆਈਆਈਟੀ) ਰੂਪਨਗਰ ਵੱਲੋਂ ਆਪਣੀ ਅੱਠਵੀਂ ਕਨਵੋਕੇਸ਼ਨ ਦੌਰਾਨ 240 ਵਿਦਿਆਰਥੀਆਂ ਨੂੰ ਡਿਗਰੀਆਂ ਦਿੱਤੀਆਂ ਗਈਆਂ। ਕਨਵੋਕੇਸ਼ਨ ਸਮਾਗਮ 'ਚ ਮੁੱਖ ਮਹਿਮਾਨ ਦੇ ਤੌਰ 'ਤੇ ਪਹੁੰਚੇ ਈਸਰੋ ਦੇ ਸਾਬਕਾ ਮੁਖੀ ਏਐੱਸ ਕਿਰਨ ਕੁਮਾਰ ਨੇ 8ਵਾਂ ਕਨਵੋਕੇਸ਼ਨ ਭਾਸ਼ਣ ਦਿੱਤਾ। ਕਿਰਨ ਕੁਮਾਰ ਨੇ ਕਿਹਾ ਕਿ ਕੁਦਰਤ, ਕਾਰਜਾਂ ਨੂੰ ਕਿਵੇਂ ਕਰਨਾ ਹੈ ਇਹ ਵਿਵਹਾਰਕ ਵਿਚਾਰਾਂ ਨਾਲ ਭਰਪੂਰ ਹੈ, ਸਾਨੂੰ ਸਿਰਫ਼ ਕੁਦਰਤ, ਇਸ ਦੀ ਭਾਸ਼ਾ, ਕਾਨੂੰਨਾਂ ਤੇ ਇਸ ਨੂੰ ਸਮਝਣ ਦੇ ਤਰੀਕਿਆਂ ਨੂੰ ਵੇਖਣ ਤੇ ਸੁਣਨ ਦੀ ਜ਼ਰੂਰਤ ਹੈ। ਜ਼ਿਕਰਯੋਗ ਹੈ ਕਿ ਕਿਰਨ ਕੁਮਾਰ ਨੇ ਈਸਰੋ ਦੇ ਮੁਖੀ ਰਹਿੰਦੇ ਹੋਏ ਭਾਸਕਰ ਟੀਵੀ ਪੇਲੋਡ ਤੋਂ ਲੈ ਕੇ ਮਾਰਸ ਆਰਬੀਟਰ ਮਿਸ਼ਨ ਪੇਲੋਡ ਤਕ ਏਅਰਬੋਰਨ, ਲੋਅ ਅਰਥ ਆਰਬਿਟ ਅਤੇ ਜਿਓਸਟੇਸ਼ਨਰੀ ਆਰਬਿਟ ਉਪਗ੍ਹਿਾਂ ਦੇ ਲਈ ਇਲੇਕਟਰੋ ਆਪਟੀਕਲ ਈਮੇਜਿੰਗ ਸੈਂਸਰਾਂ ਦੇ ਡਿਜ਼ਾਈਨ ਤੇ ਵਿਕਾਸ ਵਿਚ ਬਹੁਤ ਯੋਗਦਾਨ ਦਿੱਤਾ ਹੈ। ਇਸ ਮੌਕੇ ਆਈਆਈਟੀ ਦੇ ਨਿਰਦੇਸ਼ਕ ਪ੍ਰਰੋ. ਸਰਿਤ ਕੇ ਦਾਸ ਨੇ ਸੰਸਥਾਨ ਤੇ ਵਿਦਿਆਥੀਆਂ ਦੀਆਂ ਪ੍ਰਰਾਪਤੀਆਂ ਤੇ ਜਿੱਤੇ ਗਏ ਪੁਰਸਕਾਰਾਂ ਨੂੰ ਸਾਂਝਾ ਕੀਤਾ। ਉਨ੍ਹਾਂ ਕਿਹਾ ਕਿ ਇਸ ਵਰ੍ਹੇ 240 ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ। ਜਿਨ੍ਹਾਂ 'ਚ ਬੀਟੈੱਕ ਪ੍ਰਰੋਗਰਾਮ ਦੇ 113, ਐੱਮਐੱਸਸੀ ਪ੍ਰਰੋਗਰਾਮ ਦੇ 56, ਐੱਮਟੈੱਕ ਪ੍ਰਰੋਗਰਾਮ ਦੇ 37, ਐੱਮਅੱੈਸ ਰਿਸਰਚ ਦੇ 6 ਅਤੇ ਪੀਐੱਚਡੀ ਪ੍ਰਰੋਗਰਾਮ ਦੇ 28 ਵਿਦਿਆਰਥੀ ਹਨ। ਇਸ ਤੋਂ ਇਲਾਵਾ ਮੈਕੇਨੀਕਲ ਇੰਜੀਨੀਅਰਿੰਗ ਵਿਭਾਗ ਦੇ ਵਿਦਿਆਰਥੀ ਸੁਵੀਰ ਕੁਮਾਰ ਨੂੰ 'ਪ੍ਰਰੈਜੀਡੈਂਟ ਆਫ਼ ਇੰਡੀਆ' ਗੋਲਡ ਮੈਡਲ ਪ੍ਰਰਾਪਤ ਹੋਇਆ। ਕੰਪਿਊਟਰ ਸਾਇੰਸ ਤੇ ਇੰਜੀਨੀਅਰਿੰਗ ਵਿਭਾਗ ਦੇ ਵਿਦਿਆਰਥੀ ਆਦਿੱਤਿਆ ਗੁਪਤਾ ਨੂੰ 'ਡਾਇਰੈਕਟਰ' ਗੋਲਡ ਮੈਡਲ ਪ੍ਰਦਾਨ ਕੀਤਾ ਗਿਆ। ਇੰਸਟੀਚਿਊਟ ਸਿਲਵਰ ਮੈਡਲ ਡਿਪਾਰਟਮੈਂਟ ਆਫ਼ ਇਲੈਕਟ੍ਰੀਕਲ ਇੰਜੀਨੀਅਰਿੰਗ ਦੇ ਬੀਟੈੱਕ ਦੇ ਵਿਦਿਆਰਥੀ ਗੌਰਵ ਕਾਮਿਲਾ ਅਤੇ ਇਲੈਕਟ੍ਰੀਕਲ ਇੰਜੀਨੀਅਰਿੰਗ ਵਿਭਾਗ ਦੇ ਆਦਿੱਤਿਆ ਗੁਪਤਾ, ਸੀਬੀਐੱਮਈ ਵਿਚ ਐੱਮਟੈੱਕ ਦੇ ਵਿਦਿਆਰਥੀ ਦੇਬਾਸਿਮਤਾ ਮੁਖਰਜੀ, ਕੰਪਿਊਟਰ ਸਾਇੰਸ ਅਤੇ ਇੰਜੀਨੀਅਰਿੰਗ ਵਿਭਾਗ ਦੇ ਵਿਦਿਆਰਥੀ ਪ੍ਰਤੀਕ ਇਲੈਕਟ੍ਰੀਕਲ ਇੰਜੀਨੀਅਰਿੰਗ ਵਿਭਾਗ ਦੇ ਅਰਸ਼ਦੀਪ ਸਿੰਘ ਸੰਧੂ ਅਤੇ ਥਰਮਲ ਇੰਜੀਨੀਅਰਿੰਗ ਦੇ ਪਲਕ ਗੁਪਤਾ ਨੂੰ ਦਿੱਤਾ ਗਿਆ। ਇਸ ਦੇ ਨਾਲ ਹੀ ਇੰਸਟੀਚਿਊਟ ਸਿਲਵਰ ਮੈਡਲ ਐੱਮਐੱਸਸੀ ਰਸਾਇਣ ਵਿਗਿਆਨ ਦੇ ਵਿਦਿਆਰਥੀ ਰਜਤ ਕੁਮਾਰ ਨੂੰ, ਐੱਮਐੱਸਸੀ ਗਣਿਤ ਦੇ ਵਿਦਿਆਰਥੀ ਸੰਦੀਪ ਕੁਮਾਰ ਮਿਸ਼ਰਾ ਅਤੇ ਐੱਮਐੱਸਸੀ ਫਿਜੀਕਸ ਪ੍ਰਰੋਗਰਾਮ ਦੇ ਵਿਦਿਆਰਥੀ ਹਿੰਮਾਸ਼ੂ ਗੌੜ ਨੂੰ ਦਿੱਤਾ ਗਿਆ। ਡਾਇਰੈਕਟਰ ਨੇ ਕਿਹਾ ਕਿ ਆਈਆਈਟੀ ਰੂਪਨਗਰ ਨੇ ਪਿਛਲੇ ਵਰ੍ਹੇ ਦੇ ਦੌਰਾਨ ਖੋਜ ਤੇ ਵਿਕਾਸ ਦੇ ਖ਼ੇਤਰ ਵਿਚ ਪ੍ਰਗਤੀ ਕੀਤੀ ਹੈ। ਕੈਂਪਸ ਵਿਚ ਪੀਐੱਚਡੀ ਵਿਦਿਆਰਥੀਆਂ ਦੀ ਗਿਣਤੀ ਹਰੇਕ ਵਰ੍ਹੇ ਵੱਧ ਰਹੀ ਹੈ। ਪਿਛਲੇ ਵਰ੍ਹੇ ਦੇ ਮੁਕਾਬਲੇ ਇਹ ਵਾਧਾ 389 ਵਿਦਿਆਰਥੀਆਂ ਤੋਂ ਵੱਧ ਕੇ ਇਸ ਵਰ੍ਹੇ 515 ਹੋ ਗਿਆ ਹੈ। ਇਸ ਵਰ੍ਹੇ ਸੰਸਥਾਨ ਦੁਆਰਾ ਕੌਮਾਂਤਰੀ ਰੈਕਿੰਗ ਵਿਚ ਇਕ ਸਨਮਾਨਿਤ ਐਂਟਰੀ ਦਰਜ ਕੀਤੀ ਗਈ ਹੈ।