ਗੁਰਦੀਪ ਭੱਲੜੀ, ਨੰਗਲ : ਸਰਕਾਰ ਵੱਲੋਂ ਲੋਕਾਂ ਨੂੰ ਪ੍ਰਦਾਨ ਕੀਤੀਆਂ ਜਾਣ ਵਾਲੀਆਂ ਸਹੂਲਤਾਂ ਨੂੰ ਆਮ ਲੋਕਾਂ ਤਕ ਪਹੁੰਚਾਉਣ ਲਈ ਨੰਗਲ ਉਪ ਮੰਡਲ ਦੇ ਪਿੰਡ ਸਹਿਜੋਵਾਲ ਵਿਖੇ ਮਹਾਤਮਾ ਗਾਧੀ ਸਰਬੱਤ ਵਿਕਾਸ ਯੋਜਨਾ ਤਹਿਤ ਕੈਂਪ ਲਗਾਇਆ ਗਿਆ, ਜਿਸ 'ਚ ਲੋਕਾਂ ਨੂੰ ਪ੍ਰਦਾਨ ਕੀਤੀਆਂ ਜਾਣ ਵਾਲੀਆਂ ਵੱਖ-ਵੱਖ ਸਕੀਮਾਂ ਦੇ ਫਾਰਮ ਭਰੇ ਗਏ। ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ, ਬਲਾਕ ਸੰੰਮਤੀ ਸ੍ਰੀ ਅਨੰਦਪੁਰ ਸਾਹਿਬ ਦੇ ਚੇਅਰਮੈਨ ਤੇ ਬਾਹਤੀ ਮਹਾਂਸਭਾ ਦੇ ਜ਼ਿਲ੍ਹਾ ਪ੍ਰਧਾਨ ਰਾਕੇਸ਼ ਚੌਧਰੀ ਮਹਿਲਵਾਂ ਦੀ ਅਗਵਾਈ ਹੇਠ ਲਗਾਏ ਗਏ। ਇਸ ਕੈਂਪ 'ਚ ਪੱਕੇ ਮਕਾਨ ਬਣਾਉਣ, ਲੈਟਰਿਨਾ ਬਣਾਉਣ, ਰਾਸ਼ਨ ਕਾਰਡ ਬਣਾਉਣ, ਆਟਾ ਦਾਲ ਸਕੀਮ ਤਹਿਤ ਕਾਰਡ ਬਣਾਉਣ ਦੇ ਫਾਰਮ ਭਰੇ ਗਏ। ਇਸ ਮੌਕੇ ਚੇਅਰਮੈਨ ਰਾਕੇਸ਼ ਚੌਧਰੀ ਨੇ ਲੋਕਾਂ ਨੂੰ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਭਲਾਈ ਸਕੀਮਾਂ ਦਾ ਲਾਭ ਉਠਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਲੋਕਾਂ ਦੀ ਭਲਾਈ ਅਨੇਕਾਂ ਸਕੀਮਾਂ ਬਣਾਈਆਂ ਗਈਆਂ ਹਨ। ਇਸ ਮੌਕੇ ਬਲਾਕ ਸੰਮਤੀ ਸ੍ਰੀ ਅਨੰਦਪੁਰ ਸਾਹਿਬ ਦੇ ਚੇਅਰਮੈਨ ਅਤੇ ਬਾਹਤੀ ਮਹਾਂ ਸਭਾ ਦੇ ਜ਼ਿਲ੍ਹਾ ਪ੍ਰਧਾਨ ਰਾਕੇਸ਼ ਚੌਧਰੀ ਮਹਿਲਵਾਂ, ਸਰਪੰਚ ਸੂਰਜ ਸ਼ਰਮਾ, ਹਰਮੇਸ਼ ਕੁਮਾਰੀ ਸੁਪਰਵਾਈਜ਼ਰ ,ਆਂਗਨਵਾੜੀ ਵਰਕਰ ਸਰੋਜ ਬਾਲਾ, ਬਬਲੀ ਦੇਵੀ, ਤੇਲੂ ਰਾਮ ਸੈਣੀ, ਹਰਜੀਤ ਕੁਮਾਰ, ਮਨਜੀਤ ਸੈਣੀ, ਗੁਰਿੰਦਰ ਸੈਣੀ, ਤਰਸੇਮ ਲਾਲ ਪੰਚ, ਸੀਤ ਰਾਮ, ਯੋਗੇਸ਼ ਕੁਮਾਰ, ਸਵਰਨ ਸਿੰਘ, ਜਸਬੀਰ ਕੌਰ, ਪੂਨਮ ਦੇਵੀ, ਸਰਪੰਚ ਵਿਜੈ ਸ਼ਰਮਾ ਆਦਿ ਹਾਜ਼ਰ ਸਨ।