ਗੁਰਦੀਪ ਭੱਲੜੀ, ਨੰਗਲ : ਭਾਰਤ ਸਰਕਾਰ ਦੇ ਅਦਾਰੇ ਨੈਸ਼ਨਲ ਫਰਟੀਲਾਈਜ਼ਰ ਲਿਮਟਡ (ਐੱਨਐੱਫਐੱਲ) ਵੱਲੋਂ ਭਾਰਤ ਸਰਕਾਰ ਨੂੰ 28.22 ਕਰੋੜ ਦਾ ਲਾਭ ਅੰਸ਼ ਦਿੱਤਾ ਗਿਆ ਹੈ। ਇਸ ਸਬੰਧੀ ਨੰਗਲ ਵਿਖੇ ਜਾਣਕਾਰੀ ਦਿੰਦਿਆਂ ਐੱਨਐੱਫਐੱਲ ਦੇ ਬੁਲਾਰੇ ਨੇ ਦੱਸਿਆ ਕਿ ਲਾਭ ਅੰਸ਼ ਦੀ ਇਸ ਰਕਮ ਦਾ ਚੈੱਕ ਨੈਸ਼ਨਲ ਫਰਟੀਲਾਈਜ਼ਰ ਲਿਮਟਿਡ (ਐੱਨਐੱਫਐੱਲ) ਦੇ ਪ੍ਰਧਾਨ ਤੇ ਪ੍ਰਬੰਧ ਨਿਰਦੇਸ਼ਕ ਮਨੋਜ ਮਿਸ਼ਰਾ ਵੱਲੋਂ ਕੇਂਦਰੀ ਰਸਾਇਣ ਤੇ ਖਾਦ ਮੰਤਰੀ ਡੀਵੀ ਸਦਾਨੰਦ ਗੌੜਾ ਨੂੰ ਖਾਦ ਸਕੱਤਰ ਛਬੀਲੇਂਦਰ ਰਾਉਲ ਦੀ ਹਾਜ਼ਰੀ ਵਿੱਚ ਭੇਟ ਕੀਤਾ ਗਿਆ। ਇਸ ਮੌਕੇ ਖਾਦ ਵਿਭਾਗ ਤੇ ਐੱਨਐੱਫਐੱਲ ਦੇ ਸੀਨੀਅਰ ਅਧਿਕਾਰੀ ਹਾਜ਼ਰ ਸਨ।