<

p> ਪਰਮਜੀਤ ਕੌਰ, ਚਮਕੌਰ ਸਾਹਿਬ : ਸਰਕਾਰੀ ਹਸਪਤਾਲ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਹਰਬੰਸ ਸਿੰਘ ਦੀ ਅਗਵਾਈ ਹੇਠ ਪਲਸ ਪੋਲੀਓ ਮੁਹਿੰਮ ਦੇ ਦੂਜੇ ਦਿਨ ਚਮਕੌਰ ਸਾਹਿਬ ਦੇ ਸਲੱਮ ਏਰੀਆ 'ਚ ਘਰ-ਘਰ ਜਾ ਕੇ 5 ਸਾਲ ਤਕ ਦੇ ਬੱਚਿਆਂ ਨੰੂ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਗਈਆਂ। ਡਾ. ਹਰਬੰਸ ਸਿੰਘ ਨੇ ਬੱਸੀ ਗੁੱਜਰਾਂ ਏਰੀਏ ਦੇ ਭੱਠਿਆਂ ਤੇ ਪਲਸ ਪੋਲੀਓ ਮੁਹਿੰਮ ਦਾ ਜਾਇਜ਼ਾ ਲਿਆ।

ਉਨ੍ਹਾਂ ਜਾਣਕਾਰੀ ਦਿੰਦਿਆਂ ਕਿਹਾ ਕਿ ਪਲਸ ਪੋਲੀਓ ਮੁਹਿੰਮ ਦੇ ਅੱਜ ਦੂਜੇ ਦਿਨ ਕੁੱਲ 258 ਬੱਚਿਆਂ ਨੰੂ ਪਲਸ ਪੋਲੀਓ ਰੋਕੂ ਬੰੂਦਾਂ ਪਿਲਾਈਆਂ ਗਈਆਂ। ਜਿਹੜੇ ਬੱਚੇ ਪਹਿਲੇ ਦਿਨ ਪੋਲੀਓ ਰੋਕੂ ਬੂੰਦਾਂ ਪੀਣ ਤੋਂ ਵਾਂਝੇ ਰਹੇ ਹਨ, ਉਨ੍ਹਾਂ ਨੰੂ ਤੀਜੇ ਦਿਨ ਪੋਲੀਓ ਰੋਕੂ ਦਿਵਾਈ ਪਿਆਈ ਜਾਵੇਗੀ।