ਅਭੀ ਰਾਣਾ, ਨੰਗਲ : ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ 1984 ਸਿੱਖ ਕਤਲੇਆਮ ਦੇ ਦੋਸ਼ੀਆਂ ਨੰੂ ਸਜ਼ਾ ਦਿਵਾਉਣ ਅਤੇ ਪੀੜਤ ਪਰਿਵਾਰਾਂ ਨੰੂ ਮੁਆਵਜ਼ਾ ਦਿਵਾਉਣ ਲਈ ਸਰਕਾਰੀ ਸ਼ਿਵਾਲਿਕ ਕਾਲਜ ਨੰਗਲ ਅਤੇ ਸਰਕਾਰੀ ਆਈਟੀਆਈ ਨੰਗਲ ਵਿਖੇ ਵਿਦਿਆਰਥੀਆਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਪੀਐਸਯੂ ਦੇ ਜ਼ਿਲ੍ਹਾ ਪ੍ਰਧਾਨ ਜਗਮਨਦੀਪ ਸਿੰਘ ਨੇ ਕਿਹਾ ਕਿ ਅੱਜ ਤੋਂ 34 ਸਾਲ ਪਹਿਲਾ ਦੇਸ਼ ਵਿੱਚ ਹੋਏ ਸਿੱਖੀ ਕਤਲੇਆਮ ਦੇ ਦੋਸ਼ੀਆਂ ਨੰੂ ਨਿਆ ਪਾਲਿਕਾ ਕੋਈ ਸਜ਼ਾ ਨਹੀਂ ਦੇ ਸਕੀ। ਉਨ੍ਹਾਂ ਕਿਹਾ ਕਿ 1 ਨਵੰਬਰ 1984 ਤੋ 3 ਨਵੰਬਰ ਤੱਕ ਪੂਰੇ ਦੇਸ਼ ਵਿੱਚ ਵੱਖ ਵੱਖ ਥਾਵਾਂ ਤੇ ਬੇਕਸੂਰ ਹਜ਼ਾਰਾਂ ਸਿੱਖਾਂ ਦਾ ਕਤਲੇਆਮ ਕੀਤਾ ਗਿਆ ਇਸ ਕਤਲੇਆਮ ਦੇ ਵਿੱਚ ਸਿੱਖਾਂ ਦੀ ਮਦਦ ਕਰਨ ਵਾਲੇ ਹਿੰਦੂ ਪਰਿਵਾਰਾਂ ਨੰੂ ਵੀ ਨਹੀਂ ਬਖਸ਼ਿਆ ਗਿਆ ਉਨ੍ਹਾਂ ਕਿਹਾ ਕਿ ਇਸ ਕਤਲੇਆਮ ਵਿੱਚ ਕਾਂਗਰਸੀ ਲੀਡਰਾਂ ਦੇ ਨਾਮ ਸਾਹਮਣੇ ਆਏ ਬਹੁਤ ਸਾਰੇ ਗਵਾਹ ਤੇ ਸਬੂਤ ਵੀ ਸਾਹਮਣੇ ਆਉਣ ਦੇ ਬਾਵਜੂਦ ਵੀ ਮੁੱਖ ਦੋਸ਼ੀ ਬਿਨਾ ਸਜ਼ਾ ਦੇ ਬਾਹਰ ਘੁੰਮ ਰਹੇ ਹਨ ਜ਼ਿਲ੍ਹਾ ਆਗੂ ਮਨੀ ਬੇਲਾ ਨੇ ਕਿਹਾ ਕਿ ਅੱਜ ਦੇਸ਼ ਵਿੱਚ ਘੱਟ ਗਿਣਤੀ ਅਸੁਰੱਖਿਅਤ ਹਨ ਤੇ ਜਿਨ੍ਹਾਂ ਉਪਰ ਲਗਾਤਾਰ ਹਮਲੇ ਕੀਤੇ ਜਾ ਰਹੇ ਹਨ ਹੁਣ ਦੇਸ਼ ਵਿਚ ਦਲਿਤਾਂ ਤੇ ਮੁਸਲਮਾਨਾਂ ਨੰੂ ਮਾਰਿਆ ਜਾ ਰਿਹਾ ਹੈ ਤੇ ਮੋਦੀ ਸਰਕਾਰ ਤੋਂ ਇਨਸਾਫ ਦੀ ਕੋਈ ਊਮੀਦ ਨਹੀਂ ਹੈ ਪੰਜਾਬ ਸਟੂਡੈਂਟ ਯੂਨੀਅਨ ਮੰਗ ਕਰਦੀ ਹੈ ਕਿ 1984 ਦੇ ਪੀੜ੍ਹਤ ਪਰਿਵਾਰਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਤੇ ਦੋਸ਼ੀਆਂ ਨੰੂ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ। ਇਸ ਮੌਕੇ ਪੀਐੱਸਯੂ ਦੇ ਆਗੂ ਦੀਪ ਬੱਗਾ, ਤਮਨਾ, ਪਲਵੀ, ਜੱਸੀ, ਪੰਮਾ, ਤਰਨ ਗਿੱਲ, ਸਾਹਿਲ, ਨਵਜੋਤ, ਅੱਛਰ, ਰੋਹਿਤ, ਕਮਲ, ਕਾਕੂ ਆਦਿ ਵਿਦਿਆਰਥੀ ਹਾਜ਼ਰ ਸਨ।