ਅਭੀ ਰਾਣਾ, ਨੰਗਲ : ਅਧਿਆਪਕ ਸੰਘਰਸ਼ ਕਮੇਟੀ ਦੇ ਸੱਦੇ 'ਤੇ ਸਟਾਫ ਕਲੱਬ ਨੰਗਲ ਵਿਖੇ ਸਮੂਹ ਅਧਿਆਕਾਂ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ ਤੇ ਸਰਕਾਰ ਦੀਆਂ ਤਾਨਾਸ਼ਾਹੀ ਨੀਤੀਆਂ ਦੀ ਸਖ਼ਤ ਨਿੰਦਾ ਕਰਦੇ ਹੋਏ ਸਿੱਖਿਆ ਮੰਤਰੀ ਓਪੀ ਸੋਨੀ, ਸਿੱਖਿਆ ਸਕੱਤਰ ਕਿ੍ਸ਼ਨ ਕੁਮਾਰ, ਪੰਜਾਬ ਵਿਧਾਨ ਸਭਾ ਸਪੀਕਰ ਰਾਣਾ ਕੰਵਰਪਾਲ ਸਿੰਘ ਦੇ ਖ਼ਿਲਾਫ਼ ਜਮ੍ਹ ਕੇ ਨਾਅਰੇਬਾਜ਼ੀ ਕੀਤੀ ਗਈ। ਅਧਿਆਪਕਾਂ ਬੁਲਾਰਿਆਂ ਨੇ ਕੱੁਝ ਸਮਾਂ ਸਟਾਫ ਕਲੱਬ ਵਿਖੇ ਇੱਕਠ ਨੂੰ ਸੰਬੋਧਨ ਕੀਤਾ ਤੇ ਅਧਿਆਪਕ ਪੱਖੀ ਨੀਤੀਆਂ ਬਾਰੇ ਭਾਸ਼ਣ ਦਿੱਤਾ। ਬਾਅਦ ਵਿਚ ਉਨ੍ਹਾਂ ਕੈਪਟਨ ਅਮਰਿੰਦਰ ਸਿੰਘ (ਮੁੱਖ ਮੰਤਰੀ ਪੰਜਾਬ) ਦਾ ਪੱੁਤਲਾ ਚੱੁਕ ਕੇ ਨਾਅਨੇਬਾਜ਼ੀ ਕਰਦੇ ਹੋਏ ਪੈਦਲ ਮਾਰਚ ਕੀਤਾ ਤੇ ਆਈ ਬਲਾਕ ਲਾਗੇ ਚੌਂਕ ਤੇ ਪੁੱਤਲੇ ਨੰੂ ਅੱਗ ਲਗਾਈ। ਬੁਲਾਰਿਆਂ ਨੇ ਕਿਹਾ ਕਿ 2 ਸਾਲਾਂ ਵਿਚ ਹੀ ਪੰਜਾਬ ਸਰਕਾਰ ਦਾ ਭੱਠਾ ਬੈਠ ਗਿਆ ਹੈ, ਇਸ ਨੂੰ ਜਲਦੀ ਤੁਰਦਾ ਕੀਤਾ ਜਾਵੇ। ਅਧਿਆਪਕ ਦੇਵਰਾਜ ਲੈਕਚਰਾਰ ਭਲਾਣ ਨੇ ਕਿਹਾ ਕਿ ਪੰਜਾਬ ਸੁਵਾਰਡੀਨੇਟ ਸਰਵਿਸੀਜ਼ ਫੈਡਰੇਸ਼ਨ ਵੱਲੋਂ 13 ਫਰਵਰੀ ਨੰੂ ਮੋਹਾਲੀ ਵਿਖੇ ਮੁਲਾਜ਼ਮਾਂ ਦੀਆਂ ਮੰਗਾਂ 'ਤੇ ਵਿਧਾਨ ਸਭਾ ਵੱਲ ਨੰੂ ਮਾਰਚ ਕੀਤਾ ਜਾਵੇਗਾ। ਇਸ ਮੌਕੇ ਤਰਸੇਮ ਲਾਲ ਭਨਾਮ, ਦੇਵਰਾਜ, ਰਵਿੰਦਰ ਸਿੰਘ, ਸੁਧੀਰ ਕੁਮਾਰ, ਮੋਹਣ ਕਪੂਰ, ਅਮਰਜੀਤ ਭਲੜੀ, ਤਰਲੋਚਨ ਸਿੰਘ ਭੱਟੀ, ਮੀਤਕ ਸ਼ਰਮਾ, ਜਗ ਮੋਹਨ, ਕੁਲਵਿੰਦਰ ਕੌਰ, ਕੁਲਵੀਰ ਕੌਰ, ਰੇਨੰੂ ਕੌਸ਼ਲ, ਅੰਜਨਾ, ਅਮਰੀਕ ਸਿੰਘ, ਤਰਨਜੀਤ ਕੌਰ, ਵਿਕਾਸ ਸ਼ਰਮਾ, ਕੁਸ਼ਵਿੰਦਰ ਧੀਵਾਨ, ਮਨਮੋਹਨ ਸਿੰਘ ਭੱਲੜੀ ਤੋਂ ਇਲਾਵਾ ਕਈ ਅਧਿਆਪਕ ਹਾਜ਼ਰ ਸਨ।