ਅਭੀ ਰਾਣਾ, ਨੰਗਲ : ਬੀਬੀਐਮਬੀ ਡੇਲੀਵੇਜ਼ ਯੂਨੀਅਨ ਨੇ ਪ੍ਧਾਨ ਸ਼ਾਮ ਲਾਲ ਸਿੱਧੂ ਦੀ ਅਗਵਾਈ 'ਚ ਪ੍ਧਾਨ ਮੰਤਰੀ ਨਰਿੰਦਰ ਮੋਦੀ ਅਤੇ ਪੰਜਾਬ ਸਰਕਾਰ ਦੇ ਖ਼ਿਲਾਫ਼ ਰੋਸ ਰੈਲੀ ਕੱਢੀ ਗਈ। ਰੈਲੀ ਦੌਰਾਨ ਪ੍ਧਾਨ ਸਿੱਧੂ ਅਤੇ ਹੋਰ ਸਾਥੀਆਂ ਨੇ ਕੇਂਦਰੀ ਸਰਕਾਰ ਤੇ ਪੰਜਾਬ ਸਰਕਾਰ ਖ਼ਿਲਾਫ਼ ਜਮ ਕੇ ਨਾਅਰੇਬਾਜ਼ੀ ਕੀਤੀ ਤੇ ਕਿਹਾ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੇ ਝੂਠੇ ਵਾਅਦੇ ਤੇ ਗਲਤ ਨੀਤੀਆਂ ਕਾਰਨ ਭਾਰਤ 'ਚ ਗ਼ਰੀਬ ਡੇਲੀਵੇਜ਼ ਮਜਦੂਰਾਂ ਦੀ ਬਹੁਤ ਬੁਰੀ ਹਾਲਤ ਹੈ।ਬੀਬੀਅੱੈਮਬੀ ਭਾਖੜਾ ਬਿਆਸ ਮੈਨੇਜਮੇਂਟ ਬੋਰਡ ਨੰਗਲ 'ਚ ਪੰਜਾਬ ਸਰਕਾਰ ਦਾ 60 ਫ਼ੀਸਦੀ ਕੋਟਾ ਹੈ, ਪਰ ਬੀਬੀਐੱਮਬੀ 'ਚ ਕੰਮ ਕਰ ਰਹੇ ਡੇਲੀਵੇਜ ਮਜਦੂਰਾਂ ਨੂੰ ਪੱਕਾ ਕਰਨ ਦੀ ਕੋਈ ਠੀਕ ਉੱਚ ਨੀਤੀ ਨਹੀਂ ਬਣਾਈ ਜਾ ਰਹੀ।ਦੂਜੇ ਪਾਸੇ ਬੀਬੀਐੱਮਬੀ ਦੇ ਉੱਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਉਰਜਾ ਮੰਤਰੀ ਦੇ ਚੇਅਰਮੈਨ ਚੰਡੀਗੜ੍ਹ ਬੀਬੀਐੱਮਬੀ ਨੰੂ ਨਿਰਦੇਸ਼ ਹਨ ਕਿ ਜ਼ਿਆਦਾ ਤੋਂ ਜ਼ਿਆਦਾ ਆਉਟ ਸੋਰਸਿੰਗ ਠੇਕੇਦਾਰੀ ਅਤੇ ਕੰਪਨੀਆਂ ਦੁਆਰਾ ਭਰਤੀ ਕੀਤੀ ਜਾਵੇ, ਜੋ ਕਿ ਗਲਤ ਨੀਤੀ ਹੈ।ਮੁਲਾਜ਼ਮਾਂ ਨੇ ਕਿਹਾ ਕਿ ਡੇਲੀਵੇਜ ਕਰਮਚਾਰੀਆਂ ਦੀ ਬਹੁਤ ਬੁਰੀ ਹਾਲਤ ਹੈ ਅਤੇ ਸਾਡੇ ਨਾਲ ਬੇ-ਇਨਸਾਫ਼ੀ ਕੀਤੀ ਜਾ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਦੇ 60 ਫ਼ੀਸਦੀ ਕੋਟੇ 'ਚੋਂ ਡੇਲੀਵੇਜ ਕਰਮਚਾਰੀਆਂ ਦੇ 200 ਪਰਿਵਾਰਾਂ ਨੂੰ ਧਿਆਨ 'ਚ ਰੱਖਦੇ ਹੋਏ ਪਹਿਲ ਦੇ ਆਧਾਰ ਤੇ ਪੱਕਾ ਕਰਨ ਸਬੰਧੀ ਨੀਤੀ ਬਣਾਈ ਜਾਵੇ, ਤਾਂ ਕਿ ਅਸੀਂ ਆਪਣੇ ਪਰਿਵਾਰ ਦਾ ਗੁਜਾਰਾ ਠੀਕ ਢੰਗ ਨਾਲ ਚਲਾ ਸਕੀਏ ਅਤੇ ਆਪਣੇ ਬੱਚਿਆਂ ਨੂੰ ਉੱਚ ਸਿੱਖਿਆ ਦੇ ਸਕੀਏ।ਇਸ ਮੌਕੇ ਜਨਰਲ ਸਕੱਤਰ ਸੁਰੇਸ਼ ਕੁਮਾਰ, ਮੁੱਖ ਸਲਾਹਕਾਰ ਧੀਰਜ, ਸਲਾਹਕਾਰ ਹਰਭਜਨ ਸੈਣੀ, ਰਾਜ ਕੁਮਾਰ ਬੰਸੀ ਲਾਲ ਆਦਿ ਮੌਜੂਦ ਸਨ।