ਜੋਲੀ ਸੂਦ, ਮੋਰਿੰਡਾ : ਪੰਜਾਬ ਰਾਜ ਪੈਸ਼ਨਰਜ਼ ਮਹਾਸੰਘ ਸੀਨੀਅਰ ਸਿਟੀਜਨ ਇਕਾਈ ਮੋਰਿੰਡਾ ਦੀ ਮੀਟਿੰਗ ਮਾਸਟਰ ਰਮੇਸ਼ਵਰ ਦਾਸ ਪ੍ਧਾਨ ਦੀ ਪ੍ਧਾਨਗੀ ਹੇਠ ਹੋਈ। ਜਿਸ 'ਚ ਇਹ ਮਤਾ ਪਾਸ ਕੀਤਾ ਗਿਆ ਕਿ ਮਿਤੀ 13 ਫਰਵਰੀ ਨੂੰ ਜੋ ਰੈਲੀ ਮੋਹਾਲੀ ਜਾ ਰਹੀ ਹੈ, ਉਸ 'ਚ ਮੋਰਿੰਡਾ ਬ੍ਰਾਂਚ ਵੱਧ ਚੜ੍ਹ ਕੇ ਹਿੱਸਾ ਲਵੇਗੀ। ਪੰਜਾਬ ਸਰਕਾਰ ਨੇ ਜੋ ਡੀਏ ਬਾਰੇ ਪੈ੍ਰਸ ਨੋਟ ਜਾਰੀ ਕੀਤਾ ਹੈ। ਉਹ ਸਰਾਸਰ ਮੁਲਾਜ਼ਮਾਂ ਤੇ ਪੈਨਸਰਾਂ ਨਾਲ ਧੋਖਾ ਕੀਤਾ ਹੈ। ਪੰਜਾਬ ਸਰਕਾਰ ਨੇ ਜੋ ਪਟਿਆਲਾ ਵਿਖੇ ਬੁਚੜਖਾਨੇ ਵਾਲੀ ਕਾਰਵਾਈ ਅਪਣੇ ਮੁਲਾਜ਼ਮਾਂ ਤੇ ਕੀਤੀ ਹੈ। ਉਸ ਦੀ ਪੁਰਜ਼ੋਰ ਨਿਖੇਦੀ ਕੀਤੀ ਗਈ। ਪੰਜਾਬ ਸਰਕਾਰ ਦੇ ਸਾਰੇ ਮੁਲਾਜ਼ਮਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜੋ ਲੋਕ ਸਭਾ ਦੇ ਚੋਣ ਹੋਣ ਜਾ ਰਹੇ ਹਨ, ਇਨ੍ਹਾਂ ਨੂੰ ਵੋਟ ਨਾ ਪਾ ਕੇ ਸਬਕ ਸਿਖਾਇਆ ਜਾਵੇ। ਮੀਟਿੰਗ 'ਚ ਮਾਸਟਰ ਰਮੇਸ਼ਵਰ ਦਾਸ ਪ੍ਧਾਨ, ਰਾਮ ਸਰੂਪ ਸਰਮਾ, ਜਗਦੀਸ ਕੁਮਾਰ ਵਰਮਾ, ਰਾਜ ਕੁਮਾਰ ਮੈਗੀ, ਮਾਸਟਰ ਹਾਕਮ ਸਿੰਘ, ਮਾਸਟਰ ਅਮਰਜੀਤ ਸਿੰਘ, ਮਾਸਟਰ ਮੇਵਾ ਸਿੰਘ,ਪਿੰਸੀਪਲ ਬਲਬੀਰ ਸਿੰਘ, ਯਸਪਾਲ ਸ਼ਰਮਾ , ਬਾਵਾ ਸਿੰਘ ਲੱਧੜ੍ਹ ਆਦਿ ਮੌਜੂਦ ਸਨ।