ਸਟਾਫ ਰਿਪੋਰਟਰ, ਰੂਪਨਗਰ : ਅੱਜ ਸੱਤਵੇਂ ਦਿਨ ਸਥਾਨਕ ਅਕੈਡਮੀ ਵਿਚ ਪੜ੍ਹਦੇ ਿbਦਿਆਰਥੀਆਂ ਦੇ ਮਾਪਿਆਂ ਨੇ ਅਕੈਡਮੀ ਦੇ ਸਾਹਮਣੇ ਧਾਰਨਾ ਪ੍ਰਦਰਸ਼ਨ ਜਾਰੀ ਰੱਖਿਆ ਅਤੇ ਸਾਰੀ ਗਿੱਲਕੋ ਵੈਲੀ ਵਿੱਚ ਪੈਦਲ ਰੋਸ ਦੌਰਾਨ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ। ਇਸ ਦੌਰਾਨ ਮਾਪਿਆਂ ਨੇ ਕਿਹਾ ਕਿ ਅਕੈਡਮੀ ਪ੍ਰਸ਼ਾਸ਼ਨ ਵਲੋਂ ਪਿਛਲੇ ਕਾਫੀ ਲੰਮੇ ਸਮੇ ਤੋ ਹਰੇਕ ਸਾਲ ਸਾਲਾਨਾ ਫੀਸ ਦੇ ਨਾਂ ਉੱਤੇ ਨਜਾਇਜ਼ ਤੌਰ 'ਤੇ ਫੀਸਾਂ ਦੀ ਵਸੂਲ ਕੀਤੀਆਂ ਜਾ ਰਹੀਆਂ ਹਨ। ਇਸ ਮੌਕੇ ਜਗਦੀਪ ਸਿੰਘ ਗਿੱਲ ਨੇ ਕਿਹਾ ਕਿ ਸੰਤ ਕਰਤਾਰ ਸਿੰਘ ਭੈਰੋਂ ਮਾਜਰੇ ਵਾਲੇ ਮਹਾਂਪੁਰਸ਼ਾਂ ਨੂੰ ਮੰਨਣ ਵਾਲਿਆਂ ਸਮੂਹ ਸੰਗਤਾਂ ਅਤੇ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਵੀ ਇਸ ਸ਼ੰਘਰਸ਼ ਦਾ ਹਿੱਸਾ ਬਣਨ ਤਾਂ ਜੋ ਸੰਤਾਂ ਦੇ ਉਦੇਸ਼ਾਂ ਅਤੇ ਸੁਪਨਿਆਂ ਨੂੰ ਸਾਕਾਰ ਕੀਤਾ ਜਾ ਸਕੇ। ਇਸ ਮੌਕੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਮੀਡੀਆ ਇੰਚਾਰਜ ਤੇ ਪੇਰੈਂਟਸ ਸਟੂਡੈਂਟਸ ਐਂਡ ਸੋਸ਼ਲ ਵੈੱਲਫੇਅਰ ਐਸੋਸੀਏਸ਼ਨ ਰੋਪੜ ਦੇ ਪ੍ਰਧਾਨ ਸੁਦੀਪ ਵਿੱਜ ਨੇ ਕਿਹਾ ਕਿ ਇਹ ਅਕੈਡਮੀ ਸੰਤ ਐਜੂਕੇਸ਼ਨਲ ਐਂਡ ਵੈਲਫ਼ੇਅਰ ਸੋਸਾਇਟੀ ਅਧੀਨ ਚੱਲਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸਮੇਂ ਦੀਆਂ ਸਰਕਾਰਾਂ ਚਾਹੁਣ ਤਾਂ ਇਨ੍ਹਾਂ ਪ੍ਰਰਾਈਵੇਟ ਵਿੱਦਿਅਕ ਅਦਾਰਿਆਂ ਦੀ ਲੁੱਟ ਤੁਰੰਤ ਬੰਦ ਕਰਵਾ ਸਕਦੀਆਂ ਹਨ ਪਰੰਤੂ ਸਰਕਾਰਾਂ ਹੀ ਨਹੀਂ ਚਾਹੁੰਦੀਆਂ ਕਿ ਅਜਿਹੀ ਲੁੱਟ ਬੰਦ ਕਰਵਾਈ ਜਾਵੇ ਜੋ ਕਿ ਅੱਤ ਨਿੰਦਣਯੋਗ ਹੈ। ਇਸ ਮੌਕੇ ਬੋਲਦਿਆਂ ਨਰਿੰਦਰ ਕੌਰ , ਰਮਨਦੀਪ ਕੌਰ ਆਦਿ ਨੇ ਕਿਹਾ ਕਿ ਵਿਦਿਆਰਥੀਆਂ ਪਾਸੋਂ ਇਸ ਕੋਰੋਨਾ ਦੇ ਸਮੇਂ ਦੌਰਾਨ ਵੀ ਸਲਾਨਾ ਫੀਸਾਂ ਅਤੇ ਫੰਡਾਂ ਦੇ ਮੰਗ ਕੀਤੀ ਜਾ ਰਹੀ ਹੈ ਜੋ ਕਿ ਗੈਰ -ਵਾਜਬ ਅਤੇ ਗੈਰ ਕਾਨੂੰਨੀ ਹੈ । ਇਸ ਮੌਕੇ ਕਮਲਦੀਪ ਸਿੰਘ ,ਅਕਵਿੰਦਰ ਕੌਰ ,ਗੁਰਪ੍ਰਰੀਤ ਕੌਰ ,ਅਰਜੁਨ ਸਿੰਘ ਆਦਿ ਨੇ ਕਿਹਾ ਕਿ ਕੋਰੋਨਾ ਕਾਲ ਵਿੱਚ ਉਹਨਾਂ ਦੇ ਕਾਰੋਬਾਰ ਅਤੇ ਰੁਜ਼ਗਾਰ ਪ੍ਰਭਾਵਿਤ ਹੋਏ ਹਨ ਇਸ ਲਈ ਉਹ ਹੁਣ ਇਹ ਨਾਜਾਇਜ਼ ਸਾਲਾਨਾ ਫੀਸਾਂ ਅਤੇ ਫੰਡ ਨਹੀਂ ਦੇ ਅਤੇ ਸਿਰਫ ਟਿਊਸ਼ਨ ਫੀਸ ਹੀ ਦੇ ਸਕਦੇ ਹਨ। ਇਸ ਮੌਕੇ ਪਲਵਿੰਦਰ ਕੌਰ, ਜਗਦੀਸ਼, ਕੁਲਵਿੰਦਰ ਸਿੰਘ, ਰੋਜ਼ੀ ਕੰਗ, ਮਨਜੀਤ ਸਿੰਘ, ਕੁਲਦੀਪ, ਨੀਰੂ ਵਰਮਾ, ਸਤਨਾਮ ਕੌਰ, ਮਨਜਿੰਦਰ ਕੌਰ, ਪਰਮਜੀਤ ਕੌਰ, ਸੁਰਿੰਦਰ ਕੁਮਾਰ, ਰਮਨਦੀਪ ਕੌਰ ਆਦਿ ਹਾਜਿਰ ਸਨ।