ਗੁਰਦੀਪ ਭੱਲੜੀ ਨੰਗਲ : ਬੀਤੇ ਲੰਬੇ ਸਮੇਂ ਤੋਂ ਆਪਣੀਆਂ ਮੰਗਾਂ ਦੀ ਪੂਰਤੀ ਲਈ ਸੰਘਰਸ਼ ਕਰ ਰਹੇ ,ਬੀਬੀਐੱਮਬੀ ਵਰਕਰ ਯੂਨੀਅਨ ਤੇ ਮਜ਼ਦੂਰ ਭਲਾਈ ਸੰਗਠਨ ਵਲੋਂ ਅੱਜ ਵਰ੍ਹਦੇ ਮੀਂਹ ਵਿੱਚ ਭਾਖੜਾ ਡੈਮ ਦੇ ਚੀਫ ਇੰਜੀਨੀਅਰ ਦੇ ਦਫਤਰ ਦਾ ਿਘਰਾਓ ਕੀਤਾ ਅਤੇ ਬੀਬੀਐੱਮਬੀ ਮੈਨੇਜਮੈਂਟ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ।ਇਸ ਤੋਂ ਬੀਤੀ ਦੇਰ ਰਾਤ ਵੀ ਬੀਬੀਐੱਮਬੀ ਡੇਲੀਵੇਜ਼ ਯੂਨੀਅਨ ਵਲੋਂ ਸ਼ਹਿਰ ਵਿੱਚ ਰੋਸ਼ ਮਾਰਚ ਕੱਢ ਕੇ ਬੀਬੀਐੱਮਬੀ ਮਨੇਜਮੈਂਟ ਵਿਰੁੱਧ ਜ਼ੋਰਦਾਰ ਨਾਆਰਬਾਜ਼ੀ ਕੀਤੀ ਗਈ।ਇਸ ਮੌਕੇ ਬੀਬੀਐੱਮਬੀ ਮਜ਼ਦੂਰ ਭਲਾਈ ਸੰਗਠਨ ਦੇ ਪ੍ਰਧਾਨ ਸੰਨੀ ਅਤੇ ਬੀਬੀਐੱਮਬੀ ਡੇਲੀਵੇਜ਼ ਯੂਨੀਅਨ ਦੇ ਪ੍ਰਧਾਨ ਰਾਜਵੀਰ ਨੇ ਦੱਸਿਆ ਕਿ ਬੀਬੀਐੱਮਬੀ ਮੈਨੇਜਮੈਂਟ ਵਲੋਂ ਟਰੇਡ ਮੈਨ ਕਰਮਚਾਰੀਆਂ ਤੋਂ ਨਹਿਰਾ ਦੀ ਦੇਖਭਾਲ ਦਾ ਕੰਮ ਕਰਵਾਇਆ ਜਾ ਰਿਹਾ ਹੈ,ਲੇਕਿਨ ਡੇਲੀਵੇਜ਼ ਵਰਕਰਾਂ ਨੂੰ ਕੰਮ ਨਹੀ ਦਿੱਤਾ ਜਾ ਰਿਹਾ।

ਭਾਖੜਾ ਡੈਮ ਦੇ ਚੀਫ ਇੰਜੀਨੀਅਰ ਕਮਲਜੀਤ ਸਿੰਘ ਤੇ ਡਿਪਟੀ ਚੀਫ ਇੰਜੀਨੀਅਰ ਹੁਸ਼ਨ ਲਾਲ ਕੰਬੋਜ ਨਾਲ ਯੂਨੀਅਨ ਆਗੂਆਂ ਨੇ 13 ਸਤੰਬਰ ਨੂੰ ਮੀਟਿੰਗ ਕੀਤੀ ਗਈ ਸੀ।ਉਸ ਸਮੇਂ ਇਨ੍ਹਾਂ ਅਧਿਕਾਰੀਆਂ ਨੇ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਕਰਨ ਦਾ ਵਿਸ਼ਵਾਸ ਦਿਵਾਇਆ ਸੀ। ਪਰ ਹੁਣ ਮਨੇਜਮੈਂਟ ਵਲੋਂ ਟਾਲ ਮਟੋਲ ਦੀ ਨੀਤੀ ਅਪਣਾਈ ਜਾ ਰਹੀ ਹੈ। ਜਦੋਂ ਕਿ 13 ਸਤੰਬਰ ਨੂੰ ਇਨ੍ਹਾਂ ਅਧਿਕਾਰੀਆਂ ਵੱਲੋਂ ਬੀਬੀਐੱਮਬੀ ਵਰਕਰ ਯੂਨੀਅਨ ਦੇ ਮੈਂਬਰਾਂ ਨੂੰ ਵਿਸ਼ਵਾਸ ਦਿਵਾਇਆ ਗਿਆ ਸੀ, ਕਿ ਉਨ੍ਹਾਂ ਦੀਆਂ ਮੰਗਾਂ ਸਬੰਧੀ ਬੀਬੀਐੱਮਬੀ ਦੇ ਚੇਅਰਮੈਨ ਨਾਲ ਗੱਲਬਾਤ ਕਰਕੇ 15 ਸਤੰਬਰ ਤਕ ਕੋਈ ਨਾ ਕੋਈ ਹੱਲ ਕੀਤਾ ਜਾਵੇਗਾ ।

ਅੱਜ ਦੀ ਇਸ ਮੀਟਿੰਗ ਵਿੱਚ ਇਨ੍ਹਾਂ ਅਧਿਕਾਰੀਆਂ ਉਨ੍ਹਾਂ ਦੀਆਂ ਮੰਗਾਂ ਤੇ ਗੌਰ ਕਰਨ ਦਾ ਵਿਸ਼ਵਾਸ ਦਿੰਦਿਆਂ ਕਿਹਾ ਗਿਆ ਕਿ ਉਨ੍ਹਾਂ ਨੂੰ ਕੰਮ ਦੇਣ ਲਈ ਏਜੰਡਾ ਬਣਾ ਕੇ ਚੇਅਰਮੈਨ ਦੇ ਦਫਤਰ ਭੇਜਿਆ ਜਾ ਰਿਹਾ ਹੈ ਅਤੇ ਜਲਦੀ ਹੀ ਉਨਾ ਨੂੰ ਕੰਮ ਦਿੱਤਾ ਜਾਵੇਗਾ। ਇਸ ਮੌਕੇ ਬੀਬੀਐੱਮਬੀ ਵਰਕਰ ਯੂਨੀਅਨ ਤੇ ਮਜ਼ਦੂਰ ਭਲਾਈ ਸੰਗਠਨ ਦੇ ਆਗੂਆਂ ਨੇ ਭਾਖੜਾ ਮੈਨੇਜਮੈਂਟ ਬੋਰਡ ਤੋਂ ਮੰਗ ਕੀਤੀ ਕਿ ਉਨ੍ਹਾਂ ਨੂੰ ਸੁੰਦਰ ਨਗਰ ਡੈਮ ਤਲਵਾੜਾ ਡੈਮ ਦੀ ਤਰਜ਼ 'ਤੇ ਲਗਾਤਾਰ ਕੰਮ ਤੇ ਰੱਖਿਆ ਜਾਵੇ ।

ਯੂਨੀਅਨ ਆਗੂਆਂ ਨੇ ਚਿਤਾਵਨੀ ਭਰੇ ਲਹਿਜ਼ੇ 'ਚ ਕਿਹਾ ਕਿ ਜੇਕਰ ਉਨਾ ਦੀਆਂ ਮੰਗਾਂ ਪੂਰੀਆਂ ਨਾ ਕੀਤੀਆਂ ਗਈਆਂ ਤਾ ਉਹ ਸੰਘਰਸ਼ ਹੋਰ ਤਿੱਖਾ ਕਰਨਗੇ। ਇਸ ਮੌਕੇ ਯੂਨੀਅਨ ਦੇ ਪ੍ਰਧਾਨ ਰਾਜਵੀਰ ਸਿੰਘ, ਸੰਨੀ, ਧੀਰਜ ਕੁਮਾਰ,ਧਰਮਰਾਜ, ਅਮਿ੍ਤਪਾਲ, ਮਨੋਜ ਕੁਮਾਰ,ਸ਼ਿਵ ਬਹਾਦਰ,ਧਰਮਿੰਦਰ ਕੁਮਾਰ,ਧੀਰਜ,ਪੰਕਜ, ਦਰਸ਼ਨ ਸਿੰਘ,ਰਾਮ ਹਰਖ,ਪ ਰਮਿੰਦਰ ਸਿੰਘ, ਰਾਮ ਮਿਲਨ, ਦਲੀਪ ਕੁਮਾਰ,ਰਮਨ ਕੁਮਾਰ, ਕੈਲਾਸ਼, ਚੇਤਰਾਮ, ਇੰਦਰਾਜ, ਜਗਜੀਵਨ ਪ੍ਰਸ਼ਾਦ, ਗੁਰਚਰਨ ਸਿੰਘ, ਪਿ੍ਰਤਪਾਲ ,ਪੇ੍ਮਚੰਦ ,ਸਪਨਾ ਆਦਿ ਹਾਜਰ ਸਨ।