ਪੱਤਰ ਪੇ੍ਰਰਕ, ਨੰਗਲ : ਮਿਊਂਸੀਪਲ ਮੁਲਾਜ਼ਮ ਐਕਸ਼ਨ ਕਮੇਟੀ ਪੰਜਾਬ ਦੇ ਸੱਦੇ ਤੇ ਨਗਰ ਕੌਂਸਲ ਨੰਗਲ ਦੇ ਲਗਭਗ 400 ਮੁਲਾਜ਼ਮਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਹੜ੍ਹਤਾਲ ਕੀਤੀ ਗਈ। ਇਸ ਮੌਕੇ ਮੁਲਾਜ਼ਮਾਂ ਵੱਲੋਂ ਜਿੱਥੇ ਪੰਜਾਬ ਸਰਕਾਰ ਖਿਲਾਫ ਅਤੇ ਖਜ਼ਾਨਾ ਮੰਤਰੀ ਪੰਜਾਬ ਮਨਪ੍ਰਰੀਤ ਸਿੰਘ ਬਾਦਲ ਵਿਰੁੱਧ ਵੀ ਜੋਰਦਾਰ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਪ੍ਰਧਾਨ ਕੌਸ਼ਲ ਕੁਮਾਰ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿਦਿਆਂ ਦੱਸਿਆ ਕਿ ਮਿਊਂਸੀਪਲ ਮੁਲਾਜ਼ਮ ਐਕਸ਼ਨ ਕਮੇਟੀ ਪੰਜਾਬ ਵੱਲੋਂ ਤਨਖਾਹਾਂ ਸਮੇਂ ਸਿਰ ਕਰਵਾਉਣ, ਠੇਕੇਦਾਰੀ ਪ੍ਰਥਾ ਬੰਦ ਕਰਾਉਣ, ਬਰਾਬਰ ਕੰਮ ਬਰਾਬਰ ਤਨਖਾਹ ਅਤੇ 31 ਦਸੰਬਰ 2011 ਨੂੰ ਦਿੱਤੀ ਆਪਸ਼ਨ ਦੀ ਪੈਂਨਸ਼ਨ ਲਗਵਾਉਣ ਲਈ ਸੰਘਰਸ਼ ਦੇ ਵਜਾਏ ਬਿੱਗਲ ਤਹਿਤ ਇਹ ਹੜ੍ਹਤਾਲ ਕੀਤੀ ਗਈ । ਉਨਾਂ ਕਿਹਾ ਕਿ ਸਾਡੀਆਂ ਮੁੱਖ ਮੰਗਾਂ ਜਿੰਨਾਂ ਵਿੱਚ ਠੇਕਾ ਪ੍ਰਣਾਲੀ ਸਮਾਪਤ ਕਰਕੇ ਕੰਮ ਕਰਦੇ ਸਫਾਈ ਸੇਵਕ, ਸੀਵਰਮੈਨ, ਮਾਲੀ, ਬੇਲਦਾਰ, ਇਲੈਕਟ੍ਰੀਸ਼ਨ , ਪੰਪ ਆਪੇ੍ਟਰ ,ਕੰਪਿਊਟਰ ਆਪੇ੍ਟਰ , ਕਲਰਕ, ਡਰਾਇਵਰ, ਫਾਇਰ ਬਿ੍ਗੇਡ ਕੰਟਰੈਕਟ ਮੁਲਾਜ਼ਮ ਰੈਗੂਲਰ ਕੀਤੇ ਜਾਣ, ਬੀਟਾਂ ਅਨੁਸਾਰ ਸਫਾਈ ਸੇਵਕਾਂ ਦੀ ਭਰਤੀ, ਤਨਖਾਹਾਂ ਸਮੇਂ ਸਿਰ ਦੇਣ ਲਈ ਵੈਟ ਰਾਸ਼ੀ ਦੁੱਗਣੀ ਕੀਤੀ ਜਾਵੇ ਜਾਂ ਕੌਂਸਲ ਕਾਮਿਆਂ ਦੀ ਤਨਖਾਹ ਸਰਕਰੀ ਖਜ਼ਾਨੇ ਵਿੱਚੋਂ ਦਿੱਤੀ ਜਾਵੇ, ਬਰਾਬਰ ਕੰਮ ਬਰਾਬਰ ਤਨਖਾਹ ਦਿਤੀ ਜਾਵੇ, ਸਾਲਿਡ ਵੇਸਟ ਮੈਨੇਜਮੈਂਟ ਦਾ ਸਰਕਾਰੀਕਰਨ ਕੀਤਾ ਜਾਵੇ, 2004 ਦੀ ਨਵੀਂ ਪੈਨਸ਼ਨ ਸਕੀਮ ਰੱਦ ਕੀਤੀ ਜਾਵੇ ਅਤੇ ਪੁੁਰਾਣੀ ਸਕੀਮ ਦੇ ਲਾਭ ਦਿੱਤੇ ਜਾਣ, ਸਥਾਨਕ ਸਰਕਾਰਾਂ ਅਧੀਨ ਕੰਮ ਕਰਦੇ ਕਲਰਕ ਦੀ 15 ਸਾਲ ਦੀ ਸਰਵਿਸ ਹੋਣ ਤੇ ਲਾਜ਼ਮੀ ਇੰਸਪੈਕਟਰ ਅਤੇ ਇਸੇ ਤਰਾਂ ਪੰਪ ਆਪੇ੍ਟਰ ਨੂੰ ਜੇ ਈ ਲਾਜ਼ਮੀ ਬਣਾਇਆ ਜਾਵੇ,ਸਫਾਈ ਕਰਮਚਾਰੀ ਲਈ ਸਪੈਸ਼ਲ ਭੱਤਾ 1000 ਰੁਪਏ ਪ੍ਰਤੀ ਮਹੀਨਾ ਕੀਤਾ ਜਾਵੇ ਅਤੇ ਸਫਾਈ ਮੇਟਾਂ ਨੂੰ ਤੇਲ ਭੱਤਾ ਦਿੱਤਾ ਜਾਵੇ, ਸਥਾਨਕ ਸਰਕਾਰਾਂ ਨੇ ਪੀ ਐਫ ਮੁਲਾਜ਼ਮ ਖਾਤੇ ਵਿੱਚ ਜਮਾਂ੍ਹ ਨਹੀ ਕਰਵਾਇਆ ਨੂੰ ਵਿਆਜ ਸਮੇਂ ਜਮਾਂ੍ਹ ਕਰਵਾਇਆ ਜਾਵੇ, ਯੋਗਤਾ ਰੱਖਣ ਵਾਲੇ ਮੁਲਾਜ਼ਮਾਂ ਨੂੰ 5 ਸਾਲ ਬਾਅਦ ਲਾਜ਼ਮੀ ਤਰੱਕੀ ਦੇ ਮੌਕੇ ਦਿੱਤੇ ਜਾਣ, ਨਗਰ ਕੌਂਸਲ, ਨਿਗਮਾਂ ਅਤੇ ਪੰਚਾਇਤਾਂ ਦੇ ਕਰਮਚਾਰੀਆਂ ਨੂੰ ਪਾਣੀ ਅਤੇ ਸੀਵਰੇਜ ਬਿੱਲਾਂ ਤੋਂ ਛੋਟ ਦਿੱਤੀ ਜਾਵੇ, ਪੈਨਸ਼ਨ ਕਮਿਊਟ ਦਾ ਲਾਭ ਸਮੇਤ ਕੈਸ਼ਲੈਸ ਸਿਹਤ ਸਕੀਮ ਲਾਗੂ ਕੀਤੀ ਜਾਵੇ, ਤਨਖਾਹ ਕਮਿਸ਼ਨ ਦੀ ਰਿਪੋਰਟ ਜਾਰੀ ਕਰਕੇ ਬਣਦਾ ਮਹਿੰਗਾਈ ਭੱਤਾ ਤੁਰੰਤ ਜਾਰੀ ਕੀਤਾ ਜਾਵੇ, ਤਰਸ ਦੇ ਅਧਾਰ ਤੇ ਨੌਕਰੀ ਬਿਨਾਂ ਸ਼ਰਤ ਦਿੱਤੀ ਜਾਵੇ, ਮੁਲਾਜ਼ਮਾਂ ਨੂੰ ਕਿੱਤਾ ਟੈਕਸ 200 ਰੁਪਏ ਪ੍ਰਤੀ ਮਹੀਨਾਂ ਛੋਟ ਦਿੱਤੀ ਜਾਵੇ, ਮਜ਼ਦੂਰ ਵਿਰੋਧੀ ਕਿਰਤ ਕਾਨੂੰਨ ਦੀਆਂ ਸੋਧਾਂ ਰੱਦ ਕੀਤੀਆਂ ਜਾਣ । ਇਸ ਮੌਕੇ ਕੌਸ਼ਲ ਕੁਮਾਰ ਪ੍ਰਧਾਨ ਤੋਂ ਇਲਾਵਾ ਅਸ਼ੀਸ਼ ਕਾਲੀਆ ਮੀਤ ਪ੍ਰਧਾਨ, ਲਲਿਤ, ਸੁਨੀਲ ਕੁਮਾਰ, ਮੋਹਨ ਸਿੰਘ ਠੋਢਾ ਅਤੇ ਜਸਵਿੰਦਰ ਸਿੰਘ ਆਦਿ ਹਾਜ਼ਰ ਸਨ।