ਗੁਰਦੀਪ ਭੱਲੜੀ, ਨੰਗਲ

ਭਾਰਤੀ ਜਨਤਾ ਪਾਰਟੀ ਨੰਗਲ ਮੰਡਲ ਵਲੋਂ ਅੱਜ ਨੰਗਲ ਦੇ ਆਈ ਬਲਾਕ ਚੌਕ ਵਿਖੇ ਪੱਛਮੀ ਬੰਗਾਲ ਦੀ ਮਮਤਾ ਸਰਕਾਰ ਵਿਰੁੱਧ ਪ੍ਰਦਰਸ਼ਨ ਕੀਤਾ ਗਿਆ। ਭਾਜਪਾ ਮੰਡਲ ਪ੍ਰਧਾਨ ਰਾਜੇਸ਼ ਚੌਧਰੀ ਦੀ ਅਗਵਾਈ ਹੇਠ ਇਕੱਠੇ ਹੋਏ ਭਾਜਪਾ ਆਗੂਆਂ ਨੇ ਪੱਛਮੀ ਬੰਗਾਲ ਚ ਚੌਣਾ ਪਿਛੋਂ ਹੋਈ ਹਿੰਸਾ ਚ ਭਾਜਪਾ ਵਰਕਰਾਂ ਦੇ ਹੋਏ ਹਮਲਿਆਂ ਦੀ ਨਿੰਦਾ ਕਰਦਿਆਂ,ਉਨਾ ਤੁਰੰਤ ਮਮਤਾ ਸਰਕਾਰ ਨੂੰ ਬਰਖਾਸਤ ਕਰਨ ਦੀ ਮੰਗ ਕਰਦਿਆਂ,ਭਾਜਪਾ ਆਗੂਆਂ ਦੇ ਕਾਤਲਾ ਨੂੰ ਫਾਹੇ ਲਾਉਣ ਦੀ ਮੰਗ ਕੀਤੀ।ਇਸ ਮੌਕੇ ਸੰਬੋਧਨ ਕਰਦਿਆਂ ਭਾਜਪਾ ਦੇ ਸੂਬਾ ਕਾਰਜਕਾਰਨੀ ਦੇ ਮੈਂਬਰ ਡਾਕਟਰ ਈਸ਼ਵਰ ਚੰਦਰ ਸਰਦਾਨਾ ਅਤੇ ਮੰਡਲ ਪ੍ਰਧਾਨ ਰਾਜੇਸ਼ ਚੌਧਰੀ ਨੇ ਕਿਹਾ ਕਿ ਪੱਛਮੀ ਬੰਗਾਲ ਚ ਭਾਜਪਾ ਆਗੂਆਂ ਤੇ ਹਮਲੇ ਸਹਿਣ ਨਹੀ ਕੀਤੇ ਜਾਣਗੇ।ਇਸ ਮੌਕੇ ਭਾਜਪਾ ਵਰਕਰਾਂ ਵਲੋਂ ਮਮਤਾ ਬੈਨਰਜੀ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ।ਇਸ ਮੌਕੇ ਕੌਂਸਲਰ ਰਣਜੀਤ ਸਿੰਘ ਲੱਕੀ,ਉਕਾਂਰ ਸਿੰਘ ਬੇਦੀ,ਅਨਿੱਲ ਸ਼ਰਮਾ,ਜਸਪਾਲ ਬੱਬੂ,ਮਦਨਲਾਲ,ਨਰੇਸ਼ ਚਾਵਲਾ,ਅਮਿਤ ਬਰਾਰੀ,ਸ਼ੁਸ਼ੀਲ ਚੌਪੜਾ,ਤਿਲਕਰਾਜ ਲੱਕੀ,ਪ੍ਰਦੀਪ ਬਾਬਾ ਆਦਿ ਹਾਜ਼ਰ ਸਨ।