ਇੰਦਰਜੀਤ ਸਿੰਘ ਖੇੜੀ, ਬੇਲਾ : ਪਿੰਡ ਹਾਫਿਜ਼ਾਬਾਦ ਦੇ ਸਰਕਾਰੀ ਪ੍ਰਰਾਇਮਰੀ ਸਕੂਲ ਵਿਖੇ ਦਾਖਲਾ ਮੁਹਿੰਮ ਨੂੰ ਹੁਲਾਰਾ ਦਿੱਤਾ ਗਿਆ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫਸਰ ਸ਼ਰਨਜੀਤ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰੀ ਸਕੂਲ ਵਿਸ਼ਵ ਪੱਧਰ ਦੀਆਂ ਸਿੱਖਿਆ ਸਹੂਲਤਾਂ ਨਾਲ ਲੈਸ ਹਨ, ਵਿਭਾਗ ਵੱਲੋਂ ਤਿਆਰ ਈ- ਕੰਨਟੈਂਟ ਸਰਕਾਰੀ ਸਕੂਲਾਂ ਨੂੰ ਨਿੱਜੀ ਸਕੂਲਾਂ ਤੋਂ ਕਿਤੇ ਅਗਾਹ ਲੈ ਗਿਆ ਹੈਇਸ ਲਈ ਸਮੇਂ ਦੇ ਹਾਣ ਦੀ ਸਿੱਖਿਆ ਲਈ ਮਾਪੇ ਸਰਕਾਰੀ ਸਕੂਲਾਂ 'ਚ ਵਿਸ਼ਵਾਸ ਪ੍ਰਗਟਾਉਣ ਇਸ ਤੋਂ ਪਹਿਲਾਂ ਉਨ੍ਹਾਂ ਨੇ ਸਕੂਲੀ ਬੱਚਿਆਂ ਦੇ ਪੱਧਰ ਦੀ ਜਾਂਚ ਕਰਦਿਆਂ ਤਸੱਲੀ ਦਾ ਪ੍ਰਗਟਾਵਾ ਕੀਤਾਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਪਿ੍ਰੰਸੀਪਲ ਹਰਿੰਦਰ ਸਿੰਘ ਹੀਰਾ ਨੇ ਕਿਹਾ ਕਿ ਸਰਕਾਰੀ ਸਕੂਲਾਂ ਦੇ ਅਧਿਆਪਕ ਉੱਚ ਪੱਧਰ ਦੇ ਟੈਸਟ ਪਾਸ ਕਰਕੇ ਨਿਯੁਕਤ ਹੁੰਦੇ ਹਨ , ਇਸ ਲਈ ਸਰਕਾਰੀ ਸਕੂਲਾਂ 'ਚਂੋ ਸਿੱਖਿਆ ਪ੍ਰਰਾਪਤ ਵਿਦਿਆਰਥੀ ਕਿਸੇ ਖੇਤਰ 'ਚ ਵੀ ਪਿੱਛੇ ਨਹੀਂ ਰਹਿਣਗੇ ਉਨ੍ਹਾਂ ਪਿੰਡ ਅਤੇ ਇਲਾਕਾ ਨਿਵਾਸੀਆਂ ਨੂੰ ਸਰਕਾਰੀ ਸਕੂਲਾਂ 'ਚ ਬੱਚੇ ਦਾਖਲ ਕਰਵਾਉਣ ਦੀ ਅਪੀਲ ਕੀਤੀ ਇਸ ਮੌਕੇ ਸਰਪੰਚ ਅਮਨਦੀਪ ਸਿੰਘ ਨੇ ਕਿਹਾ ਕਿ ਉਹ ਸਕੂਲ ਸਟਾਫ ਦੇ ਮੋਢੇ ਨਾਲ ਮੋਢਾ ਜੋੜ ਕੇ ਦਾਖਲੇ ਵਿਚ ਵਾਧੇ ਲਈ ਸਹਿਯੋਗ ਦੇਣਗੇ ਇਸ ਮੌਕੇ ਹੈੱਡ ਟੀਚਰ ਇਕਬਾਲ ਸਿੰਘ ਨੇ ਆਏ ਮਹਿਮਾਨਾ ਦਾ ਧੰਨਵਾਦ ਕੀਤਾ ਇਸ ਮੌਕੇ ਅਧਿਆਪਕ ਹਰਨੇਕ ਸਿੰਘ , ਚੇਅਰਮੈਨ ਰਣਜੀਤ ਸਿੰਘ , ਸੁਖਜੀਵਨ ਸਿੰਘ ਭੰਗੂ , ਜਸਵੀਰ ਸਿੰਘ ਪੰਚ , ਗੁਰਮੀਤ ਸਿੰਘ ਪੰਚ ਆਦਿ ਸਮੇਤ ਪਿੰਡ ਪਤਵੰਤੇ ਹਾਜ਼ਰ ਸਨ