ਵਿਜੇ ਜਯੋਤੀ, ਨਵਾਂਸ਼ਹਿਰ : ਸਹਾਇਕ ਕਾਰਜਕਾਰੀ ਇੰਜੀਨੀਅਰ (ਸ਼ਹਿਰੀ) ਉਪ ਮੰਡਲ ਨਵਾਂਸ਼ਹਿਰ ਨੇ ਦੱਸਿਆ ਕਿ 132 ਕੇਵੀ ਸਬ ਸਟੇਸ਼ਨ ਤੋਂ ਚਲਦੇ 11 ਕੇਵੀ ਰੇਲਵੇ ਰੋਡ ਫੀਡਰ ਅਤੇ ਸ਼ਹਿਰੀ ਫੀਡਰ ਨੰਬਰ 01 'ਤੇ ਲਾਈਨਾਂ ਦੀ ਜ਼ਰੂਰੀ ਮੁਰੰਮਤ ਕਰਨ ਲਈ 12 ਅਕਤੂਬਰ ਦਿਨ ਸ਼ਨਿਚਰਵਾਰ ਨੂੰ ਸਵੇਰੇ 10 ਵਜੇ ਤੋਂ ਲੈ ਕੇ ਬਾਅਦ ਦੁਪਹਿਰ 2 ਵਜੇ ਤੱਕ ਬਿਜਲੀ ਬੰਦ ਰਹੇਗੀ। ਜਿਸ ਨਾਲ ਬੰਗਾ ਰੋਡ, ਆਰੀਆ ਸਮਾਜ ਰੋਡ, ਕਾਈਆਂ ਮੁਹੱਲਾ, ਵਿਕਾਸ ਨਗਰ, ਰਾਹੋਂ ਰੋਡ, ਪੁਰਾਣੀ ਕਚਹਿਰੀ, ਪੰਡੋਰਾ ਮੁਹੱਲਾ, ਸਲੋਹ ਰੋਡ, ਫਰੈਂਡਜ਼ ਕਾਲੋਨੀ, ਰੇਲਵੇ ਰੋਡ ਅਤੇ ਕਮੇਟੀ ਘਰ ਦੇ ਇਲਾਕੇ ਪ੍ਰਭਾਵਿਤ ਹੋਣਗੇ।

---------