ਲਖਵੀਰ ਖਾਬੜਾ, ਰੂਪਨਗਰ : ਆਲ ਇੰਡੀਆ ਪੋਸਟਲ ਇੰਪਲਾਈਜ ਅਤੇ ਹੋਰ ਸਾਰੀਆਂ ਜੱਥੇਬੰਦੀਆਂ ਵਲੋਂ ਮੰਗਾਂ ਨੂੰ ਲੈਕੇ ਅੱਜ ਹੜਤਾਲ ਕੀਤੀ ਗਈ। ਮੁੱਖ ਡਾਕਘਰ ਰੂਪਨਗਰ ਵਿਖੇ ਸੇਵਾਵਾਂ ਪੂਰੀ ਤਰ੍ਹਾਂ ਬੰਦ ਰੱਖੀਆਂ ਗਈਆਂ। ਡਾਕ ਕਰਮਚਾਰੀ ਆਪਣੀਆਂ ਮੁੱਖ ਮੰਗਾਂ 'ਚ ਨਿਊ ਪੈਨਸ਼ਨ ਸਕੀਮ ਨੂੰ ਖਤਮ ਕਰਕੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ, ਸੱਤੇਵੇ ਪੇ ਕਮਿਸ਼ਨ ਦੇ ਮੁੱਦੇ ਜਿਵੇਂ ਨਿਊਨਤਮ ਤਨਖਾਹ ਤੇ ਫਿੱਟਮੈਂਟ ਫਾਰਮੂਲਾ, ਐਚਆਰਏ 'ਚ ਵਾਧਾ ਕਰਨ, ਨਵੀਂ ਭਰਤੀ ਕਰਨ ਅਤੇ ਹੋਰ ਮੰਗਾਂ ਨੂੰ ਪੂਰਾ ਕਰਨ ਲਈ ਧਰਨਾ ਦਿੱਤਾ ਗਿਆ। ਇਸ ਦੌਰਾਨ ਪੋਸਟਮਾਸਟਰ ਰੇਸ਼ਮਪਾਲ ਸਿੰਘ, ਸੈਕਟਰੀ ਜੋਗਿੰਦਰ ਸਿੰਘ, ਪ੍ਰਧਾਨ ਪਵਨ ਕੁਮਾਰ ਸ਼ਰਮਾ, ਰਾਮ ਲਾਲ, ਬਲਵੀਰ ਸਿੰਘ ਭੰਗੂ, ਸੁੱਚਾ ਸਿੰਘ, ਨਰਿੰਦਰਪਾਲ ਸਿੰਘ, ਇੰਦੂ ਬਾਲਾ, ਦਵਿੰਦਰ ਕੌਰ, ਹਰਮੀਤ ਕੌਰ, ਮੋਹਨ ਲਾਲ, ਗੁਰਮੁੱਖ ਸਿੰਘ, ਹਰਭਜਨ ਸਿੰਘ, ਸੁਖਜਿੰਦਰ ਸਿੰਘ, ਨੰਦ ਲਾਲ, ਸੁਖਦੇਵ ਸਿੰਘ, ਭਾਗ ਸਿੰਘ ਆਦਿ ਮੌਜੂਦ ਸਨ।

ਬਿਜਲੀ ਵਿਭਾਗ ਦੇ ਪੈਨਸ਼ਨਰਾਂ ਨੇ ਧਰਨਾ ਦਿੱਤਾ

ਇਸੇ ਤਰ੍ਹਾਂ ਪੈਨਸ਼ਨਰ ਐਸੋਸੀਏਸ਼ਨ ਡਵੀਜਨ ਰੋਪੜ ਦੀ ਮੀਟਿੰਗ ਮੁਰਲੀ ਮਨੋਹਰ ਦੀ ਪ੍ਰਧਾਨਗੀ ਹੇਠ 132 ਕੇਵੀ ਸਬ ਸਟੇਸ਼ਨ ਵਿਖੇ ਹੋਈ। ਜਿਸ ਵਿੱਚ ਟਰੇਡ ਯੂਨੀਅਨਾਂ ਵਲੋਂ ਕੇਂਦਰ ਸਰਕਾਰ ਦੀਆਂ ਨੀਤੀਆਂ ਦਾ ਵਿਰੋਧ ਕੀਤੀ ਗਿਆ ਅਤੇ ਹੜਤਾਲ ਵਿੱਚ ਸ਼ਾਮਿਲ ਹੋਏ। ਇਸ ਦੌਰਾਨ ਦੇਸ਼ ਵਿਆਪੀ ਹੜਤਾਲ ਦਾ ਸਮਰਥਨ ਕਰਦੇ ਹੋਏ ਮੁਲਾਜ਼ਮਾਂ ਤੇ ਮਜਦੂਰਾਂ ਦੀਆਂ ਮੰਗਾਂ ਨੂੰ ਲਾਗੂ ਕਰਨ ਦੀ ਮੰਗ ਕੀਤੀ ਗਈ। ਇਸ ਦੌਰਾਨ ਪੇ ਕਮਿਸ਼ਨ ਦੀ ਰਿਪੋਰਟ ਦੇਣ, ਮਹਿੰਗਾਈ ਭੱਤੇ ਦੀਆਂ ਕਿਸ਼ਤਾ ਜਾਰੀ ਕਰਨ, 22 ਮਹੀਨੇ ਦਾ ਏਰੀਅਰ ਦੇਣ, ਕਿਸਾਨਾਂ ਦੀਆਂ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਿਸ਼ਾਂ ਲਾਗੂ ਕਰਨ, ਪੈਨਸ਼ਨਰਾਂ ਨੂੰ ਬਿਜਲੀ ਯੂਨਿਟਾਂ ਵਿੱਚ ਰਿਆਇਤ ਦੇਣ, ਮੈਡੀਕਲ ਭੱਤੇ ਵਿੱਚ ਵਾਧਾ ਕਰਨ, ਕੈਸ਼ਲੈਸ ਮੈਡੀਕਲ ਸਕੀਮ ਲਾਗੂ ਕਰਨ ਦੀ ਮੰਗ ਕੀਤੀ। ਮੀਟਿੰਗ ਨੂੰ ਮਹਿੰਦਰ ਸਿੰਘ, ਅਸ਼ੋਕ ਸਿੰਘ, ਰਣਜੀਤ ਸਿੰਘ ਗਿੱਲ ਨੇ ਸੰਬੋਧਨ ਕੀਤਾ ਅਤੇ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਮੰਗਾਂ ਨੂੰ ਅਣਦੇਖਾ ਕੀਤਾ ਤਾਂ ਸੰਘਰਸ਼ ਤੇਜ ਕੀਤਾ ਜਾਵੇਗਾ। ਇਸ ਦੌਰਾਨ ਕੇਸਰ ਸਿੰਘ, ਜਗਦੀਸ਼ ਲਾਲ, ਰਾਮ ਕੁਮਾਰ, ਰਾਧੇ ਸ਼ਿਆਮ, ਛੋਟੂ ਰਾਮ, ਸਰਵਣ ਸਿੰਘ ਆਦਿ ਮੌਜੂਦ ਸਨ।