v> ਸਰਬਜੀਤ ਸਿੰਘ, ਰੂਪਨਗਰ : ਰੋਪੜ ਵਿਖੇ ਨਵੇਂ ਬਣੇ ਵਪਾਰ ਮੰਡਲ ਵਲੋਂ ਰੋਪੜ ਸ਼ਹਿਰ ਦੇ ਫੂਲ ਚੱਕਰ ਮੁਹੱਲਾ ਵਿਖੇ ਦੁਕਾਨਦਾਰਾਂ ਦਾ ਸਵੇਰੇ ਸਾਢੇ ਨੌਂ ਵਜੇ ਇਕੱਠ ਕੀਤਾ ਗਿਆ। ਇਹ ਇਕੱਠ ਅੱਜ ਸਮੂਹ ਦੁਕਾਨਦਾਰਾਂ ਵਲੋਂ ਸਵੇਰੇ 10 ਵਜੇ ਤੋਂ ਸ਼ਾਮ 3 ਵਜੇ ਤਕ ਦੁਕਾਨਾਂ ਖੋਲ੍ਹਣ ਲਈ ਕੀਤਾ ਗਿਆ ਸੀ। ਇਸ ਤਹਿਤ ਦੁਕਾਨਦਾਰ ਵੀ ਵੱਡੀ ਗਿਣਤੀ 'ਚ ਪਹੁੰਚ ਗਏ ਸਨ। ਇਹ ਇਕੱਠ ਨਵੇਂ ਬਣੇ ਵਪਾਰ ਮੰਡਲ ਦੇ ਪ੍ਰਧਾਨ ਕੌਂਸਲਰ ਇੰਦਰਪਾਲ ਸਿੰਘ ਰਾਜੂ ਸਤਿਆਲ ਦੀ ਅਗਵਾਈ ਹੇਠ ਕੀਤਾ ਗਿਆ। ਇਸ ਦੌਰਾਨ ਕਾਂਗਰਸ ਦੇ ਕੌਂਸਲਰ ਪੋਮੀ ਸੋਨੀ ਤੇ ਦੁਕਾਨਦਾਰ ਗੁਰਵਿੰਦਰ ਸਿੰਘ ਜੱਗੀ ਸਮੇਤ ਕਈ ਦੁਕਾਨਦਾਰ ਹਾਜ਼ਰ ਸਨ। ਇਸ ਬਾਰੇ ਜਦੋਂ ਸਿਟੀ ਪੁੁਲਿਸ ਸਟੇਸ਼ਨ ਦੇ ਇੰਚਾਰਜ ਰਾਜੀਵ ਚੌਧਰੀ ਵੀ ਮੌਕੇ 'ਤੇ ਪਹੁੰਚ ਗਏ ਅਤੇ ਲਾਕਡਾਊਨ ਤੇ ਕੋਵਿਡ 19 ਦੇ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ ਤਹਿਤ ਵਪਾਰ ਮੰਡਲ ਦੇ ਪ੍ਰਧਾਨ ਇੰਦਰਪਾਲ ਸਿੰਘ ਰਾਜੂ ਸਤਿਆਲ, ਕੌਂਸਲਰ ਪੋਮੀ ਸੋਨੀ ਤੇ ਗੁਰਵਿੰਦਰ ਸਿੰਘ ਜੱਗੀ ਨੂੰ ਹਿਰਾਸਤ ਵਿਚ ਲੈ ਕੇ ਥਾਣਾ ਸਿਟੀ ਲੈ ਗਏ। ਇਸ ਤੋਂ ਬਾਅਦ ਪੁਲਿਸ ਵਲੋਂ ਤਿੰਨਾਂ ਨੂੰ ਕੋਵਿਡ ਨਿਯਮਾਂ ਦੀ ਉਲੰਘਣਾ ਕਰਨ 'ਤੇ ਇਕ-ਇਕ ਹਜ਼ਾਰ ਰੁਪਏ ਦਾ ਚਲਾਨ ਕੱਟਿਆ ਗਿਆ ਅਤੇ ਨਹਿਰੂ ਸਟੇਡੀਅਮ ਵਿਚ ਬਣਾਈ ਗਈ ਓਪਨ ਜੇਲ੍ਹ ਵਿਚ ਭੇਜ ਦਿੱਤਾ ਗਿਆ।

Posted By: Seema Anand