ਗੁਰਦੀਪ ਭੱਲੜੀ, ਨੰਗਲ : ਭਾਰਤ ਦੀਆਂ ਪ੍ਰਮੱਖ ਟ੍ਰੇਡ ਯੂਨੀਅਨਾਂ ਦੇ ਸੱਦੇ 'ਤੇ ਸਰਕਾਰ ਦੀਆਂ ਮੁਲਾਜ਼ਮ ਤੇ ਰਾਸ਼ਟਰ ਵਿਰੋਧੀ ਨੀਤੀਆਂ ਦੇ ਖ਼ਿਲਾਫ਼ ਰੈਲੀ ਕੀਤੀ ਗਈ। ਨੰਗਲ ਦੇ ਸਟਾਫ ਕਲੱਬ ਤੋਂ ਸ਼ੁਰੂ ਹੋਈ ਇਹ ਰੈਲੀ ਸ਼ਹਿਰ ਦੇ ਵੱਖ-ਵੱਖ ਹਿੱਸਿਆ 'ਚੋਂ ਲੰਘਦੀ ਹੋਈ ਬੱਸ ਸਟੈਂਡ ਨੰਗਲ ਵਿਖੇ ਸਮਾਪਤ ਹੋਈ। ਇਸ ਰੈਲੀ ਵਿਚ ਨੈਸ਼ਨਲ ਟ੍ਰੇਡ ਯੂਨੀਅਨਾਂ ਇੰਟਕ ਪੰਜਾਬ, ਸੀਟੂ, ਏਟਕ ਤੇ ਹੋਰ ਮੁਲਾਜ਼ਮ ਜਥੇਬੰਦੀਆਂ ਜਿਨ੍ਹਾਂ 'ਚ ਨੰਗਲ ਭਾਖੜਾ ਮਜਦੂਰ ਸੰਘ( ਇੰਟਕ) ਬੀਬੀਐੱਮਬੀ ਫੀਲਡ ਇੰਪਲਾਈਜ਼ ਯੁੂਨੀਅਨ (ਸੀਟੂ) ਬੀਬੀਐੱਮਬੀ ਵਰਕਰ ਯੁੂਨੀਅਨ, ਆਲ ਇੰਡੀਆ ਟ੍ਰੇਡ ਯੂਨੀਅਨ (ਏਕਟ) ਮਗਨਰੇਗਾ ਮਜ਼ਦੂਰ ਯੂਨੀਅਨ, ਭਾਰਤ ਨਿਰਮਾਣ ਯੂਨੀਅਨ ਤੇ ਵੱਖ-ਵੱਖ ਮੁਲਾਜ਼ਮ ਤੇ ਮਜ਼ਦੂਰ ਯੂਨੀਅਨਾਂ ਨੇ ਹਿੱਸਾ ਲਿਆ। ਇਸ ਮੌਕੇ ਸੰਬੋਧਨ ਕਰਦਿਆਂ ਵੱਖ-ਵੱਖ ਆਗੂਆਂ ਨੇ ਕੇਂਦਰ ਸਰਕਾਰ ਦੀਆ ਲੋਕ ਵਿਰੋਧੀ ਨੀਤੀਆਂ ਦਾ ਵਿਰੋਧ ਕਰਦਿਆਂ ਨਿੱਜੀਕਰਨ, ਠੇਕੇਦਾਰੀ ਸਿਸਟਮ ਨੂੰ ਮੁਲਾਜ਼ਮ ਅਤੇ ਮਜ਼ਦੂਰਾਂ ਦੇ ਹਿੱਤਾਂ ਤੇ ਡਾਕਾ ਕਰਾਰ ਦਿੰਦਿਆਂ ਮੰਗ ਕੀਤੀ ਕਿ ਆਂਗਨਵਾੜੀ, ਮਿਡ-ਡੇਅ-ਮੀਲ , ਪੇਂਡੂ ਚੌਂਕੀਦਾਰਾਂ ਦੀ ਤਨਖਾਹ ਕਾਨੂੰਨ ਦੇ ਦਾਇਰੇ ਹੇਠ ਕੀਤੀ ਜਾਵੇ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ, ਮਜ਼ਦੂਰ ਕਾਨੂੰਨਾਂ ਵਿਰੋਧੀ ਸੰਵਿਧਾਨਿਕ ਸੋਧਾ ਰੱਦ ਕਰਨ, ਮਗਨਰੇਗਾ ਦਾ ਬਜਟ ਵਧਾਉਣ, ਸਵਾਮੀਨਾਥਨ ਦੀ ਰਿਪੋਰਟ ਲਾਗੂ ਕਰਨ ਦੀ ਮੰਗ ਕੀਤੀ ਗਈ। ਇਸ ਮੌਕੇ ਇਕਬਾਲ ਸਿੰਘ, ਸਤਨਾਮ ਸਿੰਘ, ਵਿਨੋਦ ਭੱਟੀ, ਸੁਖਦੇਵ ਸਿੰਘ, ਪ੍ਰਾਣ ਨਾਥ, ਬਲਬੀਰ , ਸੁਰਜੀਤ ਸਿੰਘ ਢੇਰ, ਜਰਨੈਲ ਸਿੰਘ, ਰਾਜੇਸ਼ ਕੁਮਾਰ, ਸਿਕੰਦਰ ਸਿੰਘ, ਗੁਰ ਪ੍ਰਸ਼ਾਦ, ਮੰਗਤ ਰਾਮ, ਦਿਆਨੰਦ, ਮਹਿੰਗਾ ਰਾਮ, ਪਰਮਿੰਦਰ ਕੌਰ, ਨੀਲਮ, ਰਘੁਵੀਰ ਸਿੰਘ ਆਦਿ ਹਾਜ਼ਰ ਸਨ।