ਜੋਲੀ ਸੂਦ, ਮੋਰਿੰਡਾ : ਨਗਰ ਕੌਸਲ ਮੋਰਿੰਡਾ ਦੇ ਦਫਤਰ ਵਿਖੇ ਅਕਾਲੀ ਦਲ ਨਾਲ ਸਬੰਧਿਤ ਵੱਖ-ਵੱਖ ਕੌਸਲਰਾਂ ਅਤੇ ਸ਼ਹਿਰ ਨਿਵਾਸੀਆਂ ਨੇ ਸ਼ਹਿਰ 'ਚ ਵਿਕਾਸ ਕਾਰਜਾਂ ਅਤੇ ਸਾਫ-ਸਫਾਈ ਨੂੰ ਲੈ ਕੇ ਨਗਰ ਕੌਸਲ ਦੇ ਪ੫ਧਾਨ ਉਤੇ ਪੱਖਪਾਤ ਕਰਨ ਦੇ ਦੋਸ਼ ਲਗਾਉਦਿਆਂ ਰੋਸ 'ਚ ਨਾਅਰੇਬਾਜੀ ਕੀਤੀ ਗਈ। ਇਸ ਮੌਕੇ ਵਾਰਡ ਨੰਬਰ 15 ਤੋਂ ਕੌਸਲਰ ਅਮਿ੫ਤਪਾਲ ਸਿੰਘ ਖੱਟੜਾ, ਨਵਦੀਪ ਸਿੰਘ ਟੋਨੀ, ਮਨਜੀਤ ਸਿੰਘ, ਇਕਬਾਲਜੀਤ ਸਿੰਘ, ਗੁਰਮੇਲ ਸਿੰਘ, ਭਿੰਦਰ ਕੁਮਾਰ, ਸਪਿੰਦਰ ਸਿੰਘ, ਜਗਜੀਤ ਸਿੰਘ ਰੀਹਲ, ਬਿਕਰਮਜੀਤ ਸਿੰਘ, ਸੰਜੇ ਕੁਮਾਰ ਸਿੰਗਲਾ, ਸੰਦੀਪ ਕੌਰ, ਜਸਵੰਤ ਕੌਰ, ਦਲਬੀਰ ਕੌਰ, ਚਰਨਜੀਤ ਕੌਰ ਕੁਲਵਿੰਦਰ ਕੌਰ, ਮਨਜੀਤ ਕੌਰ, ਉਰਮਲਾ ਦੇਵੀ ਆਦਿ ਵਾਰਡ ਨਿਵਾਸੀਆਂ ਨੇ ਦੱਸਿਆ ਕਿ ਸ਼ਹਿਰ ਦੇ ਵੱਖ-ਵੱਖ ਵਾਰਡਾਂ 'ਚ ਵਿਕਾਸ ਕਾਰਜਾਂ ਨੂੰ ਲੈ ਕੇ ਨਗਰ ਕੌਸਲ ਮੋਰਿੰਡਾ ਵੱਲੋ ਕਰੀਬ ਸਵਾ 2 ਕਰੋੜ ਦੇ ਟੈਂਡਰ ਲਾਏ ਗਏ ਹਨ, ਜਿਸ 'ਚ ਵਾਰਡ ਨੰਬਰ 15 ਦੇ ਵਿਕਾਸ ਕਾਰਜਾਂ ਨੂੰ ਲੈ ਕੇ ਕੋਈ ਵੀ ਟੈਡਰ ਨਹੀ ਲਗਾਇਆ ਗਿਆ ਸਿਰਫ ਪ੫ੋ.ਪ੫ੇਮ ਸਿੰਘ ਚੰਦੂਮਾਜਰਾ ਵੱਲੋ ਐੱਮਪੀ ਕੋਟੇ ਦਾ ਡੇਢ ਲੱਖ ਰੁਪਏ ਜੋ ਵਾਰਡ ਨੰਬਰ 15 ਦੀ ਇਕ ਗਲੀ ਲਈ ਦਿੱਤਾ ਗਿਆ ਸੀ ਉਸਦਾ ਹੀ ਟੈਂਡਰ ਲਾਇਆ ਗਿਆ ਹੈ, ਉਨ੍ਹਾਂ ਸਫਾਈ ਪ੫ਬੰਧਾਂ 'ਤੇ ਵੀ ਉਗਲ ਚੁੱਕਦਿਆਂ ਕਿਹਾ ਕਿ ਮੇਰੇ ਸਹਿਤ ਅਕਾਲੀ ਦਲ ਨਾਲ ਸਬੰਧਿਤ ਵਾਰਡਾਂ ਵਿੱਚ ਸਾਫ ਸਫਾਈ ਨੂੰ ਲੈ ਕੇ ਪੂਰੀ ਤਰਾਂ ਅਣਦਿੱਖਾ ਕੀਤਾ ਜਾਂਦਾ ਹੈ ਜਦਕਿ ਇਸਦੇ ਬਾਰੇ ਵਾਰ ਵਾਰ ਨਗਰ ਕੌਸਲ ਦੀ ਮੀਟਿੰਗਾਂ ਵਿੱਚ ਅਤੇ ਕੌਸਲ ਦੇ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਜਾਂਦਾ ਹੈ। ਕੌਸਲਰ ਖੱਟੜਾ ਨੇ ਦੱਸਿਆ ਕਿ ਵਾਰਡ ਵਿੱਚ ਪੱਖਪਾਤ ਬਾਰੇ ਜਦੋ ਮੈ ਨਗਰ ਕੌਸਲ ਪ੫ਧਾਨ ਬਾਜਵਾ ਨੂੰ ਪੁੱਿਛਆ ਤਾਂ ਉਨਾਂ ਕਿਹਾ ਕਿ ਕੈਬਨਿਟ ਮੰਤਰੀ ਚੰਨੀ ਅਤੇ ਕਾਂਗਰਸ ਕੌਸਲਰ ਮੇਰੇ ਤੇ ਅਕਾਲੀ ਕੌਸਲਰਾਂ ਦੇ ਵਾਰਡਾਂ ਵਿੱਚ ਵਿਕਾਸ ਕਾਰਜ ਨਾ ਕਰਵਾਏ ਜਾਣ ਦਾ ਦਬਾਅ ਪਾ ਰਹੇ ਹਨ।

--------

ਵਾਰਡ ਨੰਬਰ 13 ਨਿਵਾਸੀਆਂ ਨੇ ਲਗਾਏ ਦੋਸ਼

ਵਾਰਡ ਨੰਬਰ 13 ਨਿਵਾਸੀ ਵਿਨੋਦ ਕੁਮਾਰ,ਬਿੰਨੂ ਭਾਟੀਆ, ਸੁਰੀਤਾ, ਸਵੀਤਾ, ਸੰਤੋਖ, ਿਯਸਨਾ ਦੇਵੀ, ਭੁਪਿੰਦਰ ਕੌਰ,ਗੁਰਜੀਤ ਕੌਰ, ਅਰਚਨਾ ਭਾਟੀਆ, ਰੈਨੂੰ ਕੁਮਾਰ ਨੇ ਦੱਸਿਆ ਕਿ ਸਾਡੇ ਵਾਰਡ ਵਿੱਚ ਭਾਰੀ ਵਾਹਨਾਂ ਦੇ ਆਉਣ ਜਾਣ ਕਾਰਨ ਨਾਲੀਆਂ ਦੇ ਚੈਬਰ ਟੁੱਟੇ ਹੋਏ ਹਨ ਜਿਸ ਕਾਰਨ ਗਲੀਆਂ ਦਾ ਗੰਦਾ ਪਾਣੀ ਗਲੀਆਂ ਅਤੇ ਘਰਾਂ 'ਚ ਖੜ ਜਾਂਦਾ ਹੈ ਜਿਸ ਕਾਰਨ ਲੋਕਾਂ ਨੂੰ ਭਾਰੀ ਪ੫ੇਸਾਨੀਆਂ ਦਾ ਸਾਹਮਣਾ ਕਰਨਾ ਪੈਦਾ ਹੈ, ਇਸ ਸਬੰਧੀ ਨਗਰ ਕੌਸਲ ਦੇ ਅਧਿਕਾਰੀਆਂ ਅਤੇ ਪ੫ਧਾਨ ਨੂੰ ਵਾਰ ਵਾਰ ਸਿਕਾਇਤਾਂ ਕਰਨ 'ਤੇ ਵੀ ਕੋਈ ਹੱਲ ਨਹੀ ਕੀਤਾ ਗਿਆ।

ਵਾਰਡ ਨੰਬਰ 4 ਦੀ ਕੌਸਲਰ ਨੇ ਵੀ ਲਗਾਏ ਪੱਖਪਾਤ ਦੇ ਦੋਸ਼

ਵਾਰਡ ਨੰਬਰ 4 ਦੀ ਕੌਸਲਰ ਮਨਜੀਤ ਕੌਰ ਕੰਗ ਅਤੇ ਪਰਮਿੰਦਰ ਸਿੰਘ ਬਿੱਟੂ ਕੰਗ ਨੇ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਸਮੇ ਲੋਕ ਸਭਾ ਮੈਬਰ ਪ੫ੋ.ਪ੫ੇਮ ਸਿੰਘ ਚੰਦੂਮਾਜਰਾ ਵੱਲੋ ਐੱਮਪੀ ਕੋਟੇ 'ਚ ਵਾਰਡ ਨੰਬਰ 4 ਲਈ ਇਕ ਟਿਊਲਵੈਲ ਦਿੱਤਾ ਸੀ ਪ੫ੰਤੂ ਕਾਂਗਰਸ ਸਰਕਾਰ ਬਣਨ ਤੇ ਇਹ ਟਿਊਬਵੈਲ ਨਗਰ ਕੌਸਲ ਵੱਲੋ ਵਾਰਡ ਨੰਬਰ 3 ਵਿਖੇ ਲਗਾ ਦਿੱਤਾ ਗਿਆ ਜੋ ਸਿਰੇਆਮ ਗਲਤ ਹੈ।

ਪੱਖਪਾਤ ਦੀ ਸਿਕਾਇਤ ਡਾਇਰੈਕਟਰ ਅਤੇ ਡਿਪਟੀ ਡਾਇਰੈਕਟਰ ਨੂੰ ਭੇਜੀ- ਅਕਾਲੀ ਦਲ ਨਾਲ ਸਬੰਧਿਤ ਕੌਸਲਰ ਅਮਿ੫ਤਪਾਲ ਸਿੰਘ ਖੱਟੜਾ,ਕੌਸਲਰ ਜਗਪਾਲ ਸਿੰਘ ਜੋਲੀ,ਕੌਸਲਰ ਮਨਜੀਤ ਕੌਰ ਕੰਗ, ਕੌਸਲਰ ਮੰਗਲ ਸੈਨ,ਕੌਸਲਰ ਮੋਹਨ ਲਾਲ ਕਾਲਾ,ਕੌਸਲਰ ਰਜਿੰਦਰ ਕੌਰ ਆਦਿ ਨੇ ਕਿਹਾ ਕਿ ਸ੫ੋਮਣੀ ਅਕਾਲੀ ਦਲ ਦੀ ਸਰਕਾਰ ਸਮੇ ਸਾਰੇ ਵਾਰਡਾਂ ਦਾ ਬਿਨਾਂ ਪੱਖਪਾਤ ਤੋ ਵਿਕਾਸ ਕਾਰਜ ਕਰਵਾਏ ਜਾਂਦੇ ਸਨ ਪ੫ੰਤੂ ਹੁਣ ਕਾਂਗਰਸ ਸਰਕਾਰ ਬਣਨ ਤੇ ਅਕਾਲੀ ਕੌਸਲਰਾਂ ਦੇ ਵਾਰਡਾਂ ਨਾਲ ਭੇਦਭਾਵ ਕੀਤਾ ਜਾ ਰਿਹਾ ਹੈ ਜਦਕਿ ਅਕਾਲੀ ਦਲ ਦੀ ਸਰਕਾਰ ਸਮੇ ਮਿਲੇ ਫੰਡ ਹੀ ਸ਼ਹਿਰ ਦੇ ਵਿਕਾਸ ਕਾਰਜਾਂ ਲਈ ਖਰਚੇ ਜਾ ਰਹੇ ਹਨ। ਉਪ੫ੋਕਤ ਕੌਸਲਰਾਂ ਨੇ ਦੱਸਿਆ ਕਿ ਸਾਡੇ ਵਾਰਡਾਂ ਨਾਲ ਹੋ ਰਹੇ ਭੇਦਭਾਵ ਵਿਰੁੱਧ ਅਸੀ ਡਾਇਰੈਕਟਰ ਅਤੇ ਡਿਪਟੀ ਡਾਇਰੈਕਟਰ ਸਥਾਨਕ ਸਰਕਾਰਾਂ ਪੰਜਾਬ ਨੂੰ ਲਿਖਤੀ ਸਿਕਾਇਤ ਭੇਜੀ ਹੈ,ਜੇਕਰ ਫਿਰ ਵੀ ਸੁਣਵਾਈ ਨਾ ਹੋਈ ਤਾਂ ਸੰਘਰਸ ਨੂੰ ਹੋਰ ਵੀ ਤਿੱਖਾ ਕੀਤਾ ਜਾਵੇਗਾ।

ਕੀ ਕਹਿੰਦੇ ਹਨ ਨਗਰ ਕੌਸਲ ਪ੫ਧਾਨ

ਇਸ ਸਬੰਧੀ ਜਦੋਂ ਨਗਰ ਕੌਸਲ ਪ੫ਧਾਨ ਬਲਵਿੰਦਰ ਸਿੰਘ ਬਾਜਵਾ ਨਾਲ ਗੱਲ ਕੀਤੀ ਤਾਂ ਉਨਾਂ ਸਾਰੇ ਦੋਸਾਂ ਨੂੰ ਨਕਾਰਦਿਆਂ ਦੱਸਿਆ ਕਿ ਪਿਛਲੇ 4 ਸਾਲਾਂ ਵਿਚ ਵਿਕਾਸ ਕਾਰਜਾਂ ਨੂੰ ਲੈ ਕੇ ਕਿਸੇ ਵਾਰਡ ਨਾਲ ਕੋਈ ਭੇਦਭਾਵ ਨਹੀਂ ਕੀਤਾ ਗਿਆ, ਪ੫ੰਤੂ ਇਸ ਦੌਰਾਨ ਕੁਝ ਵਾਰਡਾਂ 'ਚ ਵਿਕਾਸ ਦੇ ਕੰਮ ਅਧੂਰੇ ਰਹਿ ਗਏ ਸਨ, ਜਿਸਨੂੰ ਮੁਕੰਮਲ ਕਰਨ ਲਈ ਇਸ ਟੈਂਡਰ 'ਚ ਸ਼ਾਮਲ ਕੀਤਾ ਗਿਆ ਹੈ, ਜਦਕਿ ਬਾਕੀ ਕੰਮ ਅਗਲੇ ਟੈਂਡਰ ਵਿਚ ਸ਼ਾਮਲ ਕੀਤੇ ਜਾਣਗੇ, ਉਨਾਂ ਵਾਰਡ ਨੰਬਰ 4 ਦਾ ਟਿਊਬਵੈਲ 3 ਵਾਰਡ ਵਿਚ ਲਗਾਉਣ ਦੇ ਦੋਸ ਨੂੰ ਨਕਾਰਦਿਆਂ ਕਿਹਾ ਕਿ ਵਾਰਡ ਨੰਬਰ 4 ਵਿੱਚ ਟਿਊਬਵੈਲ ਲਈ ਜਗਾ ਦੀ ਕਮੀ ਸੀ ਜਿਸ ਕਾਰਨ ਟਿਊਬਵੈਲ ਨੂੰ ਤਬਦੀਲ ਕਰਨਾ ਪਿਆ।