ਸਰਬਜੀਤ ਸਿੰਘ, ਰੂਪਨਗਰ : ਆਲ ਇੰਡੀਆ ਪ੍ਰੋਵੀਡੈਂਟ ਫੰਡ ਸੇਵਾ ਮੁਕਤ ਪੈਨਸ਼ਨਰਜ਼ ਵਰਕਰਜ਼ ਫੈਡਰੇਸ਼ਨ ਦੀ ਸੂਬਾ ਕਮੇਟੀ ਦੀ ਮੀਟਿੰਗ ਕੌਮੀ ਪ੍ਰਧਾਨ ਕਰਨੈਲ ਸਿੰਘ ਲਖਮੀਪੁਰ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਫੈਸਲਾ ਲਿਆ ਗਿਆ ਕਿ ਪੰਜਾਬ ਟੂਰਿਜ਼ਮ ਕਾਰਪੋਰੇਸ਼ਨ ਦੇ ਸੇਵਾ ਮੁਕਤ ਵਰਕਰਾਂ ਤੇ ਫੋਰੈਸਟ ਕਾਰਪੋਰਸ਼ਨ ਦੇ ਮੁਲਾਜ਼ਮਾਂ ਦਾ ਰਿਕਾਰਡ ਪੀਪੀਐੱਫ ਨੂੰ ਨਾ ਭੇਜਣ ਬਾਰੇ ਰੋਸ ਪਾਇਆ ਗਿਆ ਤੇ ਸਰਬਸੰਮਤੀ ਨਾਲ ਮਤਾ ਪਾਸ ਕਰਕੇ 4 ਫਰਵਰੀ ਨੂੰ ਪੰਜਾਬ ਟੂਰਿਜ਼ਮ ਦੇ ਮੁੱਖ ਦਫ਼ਤਰ ਸੈਕਟਰ 38 ਏ ਚੰਡੀਗੜ੍ਹ ਵਿਖੇ ਧਰਨਾ ਦਿੱਤਾ ਜਾਵੇਗਾ। ਇਸ ਦੌਰਾਨ ਸੁਪਰੀਮ ਕੋਰਟ ਦੇ ਫੈਸਲੇ ਨੂੰ ਲਾਗੂ ਨਾ ਕਰਨ ਬਾਰੇ, ਸੇਵਾ ਮੁਕਤ ਪੀਐੱਫ ਮੁਲਾਜ਼ਮਾਂ ਦੀ ਅਦਾਰਿਆਂ ਵਲੋਂ ਕਾਗਜ਼ਾਂ ਨੁੂੰ ਨਾ ਭਰਨ ਬਾਰੇ, ਮੈਡੀਕਲ ਲਾਭ ਦੇਣ ਬਾਰੇ, ਪੀਐੱਫ ਮੁਲਾਜ਼ਮਾਂ ਨੂੰ ਕੇਂਦਰੀ ਸੇਵਾ ਮੁਕਤ ਮੁਲਾਜ਼ਮਾਂ ਦੀ ਤਰ੍ਹਾਂ ਡੀਏ ਦੇਣ ਬਾਰੇ, ਸੀਨੀਅਰ ਸਿਟੀਜ਼ਨ ਹੋਣ ਦੇ ਨਾਅਤੇ ਰੇਲਵੇ ਦੀ ਤਰ੍ਹਾਂ ਅੱਧੀ ਟਿਕਟ ਬੱਸ ਯਾਤਰਾ ਦੇਣ ਬਾਰੇ ਅਤੇ ਪੀਐੱਫ ਵਿਧਵਾਵਾਂ ਨੂੰ ਪੂਰਨ ਪੈਨਸ਼ਨ ਦੇਣ ਦੀ ਮੰਗ ਕੀਤੀ ਗਈ। ਇਸ ਦੌਰਾਨ ਕੌਮੀ ਜਨਰਲ ਸਕੱਤਰ ਟਹਿਲ ਸਿੰਘ, ਸੂਬਾ ਪ੍ਰੈੱਸ ਸਕੱਤਰ ਜੈਮਸ ਮਸੀਹ, ਨੇ ਕਿਹਾ ਕਿ ਜੇਕਰ ਮੰਗਾਂ ਸਬੰਧੀ ਸੁਪਰੀਮ ਕੋਰਟ ਦਾ ਫੈਸਲਾ ਲਾਗੂ ਨਹੀਂ ਕੀਤਾ ਗਿਆ ਤਾਂ 17 ਫਰਵਰੀ ਨੂੰ ਜਥੇਬੰਦੀ ਕੋਈ ਵੱਡਾ ਸਖਤ ਫੈਸਲਾ ਲੈ ਸਕਦੀ ਹੈ। ਮੀਟਿੰਗ ਦੌਰਾਨ ਨਿਰਮਲ ਸਿੰਘ ਰਾਮਪੁਰ, ਜਸਪਾਲ ਸਿੰਘ, ਗੁਰਦੇਵ ਸਿੰਘ, ਅਜਮੇਰ ਸਿੰਘ, ਨਿਰਮਲਾ ਦੇਵੀ, ਸੁਰਜੀਤ ਸਿੰਘ ਸੈਣੀ, ਗੁਰਮੀਤ ਸਿੰਘ ਭੱਲੜੀ, ਤਰਲੋਚਨ ਸਿੰਘ ਫੂਲ, ਹੰਸ ਰਾਜ, ਚੌਧਰੀ ਤੀਰਥ ਰਾਮ ਆਦਿ ਮੌਜੂਦ ਸਨ।