ਗੁਰਦੀਪ ਭੱਲੜੀ, ਨੰਗਲ : ਤਕਨੀਕੀ ਸਿੱਖਿ ਅਤੇ ਉਦਯੋਗਿਕ ਸਿਖਲਾਈ ਵਿਭਾਗ ਪੰਜਾਬ ਵੱਲੋਂ ਪੰਜਾਬ ਦੀਆਂ ਸਮੂਹ ਸਰਕਾਰੀ ਅਤੇ ਪ੍ਰਾਈਵੇਟ ਆਈਟੀਆਈਜ਼ ਵਿੱਚ ਆਨ ਲਾਈਨ ਦਾਖਲੇ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਦੇ ਪ੍ਰਮੁੱਖ ਸਕੱਤਰ ਅਨੁਰਾਗ ਵਰਮਾ ਨੇ ਦੱਸਿਆ ਵਿਭਾਗ ਵਲੋਂ ਕੋਵਿਡ-19 ਨੂੰ ਧਿਆਨ ਵਿੱਚ ਰੱਖਦਿਆ ਪੰਜਾਬ ਦੀਆਂ ਸਮੂਹ 117 ਸਰਕਾਰੀ ਅਤੇ ਪ੍ਰਾਈਵੇਟ ਉਦਯੋਗਿਕ ਸਿਖਲਾਈ ਸੰਸਥਾਵਾਂ 'ਚ ਇਸ ਵਾਰ ਦਾਖਲਾ ਪੂਰੀ ਤਰ੍ਹਾਂ ਆਨਲਾਈਨ ਹੋਵੇਗਾ,ਜਿਸ ਵਿੱਚ ਰਜ਼ਿਸਟਰੇਸ਼ਨ, ਦਾਖਲਾ ਫੀਸ, ਸਰਟੀਫਿਕੇਟ ਵੈਰੀਫਿਕੇਸ਼ਨ ਅਤੇ ਸੀਟ ਅਲਾਟਮੈਂਟ ਵੀ ਆਨਲਾਈਨ ਹੀ ਹੋਵੇਗੀ।

ਉਨ੍ਹਾਂ ਦੱਸਿਆ ਕਿ 9 ਅਗਸਤ ਤੋਂ 11 ਸਤੰਬਰ ਤੱਕ ਹੋਣ ਵਾਲੀ ਇਸ ਦਾਖਲੇ ਦੀ ਪ੍ਰਕਿਰਿਆ ਲਈ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ।ਤਿੰਨ ਕੌਂਸਲਿੰਗਾ ਵਿੱਚ ਹੋਣ ਵਾਲੀ ਇਸ ਦਾਖਲਾ ਪ੍ਰਕਿਰਿਆ ,ਵਿੱਚ ਦਾਖਲਾ ਮੈਰਿਟ ਦੇ ਧਾਰ 'ਤੇ ਹੋਵੇਗਾ। ਕੋਵਿਡ-19 ਕਾਰਨ ਚੁਣੇ ਗਏ ਉਮੀਦਵਾਰਾ ਦੀਆਂ ਕਲਾਸਾ ਲਗਾਉਣ ਵਾਰੇ ਬਾਅਦ ਵਿੱਚ ਸੁਚਿਤ ਕੀਤਾ ਜਾਵੇਗਾ।ਇਸ ਮੌਕੇ ਉਨ੍ਹਾਂ ਆਈਟੀਆਈ ਚ ਦਾਖਲਾ ਲੈਣ ਦੇ ਚਾਹਵਾਨਾਂ ਨੂੰ ਜ਼ਰੂਰੀ ਕਰਦਿਆਂ ਕਿਹਾ ਕਿ ਉਹ ਰਜਿਸਟਰੇਸ਼ਨ ਕਰਵਾਉਣ ਸਮੇਂ ਆਪਣਾ ਅੱਲਗ ਫੋਨ ਨੰਬਰ ਅਤੇ ਈਮੇਲ ਆਈਡੀ ਜ਼ਰੂਰ ਰੱਖਣ ਅਤੇ ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖਣ ਕਿ ਇਸ ਫੋਨ ਨੰਬਰ ਨੂੰ ਕੋਰਸ ਪੂਰਾ ਹੋਣ ਤੱਕ ਬਦਲਿ ਨਹੀਂ ਜਾਵੇਗਾ। ਕਿਉਂਕਿ ਇਸ ਫੋਨ ਨੰਬਰ ਰਾਹੀਂ ਹੀ ਉਮੀਦਵਾਰਾਂ ਨੂੰ ਉਨ੍ਹਾਂ ਦੇ ਦਾਖਲੇ ਸਬੰਧੀ ਐੱਸਐੱਮਐੱਸ ਰਾਹੀ ਸੂਚਿਤ ਕੀਤਾ ਜਾਵੇਗਾ।

ਉਨ੍ਹਾਂ ਦੱਸਿਆ ਕਿ ਇਸ ਵਾਰ ਆਈਟੀਆਈ 'ਚ ਕਰਾਫਟਮੈਨ ਸਕੀਮ ਤੋਂ ਇਲਾਵਾ ਵਿਭਾਗ ਵਲੋਂ ਨਵੀਂ ਸ਼ੁਰੂ ਕੀਤੀ 'ਡਿਊਲ ਸਿਸਟਮ ਆਫ ਟਰੇਨਿੰਗ ਤਹਿਤ ਵੀ ਦਾਖਿਲਾ ਕੀਤਾ ਜਾਵੇਗਾ।ਇਸ ਡੀਐੱਸਟੀ ਸਕੀਮ ਵਾਰੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਸ ਸਕੀਮ ਚ ਬਿਨ੍ਹਾ ਕੋਈ ਟੂਲ, ਸਾਜੋ ਸਮਾਨ ਅਤੇ ਮਸ਼ੀਨਰੀ ਦੀ ਖ਼ਰੀਦ ਕੀਤੇ, ਦੋ ਐਫੀਲੇਟਡ ਯੂਨਿਟਾਂ ਪਿੱਛੇ ਇੱਕ ਹੋਰ ਯੂਨਿਟ ਨੂੰ ਐਫੀਲੇਸ਼ਨ ਮਿਲ ਜਾਵੇਗੀ,ਸਿਖਿਆਰਥੀਆਂ ਨੂੰ ਟ੍ਰੇਨਿੰਗ ਉਪਰੰਤ ਐੱਨਸੀਵੀਟੀ ਅਧੀਨ ਨੈਸ਼ਨਲ ਟਰੇਡ ਸਰਟੀਫਿਕੇਟ ਮਿਲੇਗਾ ,ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਮੁਫ਼ਤ ਜਾਂ ਬਹੁਤ ਹੀ ਘੱਟ ਫੀਸ ਵਿੱਚ ਟ੍ਰੇਨਿੰਗ ਕਰਨ ਦੀ ਸਹੂਲਤ ਦਿੱਤੀ ਜਾਵੇਗੀ, ਵੱਧ ਯੂਨਿਟ ਚੱਲਣ ਕਾਰਨ ਘੱਟ ਨੰਬਰਾਂ ਵਿੱਚ ਵੀ ਦਸਵੀਂ ਪਾਸ ਉਮੀਦਵਾਰ ਵੀ ਦਾਖਲਾ ਲੈ ਸਕਣਗੇ, ਸਿਖਿਆਰਥੀਆਂ ਨੂੰ ਪੰਜਾਬ ਦੀਆਂ ਪ੍ਰਮੁੱਖ ਉਦਯੋਗਿਕ ਇਕਾਈਆਂ ਵਿੱਚ ਨਵੀਂ ਅਤੇ ਆਧੁਨਿਕ ਮਸ਼ੀਨਰੀ ਰਾਹੀਂ ਟ੍ਰੇਨਿੰਗ ਕਰਨ ਦਾ ਮੌਕਾ ਮਿਲੇਗਾ ਜਿਸ ਨਾਲ ਸਿਖਿਆਰਥੀ ਸਮੇਂ ਦੇ ਹਾਣੀ ਬਣਨਗੇ,ਸਿਖਿਆਰਥੀਆਂ ਨੂੰ ਪ੍ਰਮੁੱਖ ਉਦਯੋਗਿਕ ਇਕਾਈਆਂ ਵੱਲੋਂ ਆਪ ਹੀ ਟ੍ਰੇਨਿੰਗ ਦੇਣ ਕਾਰਨ, ਪਾਸਆਊਟ ਸਿਖਿਆਰਥੀਆਂ ਨੂੰ ਉਕਤ ਉਦਯੋਗਿਕ ਇਕਾਈਆਂ ਜਾਬ ਦੇਣ ਨੂੰ ਪਹਿਲ ਦੇਣਗੀਆਂ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਦੀਆਂ ਇਨ੍ਹਾਂ ਲੋਕ ਭਲਾਈ ਸਕੀਮਾਂ ਦਾ ਲਾਭ ਲੈਣ। ਉਨ੍ਹਾਂ ਦੱਸਿਆ ਕਿ 2 ਲੱਖ 50 ਹਜਾਰ ਤੋਂ ਘੱਟ ਆਮਦਨ ਵਾਲੇ ਅਨਸੂਚਿਤ ਜਾਤੀ ਦੇ ਸਿੱਖਿਆਰਥੀਆਂ ਦੀ ਪੂਰੀ ਫੀਸ ਮੁਆਫ ਕੀਤੀ ਜਾਵੇਗੀ ਅਤੇ ਸਰਕਾਰ ਵਲੋਂ ਵਜ਼ੀਫਾ ਵੀ ਦਿੱਤਾ ਜਾਵੇਗਾ।

Posted By: Jagjit Singh