ਜਗਤਾਰ ਮਹਿੰਦੀਪੁਰੀਆ, ਬਲਾਚੌਰ : ਸਥਾਨਕ ਪੁਲਿਸ ਵੱਲੋਂ ਇਕ ਨੌਜਵਾਨ ਨੂੰ ਨਸ਼ੀਲੇ ਟੀਕਿਆਂ ਸਮੇਤ ਗਿ੍ਫ਼ਤਾਰ ਕਰਨ ਵਿਚ ਸਫਲਤਾ ਪ੍ਰਰਾਪਤ ਕੀਤੀ ਹੈ। ਮਿਲੀ ਜਾਣਕਾਰੀ ਅਨੁਸਾਰ ਪੁਲਿਸ ਥਾਣਾ ਸਿਟੀ ਬਲਾਚੌਰ ਦੇ ਏਐੱਸਆਈ ਰਜਿੰਦਰ ਪਾਲ ਗਸ਼ਤ ਦੌਰਾਨ ਜਦੋਂ ਸਮੇਤ ਪੁਲਿਸ ਪਾਰਟੀ ਬਲਾਚੌਰ ਗੜ੍ਹਸ਼ੰਕਰ ਰੋਡ ਮੋੜ ਮਹਿੰਦੀਪੁਰ (ਬਲਾਚੌਰ) ਸਨ। ਇਸੇ ਦੌਰਾਨ ਇਕ ਮੋਨਾ ਨੌਜਵਾਨ ਪੁਲਿਸ ਪਾਰਟੀ ਨੂੰ ਵੇਖ ਆਪਣੇ ਹੱਥ 'ਚ ਚੁੱਕਿਆ ਹੋਇਆ ਪਲਾਸਟਿਕ ਲਿਫ਼ਾਫ਼ਾ ਸੜਕ ਕਿਨਾਰੇ ਸੁੱਟ ਕੇ ਭੱਜਣ ਦੀ ਕੋਸ਼ਿਸ਼ ਕਰਨ ਲੱਗਾ ਤਾਂ ਉਕਤ ਵਿਅਕਤੀ ਨੂੰ ਕਰਮਚਾਰੀਆਂ ਨਾਲ ਕਾਬੂ ਕਰਕੇ ਉਸ ਵੱਲੋਂ ਸੁੱਟੇ ਲਿਫ਼ਾਫ਼ੇ ਦੀ ਤਲਾਸ਼ੀ ਲਈ ਗਈ। ਤਲਾਸ਼ੀ ਲੈਣ 'ਤੇ ਉਸ 'ਚੋਂ 20 ਨਸ਼ੀਲੇ ਟੀਕੇ ਬਰਾਮਦ ਹੋਏ। ਫੜੇ ਗਏ ਮੁਲਜ਼ਮ ਦੀ ਪਛਾਣ ਜਸਵੀਰ ਕੁਮਾਰ ਉਰਫ਼ ਭੀਖਾ ਪੁੱਤਰ ਸਵ: ਚੰਦਰ ਦੇਵ ਵਾਸੀ ਵਾਰਡ ਨੰਬਰ 12 ਨੇੜੇ ਨਵਾਂ ਬੱਸ ਸਟੈਂਡ ਬਲਾਚੌਰ ਵਜੋਂ ਹੋਈ ਹੈ। ਪੁਲਿਸ ਵੱਲੋਂ ਉਕਤ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰਕੇ ਪੁਲਿਸ ਨੇ ਕਾਰਵਾਈ ਆਰੰਭ ਕਰ ਦਿੱਤੀ ਹੈ।