v> ਸਰਬਜੀਤ ਸਿੰਘ, ਰੂਪਨਗਰ : ਰੂਪਨਗਰ ਜ਼ਿਲ੍ਹੇ ਵਿਚ ਤਿੰਨ ਦਿਨ ਬਾਅਦ ਫਿਰ ਕੋਰੋਨਾ ਮਰੀਜ਼ ਸਾਹਮਣੇ ਆਇਆ ਹੈ ਜੋ ਕਿ ਦਿੱਲੀ ਤੋਂ ਆਇਆ ਡਰਾਈਵਰ ਹੈ, ਜੋ ਨੂਰਪੁਰ ਬੇਦੀ ਦੇ ਪਿੰਡ ਝੱਜ ਦਾ ਰਹਿਣ ਵਾਲਾ ਹੈ ਜਿਸ ਨੂੰ ਸਿਹਤ ਵਿਭਾਗ ਵੱਲੋਂ ਆਈਸੋਲੇਸ਼ਨ ਕੀਤਾ ਜਾ ਰਿਹਾ ਹੈ ਅਤੇ ਗਿਆਨ ਸਾਗਰ ਮੈਡੀਕਲ ਹਸਪਤਾਲ ਬਨੂੜ ਭੇਜਿਆ ਜਾਵੇਗਾ। ਇਸ ਬਾਰੇ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਰੂਪਨਗਰ ਡਾਕਟਰ ਐਚ ਐਨ ਸ਼ਰਮਾ ਨੇ ਦੱਸਿਆ ਕਿ ਮਰੀਜ਼ ਦੀ ਉਮਰ 33 ਸਾਲ ਹੈ। ਜਿਸ ਦੇ ਕੋਰੋਨਾ ਪਾ ਜ਼ੇ ਟਿਵ ਦੀ ਰਿਪੋਰਟ ਅੱਜ ਦੇਰ ਰਾਤ ਆਈ ਹੈ। ਜ਼ਿਲ੍ਹੇ 'ਚ ਕੁੱਲ 60 ਕੋਰੋਨਾ ਐਕਿਟਵ ਮਰੀਜ਼ ਠੀਕ ਹੋ ਚੁੱਕੇ ਹਨ। ਜਿਨ੍ਹਾਂ ਵਿਚੋਂ ਪਿੰਡ ਚਤਾਮਲੀ (ਮੋਰਿੰਡਾ) ਦੇ ਇਕ ਮਰੀਜ਼ 1 ਦੀ ਪੀਜੀਆਈ ਚੰਡੀਗੜ੍ਹ ਵਿਖੇ ਮੌਤ ਹੋ ਚੁੱਕੀ ਹੈ। । ਯਾਦ ਰਹੇ ਕਿ ਅਪ੍ਰੈਲ ਮਹੀਨੇ 'ਚ ਰੂਪਨਗਰ ਜ਼ਿਲ੍ਹਾ ਕੋਰੋਨਾ ਮੁਕਤ ਹੋ ਗਿਆ ਸੀ ਅਤੇ ਸ਼੍ਰੀ ਹਜ਼ੂਰ ਸਾਹਿਬ ਤੋਂ ਆਏ ਸ਼ਰਧਾਲੂਆਂ, ਰੋਡਵੇਜ਼ ਦੇ ਡਰਾਇਵਰਾਂ 'ਚ ਕੋਰੋਨਾ ਦੇ ਲੱਛਣ ਮਿਲਣ ਨਾਲ ਫਿਰ ਤੋਂ ਰੂਪਨਗਰ ਜ਼ਿਲ੍ਹੇ 'ਚ ਮਰੀਜ਼ਾਂ ਦੀ ਗਿਣਤੀ ਕਰੀਬ 60 ਹੋ ਗਈ ਸੀ, ਜਿਸ ਵਿਚ ਸਰਕਾਰੀ ਹਸਪਤਾਲ ਰੋਪੜ ਦੇ ਐਸਐਮਓ ਸਮੇਤ 12 ਸਿਹਤ ਕਰਮਚਾਰੀ ਵੀ ਸ਼ਾਮਲ ਸਨ। ਜੋ ਸਾਰੇ ਠੀਕ ਹੋ ਚੁੱਕੇ ਹਨ।

Posted By: Jagjit Singh