ਪਰਮਜੀਤ ਕੌਰ, ਚਮਕੌਰ ਸਾਹਿਬ : ਇੱਥੋਂ ਦੀ ਪੁਲਿਸ ਨੇ ਵੱਖ-ਵੱਖ ਨਿਵੇਸ਼ ਕੰਪਨੀਆਂ ਵੱਲੋਂ ਇਲਾਕੇ ਦੇ ਲੋਕਾਂ ਨਾਲ ਲੱਖਾਂ ਰੁਪਏ ਇਕੱਠੇ ਕਰਨ ਦੇ ਨਾਂਅ 'ਤੇ ਮਾਰੀ ਠੱਗੀ ਸਬੰਧੀ ਇਕ ਵਿਅਕਤੀ ਨੰੂ ਕਾਬੂ ਕਰਕੇ ਕੇਸ ਦਰਜ ਕੀਤਾ ਹੈ। ਥਾਣੇ ਅਧੀਨ ਪੈਂਦੇ ਪਿੰਡ ਜਟਾਣਾ ਦੇ ਸਾਬਕਾ ਕੈਪਟਨ ਕਰਨੈਲ ਸਿੰਘ ਅਤੇ ਹੋਰਨਾਂ ਵੱਲੋਂ ਜ਼ਿਲ੍ਹਾ ਪੁਲਿਸ ਮੁਖੀ ਨੰੂ ਦਿੱਤੀ ਦਰਖਾਸਤ ਵਿਚ ਦੱਸਿਆ ਸੀ ਕਿ ਏਜੰਟ ਬਲਜੀਤ ਸਿੰਘ ਪੁੱਤਰ ਭੁਪਿੰਦਰ ਸਿੰਘ ਪਿੰਡ ਤਾਲਾਪੁਰ ਥਾਣਾ ਚਮਕੌਰ ਸਾਹਿਬ ਨੇ ਉਨ੍ਹਾਂ ਦੀ ਜ਼ਿੰਦਗੀ ਭਰ ਦੀ ਸਮੁੱਚੀ ਜ਼ਮ੍ਹਾਂ ਪੁੰਜੀ ਮੈਸ: ਕਰਾਊਨ ਇਨਵੈਸਟਮੈਂਟ ਤੇ ਫਿਊਚਰ ਚੁਆਇਸ ਕੰਪਨੀ ਬੰਬੇ ਇਨਵੈਸਟਮੈਂਟ ਗਰੁੱਪ ਆਦਿ ਕੰਪਨੀਆਂ ਵਿੱਚ ਨਿਵੇਸ਼ ਕਰਵਾ ਕੇ ਉਨ੍ਹਾਂ ਸਾਰਿਆਂ ਨਾਲ ਧੋਖਾ ਕੀਤਾ ਹੈ ਅਤੇ ਹੁਣ ਉਕਤ ਕੰਪਨੀਆਂ ਅਤੇ ਬਲਜੀਤ ਸਿੰਘ ਉਨ੍ਹਾਂ ਨੰੂ ਲਗਾਈ ਗਈ ਰਕਮ ਵਾਪਸ ਨਹੀਂ ਕਰ ਰਹੇ। ਇਸ ਸ਼ਿਕਾਇਤ ਸਬੰਧੀ ਜ਼ਿਲ੍ਹਾ ਪੁਲਿਸ ਮੁਖੀ ਵੱਲੋਂ ਈਓ ਵਿੰਗ ਨੰੂ ਜਾਂਚ ਸੋਂਪੀ ਗਈ ਸੀ, ਜਿਨ੍ਹਾਂ ਕੀਤੀ ਪੜਤਾਲ ਤੋਂ ਸਾਹਮਣੇ ਆਇਆ ਕਿ ਬਲਜੀਤ ਸਿੰਘ ਨੇ ਇਕ ਆਪਣੀ ਵੱਖਰੀ ਨਿਵੇਸ਼ ਕੰਪਨੀ ਬੀਏ ਸੱਚਖੰਡ ਇੰਟਰਪ੫ਾਈਸਸ ਕੰਪਨੀ ਵੀ ਖੋਲੀ ਹੋਈ ਹੈ, ਜਿਸ ਦੀਆਂ ਰਸ਼ੀਦਾਂ ਉਹ ਨਿਵੇਸ਼ ਕਰਤਾਵਾਂ ਨੰੂ ਦਿੱਤੀਆਂ ਹੋਈਆਂ ਹਨ। ਪੁਲਿਸ ਵੱਲੋਂ ਕੀਤੀ ਜਾਂਚ ਤੋਂ ਸਾਹਮਣੇ ਆਇਆ ਕਿ ਬਲਜੀਤ ਸਿੰਘ ਨੇ ਦਰਖਾਸਤ ਕਰਤਾਵਾਂ ਨਾਲ ਕਰੀਬ 43 ਲੱਖ ਰੁਪਏ ਦੀ ਠੱਗੀ ਮਾਰੀ ਹੈ। ਚਮਕੌਰ ਸਾਹਿਬ ਪੁਲੀਸ ਨੇ ਇਸ ਮਾਮਲੇ ਵਿਚ ਬਲਜੀਤ ਸਿੰਘ ਪਿੰਡ ਤਾਲਾਪੁਰ ਉਕਤ ਕੰਪਨੀਆਂ ਦੇ ਐੱਮਡੀ ਜਗਜੀਤ ਸਿੰਘ ਪੁੱਤਰ ਜਸਵੀਰ ਸਿੰਘ ਪਿੰਡ ਗੱਤਗੁੱਦਾ (ਅੰਮਿ੫ਤਸਰ) ਰਜਨੀਸ਼ ਕਪੂਰ ਪੱੁਤਰ ਸੋਹਣ ਲਾਲ ਖਰੜ, ਅਰੁਣ ਜੈਨ ਪੁੱਤਰ ਗੋਬਿੰਦ ਜੈਨ ਪੰਚਕੂਲਾ ਤੇ ਹੋਰ ਅਧਿਕਾਰੀਆਂ ਖਿਲਾਫ ਅਧੀਨ ਧਾਰਾ 406, 420 ਅਤੇ 120ਬੀ ਤਹਿਤ ਕੇਸ ਦਰਜ ਕਰਕੇ ਬਲਜੀਤ ਸਿੰਘ ਨੰੂ ਗਿ੫ਫ਼ਤਾਰ ਕਰ ਲਿਆ ਹੈ।