ਵਿਨੋਦ ਸ਼ਰਮਾ , ਕੀਰਤਪੁਰ ਸਾਹਿਬ : ਪਿੰਡ ਬੜਾ (ਟੱਪਰੀਆਂ ਬਾਸ) ਦੇ ਨਿਵਾਸੀ ਇਕ ਬਜ਼ੁਰਗ ਜੋੜੇ ਵੱਲੋਂ ਆਪਣੀ ਜ਼ਮੀਨ 'ਚੋਂ ਨਾਲ ਲੱਗਦੀ ਜ਼ਮੀਨ ਦੇ ਮਾਲਕ ਵੱਲੋਂ ਧੱਕੇ ਨਾਲ ਪਾਪੂਲਰ ਦੇੇ 100 ਬੂਟੇ ਕੱਟਣ ਦੇ ਦੋਸ਼ ਲਾਏ ਹਨ। ਇਸ ਸਬੰਧੀ ਬਜ਼ੁਰਗ ਰਾਜਿੰਦਰ ਸਿੰਘ (75) ਪੁੱਤਰ ਪ੫ਭੂ ਵਾਸੀ ਬੜਾ ਪਿੰਡ (ਟੱਪਰੀਆਂ ਬਾਸ) ਥਾਣਾ ਸ੫ੀ ਕੀਰਤਪੁਰ ਸਾਹਿਬ ਨੇ ਦੱਸਿਆ ਕਿ ਉਹ ਅਤੇ ਉਸਦੀ ਪਤਨੀ ਬਜ਼ੁਰਗ ਅਵਸਥਾ ਵਿਚ ਹੋਣ ਕਾਰਨ ਉਹ ਅਕਸਰ ਬਿਮਾਰ ਰਹਿੰਦੇ ਹਨ। ਸਾਡੀ ਪਿੰਡ ਬੇਲੀ ਸਤਲੁਜ ਦਰਿਆ ਕਿਨਾਰੇ ਸਾਢੇ ਛੇ ਕਿਲ੍ਹੇ ਜ਼ਮੀਨ ਹੈ। ਜੋ ਕਿ ਮੇਰੇ, ਮੇਰੀ ਪਤਨੀ ਤੇ ਲੜਕਿਆਂ ਦੇ ਨਾਮ ਹੈ। ਜਿਸ ਵਿਚ ਸਾਡੇ ਵੱਲੋਂ ਪਾਪੂਲਰ ਦੇ ਦਰਖਤ ਲਾਏ ਗਏ ਹਨ। ਉਨ੍ਹਾਂ ਦੱਸਿਆ ਸਾਡੀ ਜ਼ਮੀਨ ਦੇ ਨਾਲ ਰਾਮ ਦਿਆਲ ਵਾਸੀ ਪਿੰਡ ਢਾਂਗ ਥਾਣਾ ਨਾਲਾਗੜ੍ਹ (ਹਿ.ਪ੫) ਦੀ ਕਰੀਬ ਢਾਈ ਕਿਲ੍ਹੇ ਜ਼ਮੀਨ ਹੈ। ਅਸੀਂ ਆਪਣੀ ਜ਼ਮੀਨ 'ਚੋਂ ਪਾਪੂਲਰ ਦੇ ਬੂਟੇ ਕਟਵਾਉਣ ਲਈ ਲੇਬਰ ਲਗਾਈ ਹੋਈ ਸੀ ਤਾਂ ਰਾਮ ਦਿਆਲ ਤੇ ਉਸਦੇ ਸਾਥੀਆਂ ਨੇ ਸਾਨੂੰ ਇਹ ਕਹਿ ਕਿ ਰੋਕ ਦਿਤਾ ਕਿ ਇਹ ਜ਼ਮੀਨ ਸਾਡੀ ਹੈ। ਇਸ ਬਾਰੇ ਭਰਤਗੜ੍ਹ ਪੁਲਿਸ ਚੌਂਕੀ ਵਿਖੇ ਮੋਹਤਬਰਾਂ ਨੇ ਇਹ ਫੈਸਲਾ ਕਰਵਾਇਆ ਕਿ ਜੋ ਬੂਟੇ ਪਾਪੂਲਰ ਖੇਤ ਦੀ ਵੱਟ ਉੱਪਰ ਲੱਗੇ ਹੋਏ ਹਨ ਉਹ ਬੂਟੇ ਮੈਂ ਅਤੇ ਮੇਰਾ ਲੜਕਾ ਕੁਲਵਿੰਦਰ ਸਿੰਘ 10 ਦਿਨ ਦੇ ਵਿਚ ਮਿਤੀ 27 ਨਵੰਬਰ 2018 ਤਕ ਕੱਟ ਲਵੇਗਾ। ਇਸ ਫੈਸਲੇ ਅਨੁਸਾਰ ਜਦੋਂ ਅਸੀਂ ਆਪਣੀ ਜ਼ਮੀਨ 'ਚੋਂ ਬੂਟੇ ਕੱਟਣ ਲੱਗੇ ਤਾਂ ਰਾਮ ਦਿਆਲ ਅਤੇ ਉਸਦੇ ਬੰਦਿਆਂ ਨੇ ਸਾਨੂੰ ਬੂਟੇ ਕੱਟਣ ਤੋਂ ਰੋਕ ਦਿਤਾ ਅਤੇ ਸਾਡੇ ਨਾਲ ਗਾਲੀ ਗਲੋਚ ਕੀਤੀ ਤੇ ਗਲਤ ਸਬਦ ਬੋਲੇ। ਇਸ ਬਾਰੇ ਅਸੀਂ 29 ਨਵੰਬਰ 2018 ਨੂੰ ਐੱਸਐੱਸਪੀ ਰੂਪਨਗਰ ਵਿਖੇ ਲਿਖਤੀ ਦਰਖਾਸਤ ਦਿਤੀ ਜਿਸ ਦੀ ਇਨਕੁਆਰੀ ਕਰਨ ਲਈ ਉਨ੍ਹਾਂ ਨੇ ਇਹ ਦਰਖਾਸਤ ਡੀਐੱਸਪੀ (ਡੀ) ਰੋਪੜ ਨੂੰ ਮਾਰਕ ਕੀਤੀ। ਜਿਸ ਦੀ ਇਨਕੁਆਰੀ ਚਲ ਰਹੀ ਹੈ। ਰਾਮ ਦਿਆਲ ਨੇ ਸਾਡੀ ਜ਼ਮੀਨ ਵਿਚੋਂ 100 ਦੇ ਕਰੀਬ ਪਾਪੂਲਰ ਦੇ ਦਰਖਤ ਅਤੇ ਦੋ ਅੰਬ ਦੇ ਬੂਟੇ ਵੀ ਕੱਟ ਲਏ। ਜਿਨ੍ਹਾਂ ਦੀ ਕੀਮਤ ਕਰੀਬ 3 ਲੱਖ ਰੁਪਏ ਬਣਦੀ ਹੈ।

ਮੈਂ ਆਪਣੀ ਜ਼ਮੀਨ 'ਚੋ 35-40 ਪਾਪੂਲਰ ਦੇ ਬੂਟੇ ਕੱਟੇ ਹਨ- ਰਾਮ ਦਿਆਲ

ਇਸ ਬਾਰੇ ਜਦੋਂ ਰਾਮ ਦਿਆਲ ਨਾਲ ਗੱਲ ਕੀਤੀ ਤਾਂ ਉਸ ਨੇ ਦੱਸਿਆ ਕਿ ਸਾਡੇ ਵੱਲੋਂ ਆਪਣੀ ਜ਼ਮੀਨ ਦੀ ਨਿਸ਼ਾਨਦੇਹੀ ਕਰਵਾਈ ਹੋਈ ਹੈ। ਸਾਡੀ ਜ਼ਮੀਨ ਇਨ੍ਹਾਂ ਵੱਲ ਨਿਕਲਦੀ ਹੈ। ਇਨ੍ਹਾਂ ਵੱਲੋਂ ਜੋ ਬੂਟੇ ਲਗਾਏ ਗਏ ਸਨ ,ਉਹ ਨਿਸ਼ਾਨਦੇਹੀ ਹੋਣ 'ਤੇ ਸਾਡੇ ਵੱਲ ਆ ਗਏ ਸਨ। ਸਾਡੇ ਵੱਲੋਂ ਜ਼ਮੀਨ ਨੂੰ ਕਈ ਵਾਰ ਆਪਣੇ ਬੂਟੇ ਕੱਟ ਲੈਣ ਬਾਰੇ ਕਿਹਾ ਗਿਆ। ਕਾਫੀ ਸਮੇਂ ਬਾਅਦ ਇਹ ਜੜ੍ਹ ਨੂੰ ਛੱਡ ਕਿ ਉਪਰੋਂ ਬੂਟੇ ਕੱਟ ਰਹੇ ਸਨ। ਅਸੀਂ ਇਨ੍ਹਾਂ ਨੂੰ ਰੋਕ ਦਿਤਾ ਅਤੇ ਪੁਲਿਸ ਚੌਂਕੀ ਭਰਤਗੜ੍ਹ ਵਿਖੇ ਪੰਚਾਇਤ ਅਤੇ ਮੋਹਤਬਰਾਂ ਨੇ ਰਾਜਿੰਦਰ ਸਿੰਘ ਤੇ ਕੁਲਵਿੰਦਰ ਸਿੰਘ ਨੂੰ ਬੂਟੇ ਕੱਟਣ ਲਈ 10 ਦਿਨ ਦਾ ਸਮਾਂ ਦਿੱਤਾ ਪਰ ਇਹਨਾਂ ਨੇ ਨਿਰਧਾਰਿਤ ਸਮੇਂ ਵਿਚ ਬੂਟੇ ਕੱਟਣ ਦਾ ਕੰਮ ਸ਼ੁਰੂ ਨਹੀਂ ਕੀਤਾ। ਬਾਅਦ ਵਿਚ ਅਸੀਂ ਆਪਣੀ ਜ਼ਮੀਨ ਵਿਚ ਖੜੇ ਕਰੀਬ 35-40 ਪਾਪੂਲਰ ਦੇ ਬੂਟੇ ਜਰੂਰ ਕੱਟੇ ਹਨ। ਅੰਬ ਦਾ ਕੋਈ ਬੂਟਾ ਨਹੀਂ ਕੱਟਿਆ ਤੇ ਨਾ ਹੀ ਮੈਂ ਅਤੇ ਸਾਡੇ ਬੰਦਿਆਂ ਨੇ ਇਨ੍ਹਾਂ ਨੂੰ ਕੋਈ ਗਾਲੀ ਗਲੋਚ ਕੀਤੀ ਹੈ, ਨਾ ਹੀ ਕੋਈ ਅਪਸ਼ਬਦ ਬੋਲੇ ਹਨ।