v> ਜੇਐੱਨਐੱਨ, ਰੋਪੜ : ਰੋਪੜ-ਕੀਰਤਪੁਰ ਸਾਹਿਬ ਹਾਈਵੇ ’ਤੇ ਪਏ ਡੂੰਘੇ ਟੋਏ ਐਤਵਾਰ ਨੂੰ ਇਕ ਵਿਆਹੁਤਾ ਦੀ ਮੌਤ ਦਾ ਕਾਰਨ ਬਣ ਗਏ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਅਸ਼ੋਕ ਕੁਮਾਰ ਵਾਸੀ ਨਵਾਂ ਮਲਿਕਪੁਰ ਨੇ ਦੱਸਿਆ ਕਿ ਉਹ ਆਪਣੀ ਪਤਨੀ ਨਾਲ ਮੋਟਰਸਾਈਕਲ ’ਤੇ ਕੀਰਤਪੁਰ ਸਾਹਿਬ ਇਕ ਵਿਆਹ ਸਮਾਗਮ ’ਚ ਗਿਆ ਸੀ। ਉਸ ਨੇ ਦੱਸਿਆ ਕਿ ਸ਼ਾਮ ਨੂੰ ਜਦੋਂ ਉਹ ਵਾਪਸ ਆ ਰਹੇ ਸਨ ਤਾਂ ਹਾਈਵੇ ’ਤੇ ਇਕ ਡੂੰਘੇ ਟੋਏ ਕਾਰਨ ਉਸ ਦੇ ਮੋਟਰਸਾਈਕਲ ਦਾ ਸੰਤੁਲਨ ਵਿਗੜ ਗਿਆ ਤੇ ਉਹ ਆਪਣੀ ਪਤਨੀ ਸਮੇਤ ਸੜਕ ’ਤੇ ਡਿੱਗ ਗਏ। ਉਸ ਨੇ ਦੱਸਿਆ ਕਿ ਇਸ ਹਾਦਸੇ ’ਚ ਉਸ ਦੀ ਪਤਨੀ ਸੁਸ਼ਮਾ ਦੇਵੀ ਦੇ ਕਾਫੀ ਸੱਟਾਂ ਲੱਗੀਆਂ ਤੇ ਉਸ ਨੂੰ ਸਿਵਲ ਹਸਪਤਾਲ ਰੋਪੜ ਦਾਖ਼ਲ ਕਰਵਾਇਆ ਗਿਆ ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪੁਲਿਸ ਨੇ ਮਾਮਲੇ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਹੈ।

Posted By: Jagjit Singh