ਸਰਬਜੀਤ ਸਿੰਘ, ਰੂਪਨਗਰ : ਕੋਵਿਡ-19 ਲਾਗ ਦੇ ਕੇਸ ਵਧਣ ਕਾਰਨ ਮਰੀਜ਼ਾਂ ਨੂੰ ਮੈਡੀਕਲ ਆਕਸੀਜਨ ਦੇਣ ਦੀ ਜ਼ਰੂਰਤ ਪੈ ਰਹੀ ਹੈ। ਹੁਣ ਮੈਡੀਕਲ ਯੰਤਰਾਂ ਜਿਵੇਂ ਕਿ ਆਕਸੀਜਨ ਕੰਸਨਟੇ੍ਟਰ ਤੇ ਵੈਂਟੀਲੇਟਰਾਂ ਉੱਤੇ ਬਿਜਲੀ ਸਪਲਾਈ ਜਾਰੀ ਰੱਖਣਾ ਚੁਣੌਤੀ ਬਣਿਆ ਹੋਇਆ ਹੈ। ਬਹੁਤ ਸਾਰੇ ਡਾਕਟਰ ਇਸ ਗੱਲ ਨੂੰ ਲੈ ਕੇ ਚਿੰਤਤ ਰਹਿੰਦੇ ਹਨ ਕਿ ਜੇ ਰਾਤ ਨੂੰ ਸੀਪੀਏਪੀ ਬਿਜਲੀ ਸਪਲਾਈ ਬੰਦ ਹੋ ਗਈ ਤਾਂ ਮਰੀਜ਼ਾਂ ਦਾ ਨੀਂਦ ਵਿਚ ਦਮ ਘੁੱਟ ਸਕਦਾ ਹੈ। ਇਸ ਕਾਰਨ ਮਰੀਜ਼ ਦੀ ਮੌਤ ਹੋ ਜਾਣ ਦਾ ਖ਼ਤਰਾ ਬਣ ਜਾਂਦਾ ਹੈ। ਸਥਿਤੀ ਦਾ ਦੂਜਾ ਪਾਸਾ ਇਹ ਹੈ ਕਿ ਇਸ ਸਮੱਸਿਆ ਤੋਂ ਨਿਜਾਤ ਹਾਸਿਲ ਹੋ ਗਈ ਹੈ।

ਨਵੀਂ ਕਾਢ ਬੇਮਿਸਾਲ

ਇਸ ਸਬੰਧ ਵਿਚ ਆਈਆਈਟੀ (ਭਾਰਤੀ ਤਕਨਾਲੋਜੀ ਸੰਸਥਾ) ਰੋਪੜ ਨੇ 3-ਡੀ ਪ੍ਰਿੰਟਿੰਗ, ਬਿਜਲੀ ਰਹਿਤ ਯੰਤਰ 'ਜੀਵਨ ਵਾਯੂ' ਵਿਕਸਤ ਕਰ ਲਿਆ। ਇਹ ਯੰਤਰ 20 ਸੈਂਟੀਮੀਟਰ ਐੱਚਟੂਓ ਤਕ ਲਗਾਤਾਰ ਅਤੇ ਜ਼ਰੂਰਤ ਮੁਤਾਬਕ ਦਬਾਅ ਬਣਾਈ ਰੱਖਦਾ ਹੈ। ਇਹ ਯੰਤਰ ਉੱਚ ਪ੍ਰਵਾਹ ਵਾਲੀ ਆਕਸੀਜਨ (20-60 ਐੱਲਪੀਐੱਮ) ਮੁਹੱਈਆ ਕਰ ਸਕਦਾ ਹੈ।

ਇਸ ਡਿਵਾਈਸ ਵਿਚ ਏਅਰ ਐਂਟਰੀ 'ਤੇ 99. 99 ਫ਼ੀਸਦ ਵਾਇਰਲ ਅਸਰਦਾਈ ਸਿਸਟਮ ਦੇ ਨਾਲ ਵਾਇਰਲ ਫਿਲਟਰ ਮੌਜੂਦ ਹੈ। ਵਾਇਰਲ ਫਿਲਟਰ ਇਹ ਯਕੀਨੀ ਕਰਦਾ ਹੈ ਕਿ ਵਾਤਾਵਰਣ ਵਿਚ ਮੌਜੂਦ ਹਵਾ, ਕਿਸੇ ਰੋਗਾਣੂਜਨਕ ਸਿਰੇ ਤੋਂ ਦਾਖ਼ਲ ਨਾ ਹੋਵੇ। ਡਿਜ਼ਾਈਨ ਸਪੈਸੀਫਿਕੇਸ਼ਨਜ਼ ਨੂੰ 60 ਐੱਲਪੀਐੱਮ (ਆਕਸੀਜਨ ਸਿਲੰਡਰ ਤੋਂ) ਤਕ ਤੇਜ਼ ਪ੍ਰਵਾਹ ਦੇ ਮਾਫ਼ਕ ਬਣਾਉਣ ਲਈ ਮਾਡਲ ਬਣਾਇਆ ਗਿਆ ਹੈ। ਇਸ ਯੰਤਰ ਨੂੰ 3ਡੀ ਪ੍ਰਿੰਟਿੰਗ ਦੀ ਵਰਤੋਂ ਕਰ ਕੇ ਮੌਜੂਦਾ ਰੂਪ ਵਿਚ ਲਿਆਉਣ ਲਈ ਈਜਾਦ ਕੀਤਾ ਗਿਆ ਹੈ।

ਭਾਰਤੀ ਤਕਨਾਲੋਜੀ ਸੰਸਥਾ (ਆਈਆਈਟੀ) ਰੋਪੜ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਡਿਵਾਈਸ ਨੂੰ 22 ਮਿਲੀਮੀਟਰ ਸੀਪੀਏਪੀ ਕਲੋਜ਼ ਸਰਕਿਟ ਲਈ ਡਿਜ਼ਾਈਨ ਕੀਤਾ ਗਿਆ ਹੈ। ਡਿਵਾਈਸ ਦੇ ਇਕ ਹਿੱਸੇ ਨੂੰ ਆਕਸੀਜਨ ਸਪਲਾਈ ਮਸ਼ੀਨਾਂ ਜਿਵੇਂ ਕਿ ਨੋਜ਼ਲ/ਅਡਾਪਟਰਾਂ ਰਾਹੀਂ ਆਕਸੀਜਨ ਸਿਲੰਡਰਾਂ ਨਾਲ ਜੋੜਨ ਦੀ ਲੋੜ ਹੁੰਦੀ ਹੈ। ਇਸ ਨੂੰ ਖ਼ਾਸ ਤਰੀਕੇ ਨਾਲ ਡਿਜ਼ਾਈਨ ਕੀਤਾ ਗਿਆ ਹੈ ਕਿ ਹਵਾ ਬਾਹਰ ਨਾ ਨਿਕਲ ਸਕੇ। ਤਮਾਮ ਚੁਣੌਤੀਆਂ ਦੇ ਮੱਦੇਨਜ਼ਰ ਡਿਵਾਈਸ ਨੂੰ ਪਰਖ ਲਿਆ ਗਿਆ ਹੈ।