ਸਟਾਫ ਰਿਪੋਰਟਰ, ਰੂਪਨਗਰ : ਆਈਆਈਟੀ ਰੋਪੜ ਨੇ ਏਸ਼ੀਆ ਯੂਨੀਵਰਸਿਟੀ ਰੈਕਿੰਗ 2020“ ਸੂਚੀ ਵਿੱਚ ਪਹਿਲੇ 50 ਸੰਸਥਾਨਾਂ ਵਿਚ ਨਾਂ ਦਰਜ ਕਰਵਾਇਆ ਹੈ। ਇਸ ਵਰ੍ਹੇ ਜਾਰੀ ਹੋਈ ਸੂਚੀ ਅਨੁਸਾਰ ਆਈਆਈਟੀ ਰੋਪੜ ਨੇ 47ਵਾਂ ਸਥਾਨ ਹਾਸਲ ਕੀਤਾ ਹੈ ਦੱਸਣਯੋਗ ਹੈ ਕਿ ਆਈਆਈਟੀ ਰੋਪੜ ਨੇ ਇਸ ਸਾਲ ਫਰਵਰੀ ਮਹੀਨੇ ਵਿਚ ਦਾ ਐਮਰਜ਼ਿੰਗ ਇਕਾਨੋਮੀਜ਼ ਯੂਨੀਵਰਸਿਟੀ ਰੈਂਕਿੰਗ 2020“'ਚ 63ਵੇਂ ਸਥਾਨ 'ਤੇ ਰਹਿੰਦੇ ਹੋਏ ਆਈਆਈਟੀ ਮਦਰਾਸ ਦੇ ਨਾਲ ਸਥਾਨ ਸਾਂਝਾ ਕਰਦੇ ਹੋਏ ਪਹਿਲੀ ਵਾਰ ਸਿਖਰਲੇ 100 ਸੰਸਥਾਨਾਂ ਦੀ ਸੂਚੀ ਵਿਚ ਪ੍ਰਵੇਸ਼ ਕੀਤਾ ਸੀ। ਦੱਸਣਯੋਗ ਹੈ ਕਿ ਪੰਜਾਬ ਸੂਬੇ ਦੇ ਰੂਪਨਗਰ ਸ਼ਹਿਰ ਵਿਚ ਸਤਲੁਜ ਨਦੀ ਦੇ ਕਿਨਾਰੇ ਤੇ 500 ਏਕੜ ਭੂਮੀ ਵਿਚ ਸਾਲ 2008 ਵਿਚ ਯਾਤਰਾ ਸ਼ੁਰੂ ਕਰਨ ਉਪਰੰਤ ਆਈਆਈਟੀ. ਰੋਪੜ ਸੰਸਥਾ ਨੇ ਇਸ ਚੁਣੌਤੀਪੂਰਣ ਪਰ ਸ਼ਾਂਤ ਵਾਤਾਵਰਣ ਵਿਚ ਇੱਕ ਜ਼ਿਕਰਯੋਗ ਤੇ ਵਿਲੱਖਣ ਕੰਪਲੈਕਸ ਵਿਕਸਿਤ ਕਰਨ ਦੀ ਦਿਸ਼ਾ ਵਿਚ ਪ੍ਰਭਾਵਸ਼ਾਲੀ ਅਤੇ ਤੇਜ਼ੀ ਨਾਲ ਪ੍ਰਗਤੀ ਕੀਤੀ ਹੈ। ਆਈਆਈਟੀ ਰੋਪੜ ਦੇ ਡਾਇਰੈਕਟਰ ਪ੍ਰਰੋ. ਸਰਿਤ ਕੁਮਾਰ ਦਾਸ ਨੇ ਕਿਹਾ ਕਿ ਮਹਾਂਮਾਰੀ ਸੰਕਟ ਦੇ ਦੌਰਾਨ ਉਨ੍ਹਾਂ ਨੂੰ ਇਹ ਖ਼ਬਰ ਸਾਂਝੀ ਕਰਦੇ ਹੋਏ ਬੇਹੱਦ ਖੁਸ਼ੀ ਅਤੇ ਫਖ਼ਰ ਮਹਿਸੂਸ ਹੋ ਰਿਹਾ ਹੈ ਕਿ ਆਈਆਈਟੀ ਰੋਪੜ ਨੇ ਦਾ ਏਸ਼ੀਆ ਯੂਨੀਵਰਸਿਟੀ ਰੈਕਿੰਗ 2020 ਸੂਚੀ ਵਿੱਚ ਪਹਿਲੇ 50 ਸੰਸਥਾਨਾਂ ਵਿਚ ਸਥਾਨ ਹਾਸਲ ਕੀਤਾ ਹੈ।