ਪੱਤਰ ਪ੍ਰਰੇਰਕ, ਨੰਗਲ : ਥਾਣਾ ਨੰਗਲ ਤੋਂ ਰਿਟਾਇਰ ਹੋਏ ਸਬ ਇੰਸਪੈਕਟਰ ਬਲਬੀਰ ਸਿੰਘ ਅਤੇ ਏਐੱਸਆਈ ਕਿਸ਼ੋਰ ਚੰਦ ਨੂੰ ਸਟਾਫ਼ ਵੱਲੋਂ ਵਿਦਾਇਗੀ ਪਾਰਟੀ ਕੀਤੀ ਗਈ, ਜਿਸ ਵਿੱਚ ਸ਼ਹਿਰ ਦੇ ਮੋਹਤਵਰ ਵਿਅਕਤੀਆਂ ਤੋਂ ਇਲਾਵਾ ਡੀਐੱਸਪੀ ਨੰਗਲ ਦਵਿੰਦਰ ਸਿੰਘ ਅਤੇ ਡੀਐੱਸਪੀ ਯੂਸੀ ਚਾਵਲਾ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ। ਇਸ ਮੌਕੇ ਥਾਣਾ ਨੰਗਲ ਦੇ ਮੁਖੀ ਪਵਨ ਕੁਮਾਰ ਵੱਲੋਂ ਵਿਭਾਗ ਪ੍ਰਤੀ ਦੋਨਾਂ ਮੁਲਾਜ਼ਮਾਂ ਦੀਆਂ ਦਿੱਤੀਆਂ ਗਈਆਂ ਸੇਵਾਵਾਂ ਦੀ ਸ਼ਲਾਘਾ ਕੀਤੀ ਅਤੇ ਇਸ ਮੌਕੇ ਉਨ੍ਹਾਂ ਨੂੰ ਯਾਦਗਾਰੀ ਤੋਹਫ਼ੇ ਵੀ ਦਿੱਤੇ ਗਏ। ਇਸ ਮੌਕੇ ਰਿਟਾਇਰਡ ਸਾਧਨ ਇੰਸਪੈਕਟਰ ਬਲਬੀਰ ਸਿੰਘ ਨੇ ਸਭ ਦਾ ਧੰਨਵਾਦ ਕਰਦੇ ਹੋਏ ਦੱਸਿਆ ਕਿ ਦੋ ਦਿਨ ਪਹਿਲਾਂ ਐਸਐਸਪੀ ਰੂਪਨਗਰ ਸਵਪਨ ਸ਼ਰਮਾ ਵੱਲੋਂ ਵੀ ਉਨ੍ਹਾਂ ਨੂੰ ਆਪਣੇ ਦਫ਼ਤਰ ਬੁਲਾ ਕੇ ਵਿਦਾਇਗੀ ਪਾਰਟੀ ਦਿੱਤੀ ਗਈ ਹੈ, ਜੋ ਕਿ ਕਦੇ ਨਾ ਭੁੱਲਣ ਵਾਲਾ ਪਲ ਸੀ। ਇਸ ਮੌਕੇ ਸਮਾਜ ਸੇਵਕ ਤੇ ਕਾਂਗਰਸੀ ਆਗੂ ਰਕੇਸ਼ ਨਈਅਰ ਵੱਲੋਂ ਸਮਾਜ ਪ੍ਰਤੀ ਨਿਭਾਈਆਂ ਗਈਆਂ। ਉਨ੍ਹਾਂ ਦੀਆਂ ਸੇਵਾਵਾਂ ਦਾ ਵਰਣਨ ਕੀਤਾ ਅਤੇ ਉਨ੍ਹਾਂ ਨੂੰ ਸਮੂਹ ਨੰਗਲ ਵੱਲੋਂ ਵਧਾਈ ਵੀ ਦਿੱਤੀ। ਇਸ ਮੌਕੇ ਡਾ.ਰਵਿੰਦਰ ਦੀਵਾਨ, ਬਲਾਕ ਕਾਂਗਰਸ ਕਮੇਟੀ ਦੇ ਪ੍ਰਧਾਨ ਸੰਜੇ ਸਾਹਨੀ, ਐਡਵੋਕੇਟ ਪਰਮਜੀਤ ਸਿੰਘ ਪੰਮਾ, ਟਰੱਕ ਯੂਨੀਅਨ ਨੰਗਲ ਦੇ ਪ੍ਰਧਾਨ ਪਿਆਰਾ ਸਿੰਘ ਜਸਵਾਲ, ਦੀਪਕ ਨੰਦਾ, ਟੋਨੀ ਸਹਿਗਲ, ਡਾ.ਦਵਿੰਦਰ ਸ਼ਰਮਾ, ਚੌਕੀ ਇੰਚਾਰਜ ਨਵਾਂ ਨੰਗਲ ਨਰਿੰਦਰ ਸਿੰਘ, ਠੇਕੇਦਾਰ ਅਸ਼ੀਸ਼ ਸ਼ਰਮਾ, ਆਲਮ ਖਾਨ ਹਾਜ਼ਰ ਸਨ।