ਵਿਨੋਦ ਸ਼ਰਮਾ, ਕੀਰਤਪੁਰ ਸਾਹਿਬ : ਅੱਜ ਨੈਸ਼ਨਲ ਕੋਆਰਡੀਨੈਸ਼ਨ ਕਮੇਟੀ ਅਤੇ ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਦੇ ਸੱਦੇ 'ਤੇ ਸਬ ਡਵੀਜ਼ਨ ਕੀਰਤਪੁਰ ਸਾਹਿਬ ਵਿਖੇ ਬਿਜਲੀ ਮੁਲਾਜ਼ਮਾਂ ਵੱਲੋਂ ਗੇਟ ਰੈਲੀ ਕੀਤੀ ਗਈ। ਇਸ ਦੌਰਾਨ ਰੈਲੀ ਨਾਅਰਿਆਂ ਨੇ ਮੰਗ ਕੀਤੀ ਕਿ ਸੈਂਟਰ ਦੀ ਮੋਦੀ ਸਰਕਾਰ ਵੱਲੋਂ ਪਾਸ ਕੀਤਾ ਜਾ ਰਿਹਾ ਬਿਜਲੀ ਬਿੱਲ 2020 ਜੋ ਕਿ ਜਲਦ ਹੀ ਲੋਕ ਸਭਾ ਵਿੱਚ ਪਾਸ ਕੀਤਾ ਜਾ ਰਿਹਾ ਹੈ, ਉਸ ਨੂੰ ਰੱਦ ਕੀਤਾ ਜਾਵੇ । ਇਸ ਬਿੱਲ ਰਾਹੀਂ ਇੱਕੋ ਅਥਾਰਟੀ ਜਿਸ ਦਾ ਨਾਮ ਈਸੀਈਏ ਹੈ, ਬਿਜਲੀ ਦੇ ਵੇਚ, ਖਰੀਦ ਤੇ ਸੰਚਾਰ ਕਰੇਗੀ, ਇਸ ਅਥਾਰਟੀ ਕੋਲ ਕਿ੍ਮੀਨਲ ਕੇਸਾਂ ਵਿੱਚ ਧਾਰਾ 345 , 346 ਤਹਿਤ ਵੱਡੇ ਜਰਮਾਨੇ ਅਤੇ ਜੇਲ੍ਹ ਤੱਕ ਲੈ ਕੇ ਜਾਣ ਦਾ ਹੱਕ ਹੋਵੇਗਾ, ਬਿਜਲੀ ਹੋਰ ਮਹਿੰਗੀ ਹੋ ਜਾਵੇਗੀ, ਲੋਕਾਂ ਨੂੰ ਮਿਲਣ ਵਾਲਾ ਰੁਜ਼ਗਾਰ ਖੁੱਸ ਜਾਵੇਗਾ, ਕਰਮਚਾਰੀਆਂ ਦੀ ਡਿਊਟੀ 12-12 ਘੰਟੇ ਕੀਤੀ ਜਾ ਰਹੀ ਹੈ, ਜਿਸ ਦਾ ਸਮੁੱਚਾ ਮੁਲਾਜ਼ਮ ਵਿਰੋਧ ਕਰਦਾ ਹੈ ਅਤੇ ਮੰਗ ਕਰਦਾ ਹੈ ਕਿ ਮੁਲਾਜ਼ਮਾਂ ਦਾ ਰੋਕਿਆ ਹੋਇਆ ਪੇ-ਕਮਿਸ਼ਨ ਦੀ ਰਿਪੋਰਟ ਜਲਦ ਲਾਗੂ ਕੀਤੀ ਜਾਵੇ ਨਹੀਂ ਤਾਂ ਮੁਲਾਜ਼ਮ ਆਉਣ ਵਾਲੇ ਸਮੇਂ ਵਿੱਚ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। ਰੈਲੀ ਨੂੰ ਸੁੱਚਾ ਸਿੰਘ ਜੇਈ ਬਰੂਵਾਲ, ਰਵਿੰਦਰ ਦਾਸ ਪ੍ਰਧਾਨ, ਸੁਰਿੰਦਰ ਸਿੰਘ ਸਕੱਤਰ, ਅਵਤਾਰ ਸਿੰਘ, ਅਮਰੀਕ ਸਿੰਘ, ਗੁਲਜ਼ਾਰ ਸਿੰਘ, ਚਰਨ ਸਿੰਘ ਜੇਈ, ਦੇਸ ਰਾਜ ਮੰਡਲ ਪ੍ਰਧਾਨ, ਅਮਰਜੀਤ ਸਿੰਘ, ਹਰਭਜਨ ਸਿੰਘ ਜੇ.ਈ, ਗੋਬਿੰਦ ਦਾਸ ਪ੍ਰਧਾਨ ਟੀਐਸਯੂ, ਨਿਰੰਜਣ ਸਿੰਘ, ਹਰਭਜਨ ਸਿੰਘ, ਕਰਮਜੀਤ ਸਿੰਘ ਜੇ.ਈ, ਈਸ਼ਵਰ ਸਿੰਘ, ਗੁਲਜਾਰੀ ਲਾਲ, ਪ੍ਰਵੀਨ ਕੁਮਾਰ ਆਦਿ ਬੁਲਾਰਿਆਂ ਨੇ ਸੰਬੋਧਨ ਕੀਤਾ।